ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਵਿਚਕਾਰ ਚੇਨਈ ਸੁਪਰ ਕਿੰਗਜ਼ (CSK) ਲਈ ਇੱਕ ਬਹੁਤ ਹੀ ਮਾੜੀ ਖ਼ਬਰ ਸਾਹਮਣੇ ਆਈ ਹੈ। ਟੀਮ ਦੇ ਉਭਰਦੇ ਆਲਰਾਊਂਡਰ ਰਾਮਕ੍ਰਿਸ਼ਨ ਘੋਸ਼ ਸੱਟ ਕਾਰਨ ਬਾਕੀ ਬਚੇ ਹੋਏ ਸੀਜ਼ਨ ਤੋਂ ਬਾਹਰ ਹੋ ਗਏ ਹਨ। ਚੇਨਈ ਸੁਪਰ ਕਿੰਗਜ਼ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਡੈਬਿਊ ਮੈਚ ਵਿੱਚ ਹੀ ਲੱਗੀ ਗੰਭੀਰ ਸੱਟ
ਰਿਪੋਰਟ ਅਨੁਸਾਰ, ਰਾਮਕ੍ਰਿਸ਼ਨ ਘੋਸ਼ ਦੇ ਸੱਜੇ ਪੈਰ ਵਿੱਚ ਫ੍ਰੈਕਚਰ ਹੋ ਗਿਆ ਹੈ। ਇਹ ਸੱਟ ਉਨ੍ਹਾਂ ਨੂੰ 2 ਮਈ ਨੂੰ ਮੁੰਬਈ ਇੰਡੀਅਨਜ਼ ਵਿਰੁੱਧ ਚੇਪਾਕ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਦੌਰਾਨ ਲੱਗੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਮਹਾਰਾਸ਼ਟਰ ਦੇ ਇਸ 28 ਸਾਲਾ ਖਿਡਾਰੀ ਨੇ ਇਸੇ ਮੈਚ ਵਿੱਚ ਆਪਣਾ ਆਈ.ਪੀ.ਐੱਲ. ਡੈਬਿਊ ਕੀਤਾ ਸੀ, ਪਰ ਪਹਿਲੇ ਹੀ ਮੈਚ ਵਿੱਚ ਸੱਟ ਲੱਗਣ ਕਾਰਨ ਉਨ੍ਹਾਂ ਦਾ ਸਫਰ ਹੁਣ ਅੱਧ ਵਿਚਾਲੇ ਰੁਕ ਗਿਆ ਹੈ।
ਘਰੇਲੂ ਕ੍ਰਿਕਟ ਦਾ ਰਿਹਾ ਹੈ ਸ਼ਾਨਦਾਰ ਰਿਕਾਰਡ
ਰਾਮਕ੍ਰਿਸ਼ਨ ਘੋਸ਼ ਘਰੇਲੂ ਕ੍ਰਿਕਟ ਵਿੱਚ ਆਪਣੇ ਬਿਹਤਰੀਨ ਪ੍ਰਦਰਸ਼ਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਪਿਛਲੇ ਸਾਲ ਵਿਜੇ ਹਜ਼ਾਰੇ ਟਰਾਫੀ ਵਿੱਚ ਹਿਮਾਚਲ ਪ੍ਰਦੇਸ਼ ਵਿਰੁੱਧ 42 ਦੌੜਾਂ ਦੇ ਕੇ 7 ਵਿਕਟਾਂ ਝਟਕਾਈਆਂ ਸਨ। ਇਸ ਤੋਂ ਇਲਾਵਾ ਉਹ ਆਪਣੀ ਵਿਸਫੋਟਕ ਬੱਲੇਬਾਜ਼ੀ ਲਈ ਵੀ ਮਸ਼ਹੂਰ ਹਨ। ਉਨ੍ਹਾਂ ਦੀ ਇਸ ਸੱਟ ਨੇ ਸੀਐਸਕੇ ਪ੍ਰਬੰਧਨ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਟੀਮ ਹੁਣ ਇੱਕ ਮਜ਼ਬੂਤ ਆਲਰਾਊਂਡਰ ਵਿਕਲਪ ਤੋਂ ਬਿਨਾਂ ਅੱਗੇ ਵਧੇਗੀ।
CSK ਦੀਆਂ ਵਧੀਆਂ ਮੁਸ਼ਕਲਾਂ
ਇਸ ਸੀਜ਼ਨ ਵਿੱਚ ਚੇਨਈ ਦੀ ਟੀਮ ਲਗਾਤਾਰ ਖਿਡਾਰੀਆਂ ਦੀਆਂ ਸੱਟਾਂ ਨਾਲ ਜੂਝ ਰਹੀ ਹੈ। ਘੋਸ਼ ਤੋਂ ਪਹਿਲਾਂ ਨਾਥਨ ਐਲਿਸ, ਤੇਜ਼ ਗੇਂਦਬਾਜ਼ ਖਲੀਲ ਅਹਿਮਦ ਅਤੇ ਬੱਲੇਬਾਜ਼ ਆਯੂਸ਼ ਮਹਾਤਰੇ ਵੀ ਸੱਟਾਂ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੇ ਹਨ। ਅਜਿਹੀ ਸਥਿਤੀ ਵਿੱਚ ਰਾਮਕ੍ਰਿਸ਼ਨ ਘੋਸ਼ ਦਾ ਬਾਹਰ ਹੋਣਾ ਟੀਮ ਲਈ ਇੱਕ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਹੈ।
ਪੰਜਾਬ ਦੇ ਸਾਬਕਾ ਇੰਟਰਨੈਸ਼ਨਲ ਹਾਕੀ ਖਿਡਾਰੀ ਚਾਹਲ 'ਤੇ ਅਮਰੀਕਾ 'ਚ ਹੋਇਆ ਹਮਲਾ
NEXT STORY