ਜਲੰਧਰ (ਖੁਰਾਣਾ)–ਜਲੰਧਰ ਕੈਂਟ ਬਾਈਪਾਸ ਰੋਡ ’ਤੇ ਹਾਲ ਹੀ ’ਚ ਹੋਈ ਦਰੱਖਤਾਂ ਦੀ ਕਟਾਈ ਦੇ ਮਾਮਲੇ ’ਚ ਹੁਣ ਇਕ ਹਾਂਪੱਖੀ ਪਹਿਲ ਸਾਹਮਣੇ ਆਈ ਹੈ। ਕਾਲੋਨਾਈਜ਼ਰਾਂ ਅਤੇ ਵਾਤਾਵਰਣ ਪ੍ਰੇਮੀ ਤੇਜਸਵੀ ਮਿਨਹਾਸ ਸਮੇਤ ਹੋਰ ਸਮਾਜਿਕ ਵਰਕਰਾਂ ਵਿਚਕਾਰ ਸਮਝੌਤਾ ਹੋ ਗਿਆ ਹੈ। ਸਮਝੌਤੇ ਤਹਿਤ ਕਾਲੋਨਾਈਜ਼ਰ 1000 ਦੇਸੀ ਕਿਸਮਾਂ ਦੇ ਪੂਰੀ ਤਰ੍ਹਾਂ ਵਿਕਸਿਤ ਦਰੱਖਤ ਲਾਉਣਗੇ ਅਤੇ ਉਨ੍ਹਾਂ ਦਾ ਰੱਖ-ਰਖਾਅ ਇਕ ਸਾਲ ਤਕ ਖੁਦ ਕਰਨਗੇ। ਇਨ੍ਹਾਂ ਦਰੱਖਤਾਂ ਦੀ ਉੱਚਾਈ ਘੱਟ ਤੋਂ ਘੱਟ 8 ਤੋਂ 10 ਫੁੱਟ ਹੋਵੇਗੀ ਅਤੇ ਇਨ੍ਹਾਂ ’ਚ ਅਰਜੁਨ, ਸਹਿਜਨ (ਮੋਰਿੰਗਾ), ਨਿੰਮ, ਟਾਹਲੀ, ਅਮਲਤਾਸ ਅਤੇ ਪਿੱਪਲ ਆਦਿ ਸ਼ਾਮਲ ਹੋਣਗੇ। ਕਿਸੇ ਵੀ ਤਰ੍ਹਾਂ ਦੇ ਸਜਾਵਟੀ ਬੂਟੇ ਨਹੀਂ ਲਾਏ ਜਾਣਗੇ। ਇਹ ਦਰੱਖਤ ਕੈਂਟ ਬਾਈਪਾਸ ਦੇ ਨਾਲ-ਨਾਲ ਆਲੇ-ਦੁਆਲੇ ਦੇ ਪੰਜ ਕਿਲੋਮੀਟਰ ਇਲਾਕੇ ਵਿਚ ਲਾਏ ਜਾਣਗੇ, ਜਿਨ੍ਹਾਂ ’ਚ ਕੋਟ ਕਲਾਂ, ਖੁਸਰੋਪੁਰ, ਸੋਫੀ ਪਿੰਡ ਅਤੇ ਕੁੱਕੜ ਪਿੰਡ ਵਰਗੇ ਪਿੰਡ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ: ਮਿਸ਼ਨ 'ਚੜ੍ਹਦੀ ਕਲਾ' ਦੇ ਸਮਰਥਨ ’ਚ ਆਏ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਵੱਡੀ ਗਿਣਤੀ ਪ੍ਰਵਾਸੀ ਭਾਰਤੀ : ਭਗਵੰਤ ਮਾਨ
