ਨਵੀਂ ਦਿੱਲੀ (ਭਾਸ਼ਾ)-ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਘਰੇਲੂ ਪੂੰਜੀ ਬਾਜ਼ਾਰਾਂ ਤੋਂ ਇਸ ਮਹੀਨੇ ਹੁਣ ਤੱਕ 3014 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ ਵੱਲੋਂ ਐੱਫ. ਪੀ. ਆਈ. 'ਤੋਂ ਸੈੱਸ ਹਟਾਏ ਜਾਣ ਨਾਲ ਉਹ ਵਾਪਸ ਸਥਾਨਕ ਸ਼ੇਅਰ ਬਾਜ਼ਾਰਾਂ 'ਚ ਨਿਵੇਸ਼ ਦਾ ਰੁਖ਼ ਕਰ ਸਕਦੇ ਹਨ। ਡਿਪਾਜ਼ਿਟਰੀਜ਼ ਦੇ ਅੰਕੜਿਆਂ ਅਨੁਸਾਰ 1 ਤੋਂ 23 ਅਗਸਤ ਦਰਮਿਆਨ ਐੱਫ. ਪੀ. ਆਈ. ਨੇ ਸ਼ੇਅਰ ਬਾਜ਼ਾਰਾਂ ਤੋਂ 12,105.33 ਕਰੋੜ ਰੁਪਏ ਦੀ ਨਿਕਾਸੀ ਕੀਤੀ ਪਰ ਬਾਂਡ ਬਾਜ਼ਾਰ 'ਚ 9090.61 ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਸਮੀਖਿਆ ਅਧੀਨ ਮਿਆਦ 'ਚ ਘਰੇਲੂ ਪੂੰਜੀ ਬਾਜ਼ਾਰ (ਸ਼ੇਅਰ ਅਤੇ ਬਾਂਡ) ਤੋਂ ਕੁਲ 3014.72 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਗ੍ਰੋ ਦੇ ਮੁੱਖ ਸੰਚਾਲਨ ਅਧਿਕਾਰੀ ਅਤੇ ਸਹਿ-ਸੰਸਥਾਪਕ ਹਰਸ਼ ਜੈਨ ਨੇ ਕਿਹਾ, 15 ਕਾਰੋਬਾਰੀ ਇਜਲਾਸਾਂ 'ਚੋਂ ਸਿਰਫ 2 'ਚ ਹੀ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੁੱਧ ਖਰੀਦਦਾਰੀ ਕੀਤੀ। ਅਮਰੀਕਾ-ਚੀਨ ਵਪਾਰ ਯੁੱਧ, ਉੱਚੀ ਕਮਾਈ ਵਾਲੇ ਨਿਵੇਸ਼ਕਾਂ 'ਤੇ ਬਜਟ 'ਚ ਟੈਕਸ ਦੀ ਦਰ ਵਧਾਉਣ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੇ ਨੀਤੀਗਤ ਦਰਾਂ 'ਚ ਕਟੌਤੀ ਵਰਗੇ ਕਾਰਣਾਂ ਕਾਰਣ ਐੱਫ. ਪੀ. ਆਈ. ਵੱਲੋਂ ਸ਼ੇਅਰ ਬਾਜ਼ਾਰ 'ਚ ਵਿਕਰੀ ਜਾਰੀ ਰਹੀ। ਜੁਲਾਈ 'ਚ 2019-20 ਦੇ ਬਜਟ 'ਚ ਇਹ ਵਿਵਸਥਾ ਕੀਤੇ ਜਾਣ ਤੋਂ ਪਹਿਲਾਂ ਐੱਫ. ਪੀ. ਆਈ. ਦੇਸ਼ 'ਚ ਲਗਾਤਾਰ ਸ਼ੁੱਧ ਖਰੀਦਦਾਰ ਬਣੇ ਹੋਏ ਸਨ। ਐੱਫ. ਪੀ. ਆਈ. ਨੇ ਘਰੇਲੂ ਪੂੰਜੀ ਬਾਜ਼ਾਰ 'ਚ ਜੂਨ 'ਚ 10,384.54 ਕਰੋੜ ਰੁਪਏ, ਮਈ 'ਚ 9,031.15 ਕਰੋੜ ਰੁਪਏ, ਅਪ੍ਰੈਲ 'ਚ 16,093 ਕਰੋੜ ਰੁਪਏ, ਮਾਰਚ 'ਚ 45,981 ਕਰੋੜ ਰੁਪਏ ਅਤੇ ਫਰਵਰੀ 'ਚ 11,182 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਹਾਲਾਂਕਿ ਜੁਲਾਈ 'ਚ ਐੱਫ. ਪੀ. ਆਈ. ਨੇ 2,985.88 ਕਰੋੜ ਰੁਪਏ ਦੀ ਵਿਕਰੀ ਕੀਤੀ ਸੀ।
ਉਪਭੋਗ ਦਾ ਮਾਹੌਲ ਅਜੇ ਵੀ ਚੰਗਾ:HDFC ਬੈਂਕ
NEXT STORY