ਗੈਜੇਟ ਡੈਸਕ—ਆਨਲਾਈਨ ਸ਼ਾਪਿੰਗ ਕਰਨ ਵਾਲੇ ਕਈ ਯੂਜ਼ਰਸ ਪਿਛਲੇ ਕੁਝ ਮਹੀਨੇ 'ਚ ਫਰਾਡ ਦਾ ਸ਼ਿਕਾਰ ਹੋਏ ਹਨ। ਸਾਹਮਣੇ ਆਇਆ ਹੈ ਕਿ ਅਜਿਹੇ ਯੂਜ਼ਰਸ ਨੂੰ ਕਾਲ ਕਰਨ ਵਾਲੇ ਸਕੈਮਰ ਨੇ ਆਨਲਾਈਨ ਸ਼ਾਪਿੰਗ ਸਾਈਟਸ 'ਤੇ ਉਨ੍ਹਾਂ ਦੀ ਸ਼ਾਪਿੰਗ ਹਿਸਟਰੀ ਨਾਲ ਜੁੜੀਆਂ ਡੀਟੇਲਸ ਅਤੇ ਝਾਂਸਾ ਦੇ ਕੇ ਸ਼ਿਕਾਰ ਬਣਾਇਆ। ਨੋਇਡਾ 'ਚ ਅਜਿਹੇ ਇਕ ਫਰਜ਼ੀ ਕਾਲ ਸੈਂਟਰ ਨੂੰ ਬੰਦ ਕਰਵਾਇਆ ਗਿਆ ਅਤੇ ਕਰੀਬ 45 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਯੂਜ਼ਰਸ ਨੂੰ ਫਰਾਡ ਕਾਲਸ ਕਰ ਫਸਾ ਰਹੇ ਸਨ। ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਕੋਲ ਫਲਿੱਪਕਾਰਟ ਅਤੇ ਮਿੰਤਰਾ ਯੂਜ਼ਰਸ ਦੇ ਕਈ ਕਸਟਮਰਸ ਦੀ ਡੀਟੇਲਸ ਦਾ ਐਕਸੈੱਸ ਸੀ।
ਨੋਇਡਾ ਪੁਲਸ ਦੀ ਸਾਈਬਰ ਕ੍ਰਾਇਮ ਬ੍ਰਾਂਚ ਦੇ ਸਬ-ਇੰਸਪੈਕਟਰ ਨੇ ਦੱਸਿਆ ਕਿ ਫਰਾਡ ਕਾਲ ਸੈਂਟਰ ਤੋਂ ਫੜੇ ਗਏ ਸਕੈਮਰਸ ਕੋਲ ਆਨਲਾਈਨ ਸ਼ਾਪਿੰਗ ਸਾਈਟਸ ਕਈ ਯੂਜ਼ਰਸ ਦਾ ਡਾਟਾ ਵੀ ਮਿਲਿਆ ਹੈ। ਇਸ ਡਾਟਾ 'ਚ ਯੂਜ਼ਰਸ ਦਾ ਨਾਂ, ਈਮੇਲ ਆਈ.ਡੀ. ਤੋਂ ਲੈ ਕੇ ਸ਼ਿਪਿੰਗ ਐਡਰੈੱਸ ਅਤੇ ਆਰਡਰ ਆਈ.ਡੀ. ਤਕ ਸ਼ਾਮਲ ਸੀ। ਇਸ ਤੋਂ ਇਲਾਵਾ ਫਲਿੱਪਕਾਰਟ ਅਤੇ ਮਿੰਤਰਾ 'ਤੇ ਕਸਟਮਰਸ ਵੱਲੋਂ ਖਰੀਦੇ ਗਏ ਪ੍ਰੋਡਕਟਸ ਦੀ ਹਿਸਟਰੀ ਅਤੇ ਇਸ ਨਾਲ ਰਿਲੇਟੇਡ ਡਾਟਾ ਵੀ ਸਕੈਮਰਸ ਕੋਲੋ ਮਿਲਿਆ ਹੈ। ਸਾਫ ਹੈ ਕਿ ਉਨ੍ਹਾਂ ਨੂੰ ਇਸ ਰਿਕਾਰਡ ਦਾ ਐਕਸੈੱਸ ਪਾਉਣ 'ਚ ਸਫਲਤਾ ਮਿਲ ਗਈ ਸੀ। ਪੁਲਸ ਨੇ ਪਾਇਆ ਕਿ ਉਨ੍ਹਾਂ ਦੇ ਡਾਟਾ ਦਾ ਸੋਰਸ ਫਲਿੱਪਕਾਰਟ ਅਤੇ ਮਿੰਤਰਾ ਵਰਗੀ ਸ਼ਾਪਿੰਗ ਵੈੱਬਸਾਈਟਸ ਹੈ।
ਮਿਲਿਆ ਡਾਟਾ ਦਾ ਐਕਸੈੱਸ
