ਮੁੰਬਈ – ਮਸ਼ਹੂਰ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਨਿੱਤ ਨਵੇਂ ਅਪਡੇਟ ਸਾਂਝੇ ਕਰਦੀ ਹੈ। ਹਾਲ ਹੀ ਵਿੱਚ ਉਨ੍ਹਾਂ ਦਾ ਇੱਕ ਵੀਡੀਓ ਇੰਟਰਨੈੱਟ ‘ਤੇ ਜ਼ੋਰਾਂ ਨਾਲ ਵਾਇਰਲ ਹੋ ਰਿਹਾ ਹੈ, ਜਿਸ ਕਰਕੇ ਉਹ ਟਰੋਲਿੰਗ ਦਾ ਸ਼ਿਕਾਰ ਬਣ ਰਹੀ ਹੈ।
ਕੀ ਹੈ ਵਾਇਰਲ ਵੀਡੀਓ ਵਿੱਚ?
ਇਸ ਵੀਡੀਓ ਵਿੱਚ ਸ਼ਹਿਨਾਜ਼ ਗਿੱਲ ਇੱਕ ਸੋਫੇ 'ਤੇ ਬੈਠੀ ਹੋਈ ਦਿਖਾਈ ਦੇ ਰਹੀ ਹੈ, ਜਿਥੇ ਪੈਪਰਾਜ਼ੀ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਲਈ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਨੇ ਇੱਕ ਬਹੁਤ ਛੋਟੀ ਡਰੈੱਸ ਪਾਈ ਹੋਈ ਹੈ ਜਿਸ ਵਿਚ ਉਹ ਕੁਝ uncomfortable ਮਹਿਸੂਸ ਕਰ ਰਹੀ ਹੈ। ਜਿਵੇਂ ਹੀ ਪੈਪਸ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਲੱਗਦੇ ਹਨ, ਤਾਂ ਸ਼ਹਿਨਾਜ਼ ਅਚਾਨਕ ਕਹਿੰਦੀ ਹੈ, "ਅਰੇ ਭਾਈ ਰੁਕ ਜਾਓ, ਸਾਈਡ ਹੋ ਜਾਓ ਥੋੜ੍ਹਾ।"
ਇੰਟਰਨੈੱਟ ‘ਤੇ ਰਾਏ ਅਤੇ ਟਰੋਲਿੰਗ
ਭਾਵੇਂ ਪੈਪਰਾਜ਼ੀ ਨੇ ਸ਼ਹਿਨਾਜ਼ ਦੀ ਗੱਲ ਮੰਨਦਿਆਂ ਫੋਟੋਆਂ ਖਿੱਚਣੀਆਂ ਬੰਦ ਕਰ ਦਿੱਤੀਆਂ, ਪਰ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਅਤੇ ਉਨ੍ਹਾਂ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਕੁਝ ਯੂਜ਼ਰਾਂ ਨੇ ਕਮੈਂਟ ਕਰਦਿਆਂ ਕਿਹਾ, “ਜਦੋਂ ਬਾਰ-ਬਾਰ ਡਰੈੱਸ ਠੀਕ ਕਰਣੀ ਪੈਂਦੀ ਹੈ, ਤਾਂ ਇੰਨੀ ਛੋਟੀ ਕਿਉਂ ਪਹਿਨੀ?” “ਜੇਕਰ comfortable ਮਹਿਸੂਸ ਨਹੀਂ ਹੋ ਰਿਹਾ ਤਾਂ ਅਜਿਹਾ ਆਉਟਫਿਟ ਪਹਿਨਣ ਦੀ ਲੋੜ ਕੀ ਸੀ?” “comfort ਨਹੀਂ ਸੀ, ਤਾਂ ਪਹਿਨੀ ਹੀ ਕਿਉਂ?”
ਪ੍ਰਸ਼ੰਸਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ
ਇੱਕ ਪਾਸੇ ਜਿੱਥੇ ਕਈ ਲੋਕ ਉਨ੍ਹਾਂ ਦੀ ਚੋਇਸ ਉੱਤੇ ਸਵਾਲ ਉਠਾ ਰਹੇ ਹਨ, ਉਥੇ ਹੀ ਦੂਜੇ ਪਾਸੇ ਕਈ ਯੂਜ਼ਰ ਨੇ ਸ਼ਹਿਨਾਜ਼ ਦੀ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਨੇ ਸਥਿਤੀ ਨੂੰ ਕਿੰਨੀ ਸ਼ਿਸ਼ਟਾਚਾਰ ਅਤੇ ਨਿਮਰਤਾ ਨਾਲ ਸੰਭਾਲਿਆ। ਜਿਨ੍ਹਾਂ ਲੋਕਾਂ ਨੇ ਸ਼ਹਿਨਾਜ਼ ਦੇ ਛੋਟੇ ਕੱਪੜਿਆਂ 'ਤੇ ਸਵਾਲ ਚੁੱਕੇ, ਉਨ੍ਹਾਂ ਨੂੰ ਵੀ ਪ੍ਰਸ਼ੰਸਕਾਂ ਨੇ ਜਵਾਬ ਦਿੱਤਾ ਅਤੇ ਸੋਚ ਵੱਡੀ ਕਰਨ ਦੀ ਸਲਾਹ ਦਿੱਤੀ।
ਕਈ ਸੁਪਰਹਿੱਟ ਫ਼ਿਲਮਾਂ ਤੇ ਸੀਰੀਜ਼ 'ਚ ਕੰਮ ਕਰ ਚੁੱਕੇ ਲੈਜੇਂਡਰੀ ਅਦਾਕਾਰ ਦਾ ਦਿਹਾਂਤ, ਸਿਨੇਮਾ ਜਗਤ 'ਚ ਛਾਇਆ ਮਾਤਮ
NEXT STORY