ਬਿਜ਼ਨਸ ਡੈਸਕ : ਵਿੱਤੀ ਸਾਲ 2025-26 ਦੇਸ਼ ਦੇ ਪ੍ਰਾਇਮਰੀ ਮਾਰਕੀਟ ਲਈ ਰਿਕਾਰਡ ਗਤੀਵਿਧੀਆਂ ਵਾਲਾ ਰਿਹਾ, ਪਰ ਨਿਵੇਸ਼ਕਾਂ ਲਈ ਇਹ ਉਮੀਦ ਤੋਂ ਕਾਫ਼ੀ ਕਮਜ਼ੋਰ ਸਾਬਤ ਹੋਇਆ ਹੈ। ਹਾਲ ਹੀ ਦੇ ਅੰਕੜਿਆਂ ਮੁਤਾਬਕ, ਮਾਰਕੀਟ ਵਿੱਚ ਆਏ 112 ਮੇਨਬੋਰਡ IPO ਵਿੱਚੋਂ 52 ਕੰਪਨੀਆਂ ਦੇ ਸ਼ੇਅਰ ਆਪਣੇ ਇਸ਼ੂ ਪ੍ਰਾਈਸ (Issue Price) ਤੋਂ ਹੇਠਾਂ ਕਾਰੋਬਾਰ ਕਰ ਰਹੇ ਹਨ, ਜਿਸ ਕਾਰਨ ਲਗਭਗ 46 ਫੀਸਦੀ ਨਿਵੇਸ਼ਕਾਂ ਨੂੰ ਹੁਣ ਤੱਕ ਭਾਰੀ ਨੁਕਸਾਨ ਝੱਲਣਾ ਪਿਆ ਹੈ।
ਇਹ ਵੀ ਪੜ੍ਹੋ : ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਨ੍ਹਾਂ ਸੈਕਟਰਾਂ ਵਿੱਚ ਦੇਖੀ ਗਈ ਸਭ ਤੋਂ ਵੱਧ ਗਿਰਾਵਟ
ਪ੍ਰਾਈਮ ਡੇਟਾਬੇਸ (Prime Database) ਦੀ ਰਿਪੋਰਟ ਅਨੁਸਾਰ, ਨਿਊ-ਏਜ ਟੈਕ ਕੰਪਨੀਆਂ, ਐਸੇਟ-ਲਾਈਟ ਸਰਵਿਸ ਮਾਡਲ ਅਤੇ SME ਤੋਂ ਮੇਨਬੋਰਡ 'ਤੇ ਆਈਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਕਮਜ਼ੋਰੀ ਦਰਜ ਕੀਤੀ ਗਈ ਹੈ। ਬਾਜ਼ਾਰ ਨੂੰ ਇਨ੍ਹਾਂ ਸੈਕਟਰਾਂ ਤੋਂ ਉੱਚੀਆਂ ਉਮੀਦਾਂ ਸਨ, ਪਰ ਕੰਪਨੀਆਂ ਪ੍ਰਦਰਸ਼ਨ ਦੇ ਮੋਰਚੇ 'ਤੇ ਫਾਡੀ ਰਹੀਆਂ।
ਇਹ ਵੀ ਪੜ੍ਹੋ : ਦੇਸ਼ ਦੇ ਕਰੋੜਾਂ ਕਾਰੋਬਾਰੀਆਂ 'ਤੇ ਮੰਡਰਾਇਆ ਰੋਜ਼ੀ-ਰੋਟੀ ਦਾ ਸੰਕਟ, ਸਪਲਾਈ ਚੇਨ 'ਤੇ ਵੀ ਪਵੇਗਾ ਬੁਰਾ ਪ੍ਰਭਾਵ
ਕਈ ਵੱਡੀਆਂ ਕੰਪਨੀਆਂ ਦੇ ਸ਼ੇਅਰ
50 ਤੋਂ 80 ਫੀਸਦੀ ਤੱਕ ਡਿੱਗੇ ਕੁਝ ਕੰਪਨੀਆਂ ਦੇ ਸ਼ੇਅਰਾਂ ਵਿੱਚ ਗਿਰਾਵਟ ਇੰਨੀ ਜ਼ਿਆਦਾ ਹੈ ਕਿ ਨਿਵੇਸ਼ਕਾਂ ਦੀ ਅੱਧੀ ਤੋਂ ਵੱਧ ਪੂੰਜੀ ਡੁੱਬ ਗਈ ਹੈ। Anlon Healthcare, Jaro Institute, VMS TMT, Shree Ram Twistex ਅਤੇ Glottis ਦੇ ਸ਼ੇਅਰ ਆਪਣੇ ਇਸ਼ੂ ਪ੍ਰਾਈਸ ਤੋਂ 50 ਤੋਂ 80 ਫੀਸਦੀ ਤੱਕ ਡਿੱਗ ਚੁੱਕੇ ਹਨ। ਇਸ ਤੋਂ ਇਲਾਵਾ ਸੋਲਰ ਸੈਕਟਰ ਦੀਆਂ ਕੰਪਨੀਆਂ ਜਿਵੇਂ Solarworld Energy Solutions, Oswal Pumps, Vikram Solar ਅਤੇ GK Energy ਵਿੱਚ ਵੀ 50 ਫੀਸਦੀ ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ।
ਇਹ ਵੀ ਪੜ੍ਹੋ : ਹਵਾਈ ਮੁਸਾਫਰਾਂ ਲਈ ਵੱਡੀ ਖੁਸ਼ਖਬਰੀ, ਏਅਰਲਾਈਨ ਦੀ ਟਿਕਟ ਹੋਵੇਗੀ ਸਸਤੀ, ਮਿਲੇਗੀ ਇੰਨੀ ਛੋਟ
ਨਾਮੀ ਬ੍ਰਾਂਡ ਵੀ ਨਹੀਂ ਬਚ ਸਕੇ
ਹੈਰਾਨੀ ਦੀ ਗੱਲ ਇਹ ਹੈ ਕਿ ਬਾਜ਼ਾਰ ਦੇ ਵੱਡੇ ਨਾਮ ਵੀ ਇਸ ਗਿਰਾਵਟ ਤੋਂ ਅਛੂਤੇ ਨਹੀਂ ਰਹੇ। Pine Labs, HDB Financial Services, Physicswallah ਅਤੇ JSW Cement ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰ ਵੀ ਲਿਸਟਿੰਗ ਤੋਂ ਬਾਅਦ ਆਪਣੇ ਇਸ਼ੂ ਪ੍ਰਾਈਸ ਤੋਂ ਹੇਠਾਂ ਫਿਸਲ ਗਏ ਹਨ।
ਇਹ ਵੀ ਪੜ੍ਹੋ : Credit Card ਧਾਰਕਾਂ ਲਈ RBI ਨੇ ਲਾਗੂ ਕੀਤਾ ਨਵਾਂ ਨਿਯਮ, ਗਾਹਕਾਂ ਨੂੰ ਮਿਲੇਗੀ ਰਾਹਤ
ਕਿਉਂ ਹੋ ਰਹੀ ਹੈ ਇਹ ਗਿਰਾਵਟ?
