ਨਵੀਂ ਦਿੱਲੀ— ਦੇਸ਼ 'ਚ ਹੁਣ ਗੋਲ ਗੱਪੇ, ਟਿੱਕੀ ਅਤੇ ਭੇਲ ਪੁਰੀ ਸਾਹਮਣੇ ਬਰਗਰ, ਮੈਗੀ ਅਤੇ ਪਿਜ਼ਾ ਦਾ ਸਵਾਦ ਫਿੱਕਾ ਪੈਣ ਲੱਗਾ ਹੈ। ਇਸੇ ਲਈ ਤਾਂ ਸਨੈਕਸ ਬਣਾਉਣ ਵਾਲੀ ਦੇਸ਼ ਦੀ ਮਸ਼ਹੂਰ ਕੰਪਨੀ ਹਲਦੀਰਾਮ ਦਾ ਮਾਲੀਆ 4 ਹਜ਼ਾਰ ਕਰੋੜ ਰੁਪਏ ਤੋਂ ਪਾਰ ਪਹੁੰਚ ਗਿਆ ਹੈ। ਇਹ ਹਿੰਦੁਸਤਾਨ ਯੂਨੀਲੀਵਰ, ਨੈਸਲੇ, ਡੋਮੀਨੋਜ਼ ਅਤੇ ਮੈਕਡੋਨਲਡ ਤੋਂ ਕਾਫ਼ੀ ਜ਼ਿਆਦਾ ਹੈ।
ਹਲਦੀਰਾਮ ਦੇ ਇਸ ਵਿਸਥਾਰ ਅਤੇ ਲੋਕ ਪ੍ਰਸਿੱਧੀ ਕਾਰਨ ਹੀ ਕੁਝ ਲੋਕ ਇਸ ਨੂੰ ਦੇਸੀ ਮੈਕਡੋਨਲਡ ਕਹਿਣ ਲੱਗੇ ਹਨ। ਮੈਕਡੋਨਲਡ ਦੀ ਜਿੱਥੇ ਬੰਦ ਹੋਣ ਦੀ ਖਬਰ ਆਉਂਦੀ ਹੈ, ਉੱਥੇ ਹੀ ਹਲਦੀਰਾਮ ਦੇ ਸਟੋਰਾਂ ਦੀ ਗਿਣਤੀ ਵਧਣ ਦੀ ਖਬਰ ਆਉਂਦੀ ਹੈ। ਹਲਦੀਰਾਮ ਦੀ ਕਮਾਈ ਹਿੰਦੋਸਤਾਨ ਯੂਨੀਲੀਵਰ ਦੇ ਪੈਕਡ ਭੋਜਨ ਅਤੇ ਨੈਸਲੇ ਮੈਗੀ ਦੀ ਦੁਗਣੀ ਅਤੇ ਦਿੱਗਜ ਅਮਰੀਕੀ ਫਾਸਟ ਫੂਡ ਚੇਨ ਮੈਕਡੋਨਲਡ ਦੇ ਕੁਲ ਭਾਰਤੀ ਕਾਰੋਬਾਰ ਦੇ ਬਰਾਬਰ ਹੈ। ਇਸ ਲਿਹਾਜ ਨਾਲ ਹਲਦੀਰਾਮ ਇਨ੍ਹਾਂ ਵਿਦੇਸ਼ੀ ਕੰਪਨੀਆਂ ਤੋਂ ਕਿਤੇ ਅੱਗੇ ਨਿਕਲ ਗਿਆ ਹੈ। ਮਾਹਰਾਂ ਮੁਤਾਬਕ, ਹਲਦੀਰਾਮ ਬਰਾਂਡ ਦੀ ਪਰਚੂਨ ਵਿਕਰੀ 5000 ਕਰੋੜ ਤੋਂ ਵਧ ਹੈ। ਕੰਪਨੀ ਦੇ ਮਾਲੀਆ 'ਚ 80 ਫੀਸਦੀ ਤੋਂ ਜ਼ਿਆਦਾ ਯੋਗਦਾਨ ਪੈਕਡ ਉਤਪਾਦਾਂ ਦਾ ਹੈ। ਰਿਵਾਇਤੀ ਸਨੈਕਸ ਬਾਜ਼ਾਰ 'ਚ ਲੀਡਰ ਹਲਦੀਰਾਮ ਪੰਜ ਖੇਤਰੀ ਮੁਕਾਬਲੇਬਾਜ਼ ਬਾਲਾਜੀ ਵੈਫਰਸ, ਪ੍ਰਤਾਪ ਸਨੈਕਸ, ਬੀਕਾਨੇਰ ਵਾਲਾ, ਬੀਕਾਜੀ ਫੂਡਸ ਅਤੇ ਡੀ. ਐੱਫ. ਐੱਮ. ਫੂਡਸ ਤੋਂ ਵੀ ਵੱਡਾ ਹੈ।
ਮਹਿੰਦਰਾ ਲਾਈਫ ਸਪੇਸ ਅਤੇ ਐੱਚ. ਡੀ. ਐੱਫ. ਸੀ. ਦੇਣਗੇ ਸਸਤੇ ਘਰ
NEXT STORY