ਬਿਜ਼ਨੈੱਸ ਡੈਸਕ : ਅਗਲੇ ਸਾਲ ਆਪਣਾ ਆਈ.ਪੀ.ਓ. (IPO) ਲਿਆਉਣ ਦੀ ਤਿਆਰੀ ਕਰ ਰਹੀ ਦਿੱਗਜ ਈ-ਕਾਮਰਸ ਕੰਪਨੀ ਫਲਿੱਪਕਾਰਟ (Flipkart) ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਕੰਪਨੀ ਦੇ ਗਰੁੱਪ ਚੀਫ ਫਾਈਨੈਂਸ਼ੀਅਲ ਅਫਸਰ (CFO) ਸ਼੍ਰੀਰਾਮ ਵੈਂਕਟਰਮਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੰਪਨੀ ਮੁਤਾਬਕ ਵੈਂਕਟਰਮਨ ਅਗਲੇ ਕੁਝ ਮਹੀਨਿਆਂ ਵਿੱਚ ਕੰਪਨੀ ਤੋਂ ਵੱਖ ਹੋ ਜਾਣਗੇ।
ਇਹ ਵੀ ਪੜ੍ਹੋ : HDFC ਤੇ PNB ਗਾਹਕਾਂ ਨੂੰ ਲੱਗਣ ਵਾਲਾ ਹੈ ਝਟਕਾ, ਬਦਲ ਜਾਣਗੇ ਇਹ ਨਿਯਮ
2015 ਤੋਂ ਕੰਪਨੀ ਨਾਲ ਜੁੜੇ ਹੋਏ ਸਨ ਵੈਂਕਟਰਮਨ
ਸ਼੍ਰੀਰਾਮ ਵੈਂਕਟਰਮਨ ਸਾਲ 2015 ਵਿੱਚ ਫਲਿੱਪਕਾਰਟ ਨਾਲ ਜੁੜੇ ਸਨ। ਉਨ੍ਹਾਂ ਦੇ ਅਸਤੀਫੇ 'ਤੇ ਫਲਿੱਪਕਾਰਟ ਗਰੁੱਪ ਦੇ ਸੀ.ਈ.ਓ. (CEO) ਕਲਿਆਣ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਵੈਂਕਟਰਮਨ ਨੇ ਕਈ ਸਾਲਾਂ ਤੱਕ ਕੰਪਨੀ ਦੇ ਵਿੱਤੀ ਪੱਖ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਫਿਲਹਾਲ ਕੰਪਨੀ ਨੇ ਉਨ੍ਹਾਂ ਦੇ ਉੱਤਰਾਧਿਕਾਰੀ ਦੇ ਨਾਮ ਦਾ ਐਲਾਨ ਨਹੀਂ ਕੀਤਾ ਹੈ, ਪਰ ਨਿਸ਼ਾਂਤ ਵਰਮਾ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ
ਸਿੰਗਾਪੁਰ ਤੋਂ ਭਾਰਤ ਸ਼ਿਫਟ ਕੀਤਾ ਕਾਰੋਬਾਰ
ਵਾਲਮਾਰਟ (Walmart) ਦੀ ਮਲਕੀਅਤ ਵਾਲੀ ਇਸ ਕੰਪਨੀ ਨੇ ਹਾਲ ਹੀ ਵਿੱਚ ਆਪਣਾ ਹੋਲਡਿੰਗ ਸਟ੍ਰਕਚਰ ਸਿੰਗਾਪੁਰ ਤੋਂ ਭਾਰਤ ਸ਼ਿਫਟ ਕੀਤਾ ਹੈ। ਨਵੇਂ ਢਾਂਚੇ ਦੇ ਤਹਿਤ ਸਿੰਗਾਪੁਰ ਦੀਆਂ ਕਈ ਕੰਪਨੀਆਂ ਨੂੰ 'ਫਲਿੱਪਕਾਰਟ ਇੰਟਰਨੈਟ ਪ੍ਰਾਈਵੇਟ ਲਿਮਟਿਡ' ਵਿੱਚ ਮਿਲਾ ਦਿੱਤਾ ਜਾਵੇਗਾ। ਇਸ ਵਿੱਚ ਲੌਜਿਸਟਿਕ ਆਰਮ ਈਕਾਰਟ (Ekart), ਫੈਸ਼ਨ ਰਿਟੇਲਰ ਮਿਨਤਰਾ (Myntra), ਫਿਨਟੈਕ ਪਲੇਟਫਾਰਮ ਸੁਪਰ.ਮਨੀ (super.money) ਅਤੇ ਕਲੀਅਰਟ੍ਰਿਪ (Cleartrip) ਵਰਗੀਆਂ ਕੰਪਨੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ : IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼
ਕਿਉਂ ਸ਼ਿਫਟ ਹੋਈ ਸੀ ਕੰਪਨੀ?
ਫਲਿੱਪਕਾਰਟ ਦੀ ਸਥਾਪਨਾ ਸਚਿਨ ਅਤੇ ਬਿੰਨੀ ਬੰਸਲ ਨੇ ਕੀਤੀ ਸੀ। ਸਾਲ 2011 ਵਿੱਚ ਕੰਪਨੀ ਨੇ ਆਪਣਾ ਹੋਲਡਿੰਗ ਸਟ੍ਰਕਚਰ ਸਿੰਗਾਪੁਰ ਸ਼ਿਫਟ ਕਰ ਦਿੱਤਾ ਸੀ ਕਿਉਂਕਿ ਉੱਥੋਂ ਦੇ ਕਾਨੂੰਨ ਆਸਾਨ ਸਨ ਅਤੇ ਗਲੋਬਲ ਪੂੰਜੀ ਹਾਸਲ ਕਰਨਾ ਸੌਖਾ ਸੀ। ਹੁਣ ਕੰਪਨੀ ਭਾਰਤ ਵਿੱਚ ਸੂਚੀਬੱਧ (List) ਹੋਣ ਦੀ ਯੋਜਨਾ ਬਣਾ ਰਹੀ ਹੈ, ਜਿਸ ਕਾਰਨ ਇਹ ਅਹਿਮ ਬਦਲਾਅ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਸੋਨਾ ਬਣਾਏਗਾ ਨਵੇਂ ਰਿਕਾਰਡ!! ਮਾਹਿਰਾਂ ਨੇ ਕਰ'ਤੀ ਹੈਰਾਨ ਕਰਦੀ ਭਵਿੱਖਬਾਣੀ
ਇਹ ਵੀ ਪੜ੍ਹੋ : ਡਿੱਗਣ ਵਾਲਾ ਹੈ ਸੋਨਾ, ਲਗਭਗ 25,000 ਰੁਪਏ ਤੱਕ ਟੁੱਟ ਸਕਦੈ ਭਾਅ, ਮਾਹਰਾਂ ਨੇ ਦਿੱਤੇ ਸੰਕੇਤ
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ 7 ਅਰਬ ਡਾਲਰ ਦੀ ਵੱਡੀ ਗਿਰਾਵਟ, ਜਾਣੋ ਹੁਣ ਕਿੰਨਾ ਰਹਿ ਗਿਆ ਖਜ਼ਾਨਾ
NEXT STORY