ਮੁੰਬਈ—ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 25 ਨਵੰਬਰ ਨੂੰ ਖਤਮ ਹੋਏ ਹਫਤੇ ਦੌਰਾਨ ਲਗਾਤਾਰ ਤੀਜੇ ਹਫਤੇ ਵਾਧੇ 'ਚ ਰਿਹਾ। ਹਫਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ 2.9 ਅਰਬ ਡਾਲਰ ਵਧ ਕੇ 550.14 ਅਰਬ ਡਾਲਰ 'ਤੇ ਪਹੁੰਚ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਆਰ.ਬੀ.ਆਈ ਦੇ ਅੰਕੜਿਆਂ ਮੁਤਾਬਕ 18 ਨਵੰਬਰ ਨੂੰ ਖਤਮ ਹਫਤੇ 'ਚ ਵਿਦੇਸ਼ੀ ਮੁਦਰਾ ਭੰਡਾਰ 2.54 ਅਰਬ ਡਾਲਰ ਵਧ ਕੇ 547.25 ਅਰਬ ਡਾਲਰ 'ਤੇ ਪਹੁੰਚ ਗਿਆ ਸੀ। ਅਗਸਤ 2021 ਤੋਂ ਬਾਅਦ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ 'ਚ ਇਸ ਹਫ਼ਤੇ ਸਭ ਤੋਂ ਤੇਜ਼ੀ ਨਾਲ ਵਾਧਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਅਕਤੂਬਰ 2021 'ਚ ਵਿਦੇਸ਼ੀ ਮੁਦਰਾ ਭੰਡਾਰ 645 ਅਰਬ ਡਾਲਰ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ। ਇਹ ਗਿਰਾਵਟ ਵਿਸ਼ਵਵਿਆਪੀ ਵਿਕਾਸ ਦੇ ਦੌਰਾਨ ਰੁਪਏ ਦੀ ਵਿਨਿਯਮ ਦਰ 'ਚ ਤੇਜ਼ ਗਿਰਾਵਟ ਨੂੰ ਰੋਕਣ ਲਈ ਮੁਦਰਾ ਭੰਡਾਰ ਦੀ ਵਰਤਂ ਕਰਨ ਨਾਲ ਇਸ 'ਚ ਕਮੀ ਆਈ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਕੁੱਲ ਭੰਡਾਰ ਦਾ ਮਹੱਤਵਪੂਰਨ ਹਿੱਸਾ ਮੰਨੀ ਜਾਂਦੀ ਵਿਦੇਸ਼ੀ ਮੁਦਰਾ ਸੰਪੱਤੀ (ਐੱਫ.ਸੀ.ਏ) 25 ਨਵੰਬਰ ਨੂੰ ਖਤਮ ਹੋਏ ਹਫਤੇ 'ਚ 3 ਅਰਬ ਡਾਲਰ ਵਧ ਕੇ 484.28 ਅਰਬ ਡਾਲਰ ਹੋ ਗਈ। ਇਸ ਤੋਂ ਇਲਾਵਾ ਸੋਨੇ ਦੇ ਭੰਡਾਰ ਦਾ ਮੁੱਲ 73 ਕਰੋੜ ਡਾਲਰ ਦੀ ਗਿਰਾਵਟ ਦੇ ਨਾਲ 39.938 ਅਰਬ ਡਾਲਰ 'ਤੇ ਆ ਗਿਆ।
ਅੰਕੜਿਆਂ ਦੇ ਅਨੁਸਾਰ ਵਿਸ਼ੇਸ਼ ਡਰਾਇੰਗ ਰਾਈਟਸ (ਐੱਸ.ਡੀ.ਆਰ) 25 ਕਰੋੜ ਡਾਲਰ ਘੱਟ ਕੇ 17.88 ਅਰਬ ਡਾਲਰ ਰਹਿ ਗਿਆ ਹੈ। ਅੰਕੜਿਆਂ ਮੁਤਾਬਕ ਹਫਤਾਵਾਰੀ 'ਚ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) 'ਚ ਰੱਖਿਆ ਦੇਸ਼ ਦਾ ਮੁਦਰਾ ਭੰਡਾਰ ਵੀ 1.4 ਕਰੋੜ ਡਾਲਰ ਘਟ ਕੇ 5.03 ਅਰਬ ਡਾਲਰ ਰਹਿ ਗਿਆ।
ਮਰਸਿਡੀਜ਼-ਬੈਂਜ਼ ਨੇ ਭਾਰਤੀ ਬਾਜ਼ਾਰ ’ਚ GLB, EQB ਮਾਡਲ ਉਤਾਰੇ, ਕੀਮਤ 63.8-74.5 ਲੱਖ ਰੁਪਏ
NEXT STORY