ਨਵੀਂ ਦਿੱਲੀ-ਅੱਜ ਤੋਂ 3 ਦਹਾਕੇ ਪਹਿਲਾਂ ਅਮਰੀਕੀ ਏਅਰਲਾਈਨਸ ਨੇ ਮੁਸਾਫਿਰਾਂ ਦੀ ਸਲਾਦ ਦੀ ਪਲੇਟ ਤੋਂ ਆਲਿਵ ਆਇਲ ਹਟਾ ਕੇ 40 ਹਜ਼ਾਰ ਡਾਲਰ ਬਚਾਏ ਸਨ। ਕੁੱਝ ਅਜਿਹਾ ਹੀ ਕਦਮ ਹੁਣ ਏਅਰ ਇੰਡੀਆ ਵੀ ਚੁੱਕਣ ਜਾ ਰਹੀ ਹੈ। ਨਕਦੀ ਦੇ ਸੰਕਟ ਨਾਲ ਜੂਝ ਰਹੀ ਸਰਕਾਰੀ ਏਅਰਲਾਈਨਸ ਏਅਰ ਇੰਡੀਆ ਕੌਮਾਂਤਰੀ ਉਡਾਣਾਂ ਦੇ ਪ੍ਰੀਮੀਅਮ ਮੁਸਾਫਿਰਾਂ ਨੂੰ ਭੋਜਨ ’ਚ ਦਿੱਤੀ ਜਾਣ ਵਾਲੀ ਚੀਜ਼ ਦੀ ਮਾਤਰਾ ਨੂੰ ਘੱਟ ਕਰਨ ਦਾ ਵਿਚਾਰ ਕਰ ਰਹੀ ਹੈ, ਜਿਸ ਨਾਲ ਕੈਟਰਿੰਗ ਦੀ ਲਾਗਤ 2.5 ਕਰੋਡ਼ ਰੁਪਏ ਤੱਕ ਘੱਟ ਹੋ ਜਾਵੇਗੀ।
ਸੂਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਇਨਫਲਾਈਟ ਕੈਟਰਰਸ ਫਲਾਈਟ ’ਚ ਚੀਜ਼ ਲੋਡ ਕਰਦੇ ਹਨ, ਜਿਸ ਤੋਂ ਬਾਅਦ ਕੈਬਿਨ ਕਰੂ ਉਨ੍ਹਾਂ ਨੂੰ ਪਲੇਟ ’ਚ ਪਰੋਸ ਪ੍ਰੀਮੀਅਮ ਮੁਸਾਫਿਰਾਂ ਨੂੰ ਦਿੰਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਜੋ ਚੀਜ਼ ਏਅਰਲਾਈਨਸ ਦਿੰਦੀ ਹੈ, ਉਹ ਮੁਸਾਫਿਰਾਂ ਨੂੰ ਪਸੰਦ ਨਹੀਂ ਹੁੰਦੀ ਅਤੇ ਉਹ ਉਸ ਨੂੰ ਲੈਣ ਤੋਂ ਮਨ੍ਹਾ ਕਰ ਦਿੰਦੇ ਹਨ। ਇਸ ਲਈ ਚੀਜ਼ ਨੂੰ ਮੈਨਿਊ ਤੋਂ ਤਾਂ ਖਤਮ ਨਹੀਂ ਕੀਤਾ ਜਾਵੇਗਾ ਪਰ ਇਸ ਦੀ ਮਾਤਰਾ ਜ਼ਰੂਰ ਘੱਟ ਕਰ ਦਿੱਤੀ ਜਾਵੇਗੀ।
ਇੰਡੀਅਨ ਬੈਂਕ ਨੇ ਵਿਆਜ ਦਰਾਂ ’ਚ ਕੀਤੀ ਸੋਧ
NEXT STORY