ਕਾਲੋਨਾਈਜ਼ਰ ਇਨ੍ਹਾਂ ਦਰੱਖਤਾਂ ਦੀ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਲੈਣਗੇ ਕਿਉਂਕਿ ਇਨ੍ਹਾਂ ਦਰੱਖਤਾਂ ਨੂੰ ਲਾਉਣ ਦਾ ਢੁੱਕਵਾਂ ਸਮਾਂ ਫਰਵਰੀ-ਮਾਰਚ ਮੰਨਿਆ ਗਿਆ ਹੈ, ਇਸ ਲਈ ਵਧੇਰੇ ਬੂਟਿਆਂ ਨੂੰ ਇਸੇ ਸਮੇਂ ਲਾਇਆ ਜਾਂਦਾ ਹੈ। ਵਾਤਾਵਰਣ ਪ੍ਰੇਮੀ ਅਤੇ ਸੋਸ਼ਲ ਐਕਟੀਵਿਸਟ ਤੇਜਸਵੀ ਮਿਨਹਾਸ ਨੇ ਕਿਹਾ ਕਿ ਦੂਜੀ ਧਿਰ ਵੱਲੋਂ ਦਰੱਖਤਾਂ ਦੀ ਕਟਾਈ ਦੀ ਭਰਪਾਈ ਲਈ ਚੁੱਕਿਆ ਗਿਆ ਇਹ ਕਦਮ ਸ਼ਲਾਘਾਯੋਗ ਹੈ। ਪੰਜਾਬ ’ਚ ਦਰੱਖਤ-ਬੂਟਿਆਂ ਦੀ ਗਿਣਤੀ ਦੇਸ਼ ’ਚ ਸਭ ਤੋਂ ਘੱਟ ਹੈ। ਅਜਿਹੇ ’ਚ ਸਾਨੂੰ ਵਾਤਾਵਰਣ ਦੀ ਸੁਰੱਖਿਆ ਅਤੇ ਕੁਦਰਤੀ ਜੰਗਲੀ ਇਲਾਕਾ ਵਧਾਉਣ ਦੀ ਦਿਸ਼ਾ ’ਚ ਕੰਮ ਕਰਨਾ ਚਾਹੀਦਾ ਹੈ। ਆਸ ਹੈ ਕਿ ਇਹ 1000 ਦਰੱਖਤ ਸਾਡੇ ਸ਼ਹਿਰ ਦੀ ਏਅਰ ਕੁਆਲਿਟੀ ’ਚ ਸੁਧਾਰ ਲਿਆਉਣਗੇ। ਅੱਗੇ ਵੀ ਕਿਸੇ ਵੀ ਨਾਜਾਇਜ਼ ਦਰੱਖਤ ਦੀ ਕਟਾਈ ਵਿਰੁੱਧ ਇਸੇ ਤਰ੍ਹਾਂ ਆਵਾਜ਼ ਉੱਠਦੀ ਰਹੇਗੀ। ਇਹ ਵੀ ਜ਼ਿਕਰਯੋਗ ਹੈ ਕਿ ਫਿਲਹਾਲ ਲਗਭਗ 50 ਦਰੱਖਤ ਪਹਿਲਾਂ ਹੀ ਕਟਾਈ ਵਾਲੇ ਸਥਾਨ ’ਤੇ ਲਾਏ ਜਾ ਚੁੱਕੇ ਹਨ, ਜਿਨ੍ਹਾਂ ਨੂੰ ਜਲਦੀ ਟ੍ਰੀ-ਗਾਰਡ ਨਾਲ ਸੁਰੱਖਿਅਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਪੜ੍ਹੋ Latest ਅਪਡੇਟ, ਜਾਣੋ 17 ਅਕਤੂਬਰ ਤੱਕ ਕਿਹੋ ਜਿਹਾ ਰਹੇਗਾ ਮੌਸਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਸ਼ੁਰੂ ਹੋਇਆ ਨਵਾਂ ਟ੍ਰੈਂਡ, ਗਦਾਈਪੁਰ ਵਾਸੀਆਂ ਨੇ ਖ਼ੁਦ ਹੀ ਕੀਤੀ ਸੀਵਰਾਂ ਦੀ ਸਫ਼ਾਈ
NEXT STORY