ਨਵੀਂ ਦਿੱਲੀ— ਇੰਡੀਗੋ ਅਤੇ ਗੋਏਅਰ ਪਹਿਲਾਂ ਹੀ ਯੂ. ਏ. ਈ. ਲਈ ਉਡਾਣਾਂ ਸ਼ੁਰੂ ਕਰ ਚੁੱਕੇ ਹਨ। ਹੁਣ ਸਪਾਈਸ ਜੈੱਟ ਦੁਬਈ ਅਤੇ ਭਾਰਤ ਦੇ 5 ਸ਼ਹਿਰਾਂ- ਦਿੱਲੀ, ਜੈਪੁਰ, ਕੋਜ਼ੀਕੋਡ, ਮਦੁਰੈ ਅਤੇ ਮੁੰਬਈ ਦਰਮਿਆਨ ਭਲਕੇ ਤੋਂ 31 ਅਗਸਤ, 2020 ਤੱਕ ਨਿਰਧਾਰਤ ਉਡਾਣਾਂ ਚਲਾਉਣ ਜਾ ਰਹੀ ਹੈ। ਦੁਬਈ ਨੂੰ ਜਾਣ ਜਾਂ ਉੱਥੋਂ ਆਉਣ ਵਾਲੇ ਲੋਕਾਂ ਲਈ ਕਈ ਗੱਲਾਂ ਜਾਣਨਾ ਜ਼ਰੂਰੀ ਹੈ, ਜੋ ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ-
ਕੌਣ ਜਾ ਸਕਦੇ ਹਨ ਦੁਬਈ-

- ਕੋਈ ਵੀ ਭਾਰਤੀ ਨਾਗਰਿਕ ਜਿਸ ਕੋਲ ਯੂ. ਏ. ਈ. ਦਾ ਕਿਸੇ ਵੀ ਪ੍ਰਕਾਰ ਦਾ ਜਾਇਜ਼ (ਵੈਲਿਡ) ਵੀਜ਼ਾ ਹੈ।
- ਯੂ. ਏ. ਈ. ਦੇ ਨਾਗਰਿਕ
ਦੁਬਈ ਤੋਂ ਕੌਣ ਆ ਸਕਦਾ ਹੈ ਭਾਰਤ-

- ਉੱਥੇ ਫਸੇ ਹੋਏ ਭਾਰਤੀ ਨਾਗਰਿਕ
- ਯੂ. ਏ. ਈ. ਪਾਸਪੋਰਟ ਰੱਖਣ ਵਾਲੇ ਭਾਰਤ ਦੇ ਸਾਰੇ ਓਵਰਸੀਜ਼ ਸਿਟੀਜ਼ਨਸ (ਓ. ਸੀ. ਆਈ.) ਕਾਰਡਧਾਰਕ।
- ਯੂ. ਏ. ਈ. ਦੇ ਨਾਗਰਿਕ ਜਿਨ੍ਹਾਂ ਕੋਲ ਵੈਲਿਡ ਵੀਜ਼ਾ ਹੈ।
ਉਡਾਣ ਭਰਨ ਤੋਂ ਪਹਿਲਾਂ ਯਾਤਰੀਆਂ ਲਈ ਦਿਸ਼ਾ-ਨਿਰਦੇਸ਼
1) ਦੁਬਈ ਜਾਣ ਵਾਲੇ ਮੁਸਾਫਰਾਂ ਕੋਲ ਆਈ. ਸੀ. ਐੱਮ. ਆਰ. ਵੱਲੋਂ ਮਨਜ਼ੂਰਸ਼ੁਦਾ ਕਿਸੇ ਵੀ ਲੈਬ ਤੋਂ ਰਵਾਨਗੀ ਸਮੇਂ ਦੇ 96 ਘੰਟਿਆਂ ਅੰਦਰ ਪੀ. ਸੀ. ਆਰ. ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ।
2) ਦੁਬਈ ਪਹੁੰਚਣ ਵਾਲੇ ਸਾਰੇ ਯਾਤਰੀਆਂ ਕੋਲ ਲਾਜ਼ਮੀ ਵੈਲਿਡ ਸਿਹਤ ਬੀਮਾ ਹੋਣਾ ਚਾਹੀਦਾ ਹੈ।
3) ਸਾਰੇ ਯਾਤਰੀਆਂ ਨੂੰ ਦੁਬਈ ਨੂੰ ਜਾਣ ਅਤੇ ਉੱਥੋਂ ਆਉਣ ਤੋਂ ਪਹਿਲਾਂ ਸਪਾਈਸ ਜੈੱਟ ਦੀ ਵੈਬਸਾਈਟ 'ਤੇ ਉਪਲਬਧ ਸਿਹਤ ਘੋਸ਼ਣਾ ਪੱਤਰ ਨੂੰ ਭਰਨਾ ਹੋਵੇਗਾ।
ਉੱਥੇ ਹੀ, ਵਿਸਤਾਰਾ ਵੀ 'ਏਅਰ ਬੱਬਲ' ਸਮਝੌਤੇ ਤਹਿਤ 30 ਅਗਸਤ, 2020 ਤੱਕ ਦੁਬਈ ਲਈ ਸਿੱਧੀਆਂ ਉਡਾਣਾਂ ਦੀ ਪੇਸ਼ਕਸ਼ ਕਰ ਰਹੀ ਹੈ।
ਇਨ੍ਹਾਂ ਮਾਰਗਾਂ 'ਤੇ ਚੱਲਣਗੀਆਂ ਗਣਪਤੀ ਸਪੈਸ਼ਲ ਰੇਲਾਂ, ਜਾਣੋ ਕਦੋਂ ਹੋਣਗੀਆਂ ਟਿਕਟਾਂ ਪੱਕੀਆਂ
NEXT STORY