ਮੁੰਬਈ-ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 24 ਅਪ੍ਰੈਲ ਨੂੰ ਖਤਮ ਹਫਤੇ 'ਚ 11.3 ਕਰੋੜ ਡਾਲਰ ਘਟ ਕੇ 479.45 ਅਰਬ ਡਾਲਰ ਰਹਿ ਗਿਆ। ਇਸ ਨਾਲ ਪਿਛਲੇ ਕੁਝ ਹਫਤਿਆਂ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ ਵਧਿਆ ਹੈ। ਇਸ ਤੋਂ ਪਿਛਲੇ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ 3.09 ਅਰਬ ਡਾਲਰ ਵਧ ਕੇ 479.57 ਅਰਬ ਡਾਲਰ ਹੋ ਗਿਆ ਸੀ। ਇਸ ਤੋਂ ਪਹਿਲੇ 6 ਮਾਰਚ ਨੂੰ ਖਤਮ ਹਫਤੇ 'ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 5.69 ਅਰਬ ਡਾਲਰ ਵਧ ਕੇ 487.23 ਅਰਬ ਡਾਲਰ 'ਤੇ ਪਹੁੰਚ ਗਿਆ ਸੀ ਜੋ ਹੁਣ ਤਕ ਦਾ ਰਿਕਾਰਡ ਹੈ।
ਵਿੱਤ ਸਾਲ 2019-20 ਦੌਰਾਨ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਕਰੀਬ 62 ਅਰਬ ਡਾਲਰ ਵਧਿਆ ਹੈ। ਭਾਰਤੀ ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜਿਆਂ ਮੁਤਾਬਕ 24 ਅਪ੍ਰੈਲ ਨੂੰ ਖਤਮ ਹਫਤੇ ਦੌਰਾਨ ਵਿਦੇਸ਼ੀ ਮੁਦਰਾ ਸੰਪਤੀ (ਜੋ ਵਿਦੇਸ਼ੀ ਮੁਦਰਾ ਦਾ ਸਭ ਤੋਂ ਵੱਡਾ ਹਿੱਸਾ ਹੈ) 32.1 ਕਰੋੜ ਡਾਲਰ ਘਟ ਕੇ 441.56 ਅਰਬ ਡਾਲਰ ਰਹਿ ਗਈ। ਸਮੀਖਿਆ ਅਧੀਨ ਹਫਤੇ ਦੌਰਾਨ ਸੋਨੇ ਦਾ ਰਿਜ਼ਰਵ ਭੰਡਾਰ 22.1 ਕਰੋੜ ਡਾਲਰ ਵਧ ਕੇ 32.90 ਅਰਬ ਡਾਲਰ ਹੋ ਗਿਆ। ਆਈ.ਐੱਮ.ਐੱਫ. 'ਚ ਦੇਸ਼ ਦਾ ਮੁਦਰਾ ਭੰਡਾਰ ਵੀ 80 ਲੱਖ ਡਾਲਰ ਘਟ ਕੇ 3.57 ਅਰਬ ਡਾਲਰ ਰਹਿ ਗਿਆ।
ਕੋਵਿਡ-19: ਮਾਰਚ 'ਚ ਘਰੇਲੂ ਜਹਾਜ਼ ਯਾਤਰੀਆਂ ਦੀ ਗਿਣਤੀ 11.8 ਫੀਸਦੀ ਹੋਈ ਘਟ
NEXT STORY