ਮਾਹਿਰਾਂ ਦਾ ਮੰਨਣਾ ਹੈ ਕਿ IPO ਰਾਹੀਂ ਰਾਤੋ-ਰਾਤ ਮੁਨਾਫ਼ਾ ਕਮਾਉਣ ਦਾ ਦੌਰ ਹੁਣ ਖ਼ਤਮ ਹੋ ਰਿਹਾ ਹੈ। ਇਸ ਗਿਰਾਵਟ ਦੇ ਮੁੱਖ ਕਾਰਨ ਹਨ:
ਕੰਪਨੀਆਂ ਵੱਲੋਂ ਆਪਣੇ ਸ਼ੇਅਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਰੱਖਣਾ।
ਕਮਾਈ ਅਤੇ ਬਿਜ਼ਨਸ ਮਾਡਲ ਵਿੱਚ ਪਾਰਦਰਸ਼ਤਾ ਦੀ ਘਾਟ।
ਹੁਣ ਨਿਵੇਸ਼ਕ ਕੇਵਲ ਬ੍ਰਾਂਡ ਦੇ ਨਾਂ 'ਤੇ ਨਹੀਂ, ਸਗੋਂ ਕੰਪਨੀ ਦੀ ਬੈਲੇਂਸ ਸ਼ੀਟ ਅਤੇ ਅਸਲ ਕਮਾਈ ਦੇ ਆਧਾਰ 'ਤੇ ਨਿਵੇਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਸਾਵਧਾਨ! 1 ਮਈ ਤੋਂ ਬੰਦ ਹੋ ਸਕਦੈ ਤੁਹਾਡਾ PAN Card, IT ਵਿਭਾਗ ਨੇ ਜਾਰੀ ਕੀਤੇ ਸਖ਼ਤ ਨਿਯਮ
ਅੱਗੇ ਕੀ ਹੈ ਤਿਆਰੀ?
ਰਿਪੋਰਟ ਮੁਤਾਬਕ, ਜਿੱਥੇ ਵਿੱਤੀ ਸਾਲ 2026 ਵਿੱਚ 112 ਕੰਪਨੀਆਂ ਨੇ ਰਿਕਾਰਡ 1.78 ਲੱਖ ਕਰੋੜ ਰੁਪਏ ਜੁਟਾਏ ਸਨ, ਉੱਥੇ ਹੀ ਹੁਣ ਵਿੱਤੀ ਸਾਲ 2027 ਦੀ ਸ਼ੁਰੂਆਤ ਵਿੱਚ 140 ਤੋਂ ਵੱਧ ਕੰਪਨੀਆਂ ਕਰੀਬ 1.75 ਲੱਖ ਕਰੋੜ ਰੁਪਏ ਜੁਟਾਉਣ ਦੀ ਤਿਆਰੀ ਵਿੱਚ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ IPO ਨਿਵੇਸ਼ਕਾਂ ਦੀਆਂ ਉਮੀਦਾਂ 'ਤੇ ਕਿੰਨਾ ਖਰਾ ਉਤਰਦੇ ਹਨ।
ਇਹ ਵੀ ਪੜ੍ਹੋ : ਬੈਂਕਾਂ ਅਤੇ ਕਸਟਮ ਵਿਭਾਗ ਵਿਚਾਲੇ ਟੈਕਸ ਦੀ 'ਜੰਗ': ਸੋਨੇ ਦੀ ਦਰਾਮਦ ਡਿੱਗੀ, 30 ਸਾਲਾਂ ਬਾਅਦ ਬਣੇ ਅਜਿਹੇ ਹਾਲਾਤ
ਇਹ ਵੀ ਪੜ੍ਹੋ : ਹੁਣ Aadhaar ਨਾਲ ਨਹੀਂ ਹੋਵੇਗੀ ਜਨਮ ਮਿਤੀ ਦੀ ਵੈਰੀਫਿਕੇਸ਼ਨ, ਜਾਣੋ ਕਿਹੜੇ ਦਸਤਾਵੇਜ਼ ਹੋਣਗੇ ਲਾਜ਼ਮੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ
NEXT STORY