ਫਲਿੱਪਕਾਰਟ ਅਤੇ ਮਿੰਤਰਾ ਵੱਲੋਂ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਅਤੇ ਗੱਲ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਕੋਈ ਜਵਾਬ ਹੁਣ ਤਕ ਨਹੀਂ ਦਿੱਤਾ ਗਿਆ। ਸਾਹਮਣੇ ਆਇਆ ਹੈ ਕਿ ਇਨ੍ਹਾਂ ਸਕੈਮਰਸ ਕੋਲ ਸ਼ਾਪਿੰਗ ਸਾਈਟਸ ਦੇ ਜ਼ਰੂਰੀ ਅਤੇ ਯਜ਼ੂਰਸ ਨਾਲ ਜੁੜਿਆ ਪਰਨਸਲ ਡਾਟਾ ਸੀ, ਅਜਿਹੇ 'ਚ ਇਕ ਸਵਾਲ ਇਹ ਵੀ ਹੈ ਕਿ ਕੀ ਉਨ੍ਹਾਂ ਨੂੰ ਸਾਈਟਸ ਵੱਲੋਂ ਇਸ ਡਾਟਾ ਦਾ ਐਕਸੈੱਸ ਮਿਲਿਆ ਹੋਇਆ ਸੀ ਜਾਂ ਫਿਰ ਕਿਸੇ ਗਲਤ ਤਰੀਕੇ ਨਾਲ ਅਜਿਹੇ ਸਕੈਮਰਸ ਨੇ ਡਾਟਾ ਤਕ ਪਹੁੰਚ ਬਣਾ ਲਈ ਸੀ। ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਸਕੈਮਰਸ ਨੇ ਐੱਨ.ਸੀ.ਆਰ. ਅਤੇ ਬਾਕੀ ਸ਼ਹਿਰਾਂ ਦੇ ਹਜ਼ਾਰਾਂ ਯੂਜ਼ਰਸ ਨੂੰ ਨਿਸ਼ਾਨਾ ਬਣਾਇਆ ਸੀ।
ਇਸ ਤਰ੍ਹਾਂ ਹੋ ਰਿਹਾ ਸੀ ਫਰਾਡ
ਫਰਾਡ ਕਰਨ ਵਾਲੇ ਕਾਲਰਸ ਪਹਿਲੇ ਯੂਜ਼ਰਸ ਨੂੰ ਕਾਲ ਕਰਦੇ ਸਨ ਅਤੇ ਉਨ੍ਹਾਂ ਦੀ ਡੀਟੇਲਸ ਸ਼ੇਅਰ ਕਰਦੇ ਸਨ। ਅਜਿਹੀ ਸਥਿਤੀ 'ਚ ਯੂਜ਼ਸ ਨੂੰ ਭਰੋਸਾ ਹੋ ਜਾਂਦਾ ਸੀ ਕਿ ਉਸ ਨੂੰ ਆਨਲਾਈਨ ਸ਼ਾਪਿੰਗ ਸਾਈਟ ਦੇ ਆਫੀਅਸ਼ਲ ਕਸਟਮਰ ਸਰਵਿਸ ਡਿਪਾਰਟਮੈਂਟ ਵੱਲੋਂ ਹੀ ਕਾਲ ਕੀਤੀ ਗਈ ਹੈ। ਇਸ ਤੋਂ ਬਾਅਦ ਯੂਜ਼ਰਸ ਤੋਂ ਕਿਸੇ ਆਫਰ ਜਾਂ ਲੱਕੀ ਡਰਾਅ ਦੀ ਗੱਲ ਕਹਿ ਕੇ ਬੈਂਕਿੰਗ ਡੀਟੇਲਸ ਲੈ ਲਈ ਜਾਂਦੀ ਸੀ ਅਤੇ ਕੁਝ ਹੀ ਸੈਕਿੰਡਸ 'ਚ ਯੂਜ਼ਰਸ ਦੇ ਅਕਾਊਂਟਸ 'ਚੋਂ ਰਾਸ਼ੀ ਕਟੀ ਜਾਂਦੀ ਸੀ। ਕਈ ਯੂਜ਼ਰਸ ਅਜਿਹੀਆਂ ਕਾਲਸ ਕਾਰਨ ਫਰਾਡ ਦਾ ਸ਼ਿਕਾਰ ਬਣ ਚੁੱਕੇ ਹਨ ਅਤੇ ਸ਼ਾਪਿੰਗ ਸਾਈਟਸ ਵੀ ਅਜਿਹੀਆਂ ਕਾਲਸ ਨੂੰ ਲੈ ਕੇ ਯੂਜ਼ਰਸ ਨੂੰ ਅਲਰਟ ਕਰਦੀ ਰਹੀ ਹੈ।
ਮਾਰੂਤੀ ਸੁਜ਼ੂਕੀ ਨੇ ਹਾਸਲ ਕੀਤੀ 2 ਕਰੋਡ਼ ਯਾਤਰੀ ਵਾਹਨ ਵੇਚਣ ਦੀ ਉਪਲੱਬਧੀ
NEXT STORY