ਨਵੀਂ ਦਿੱਲੀ- ਵਿਦੇਸ਼ੀ ਨਿਵੇਸ਼ਕਾਂ ਨੇ ਕੋਰੋਨਾ ਸੰਕਰਮਣ ਦੀ ਦੂਜੀ ਲਹਿਰ ਅਤੇ ਇਸ ਦੇ ਆਰਥਿਕਤਾ 'ਤੇ ਪੈਣ ਵਾਲੇ ਪ੍ਰਭਾਵ ਦੀ ਚਿੰਤਾ ਦੇ ਮੱਦੇਨਜ਼ਰ ਮਈ ਦੇ ਪਹਿਲੇ ਹਫ਼ਤੇ ਵਿਚ ਭਾਰਤੀ ਸ਼ੇਅਰਾਂ ਵਿਚੋਂ 5,936 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ।
ਡਿਪਾਜ਼ਿਟਰੀ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ ਨੇ ਇਸ ਤੋਂ ਪਹਿਲਾਂ ਪਿਛਲੇ ਛੇ ਮਹੀਨਿਆਂ ਵਿਚ ਖ਼ਰੀਦਦਾਰੀ ਦਾ ਰੁਖ਼ ਜਾਰੀ ਰੱਖਣ ਤੋਂ ਬਾਅਦ ਅਪ੍ਰੈਲ ਵਿਚ 9,659 ਕਰੋੜ ਰੁਪਏ ਕੱਢੇ ਸਨ।
ਮਾਰਨਿੰਗਸਟਾਰ ਇੰਡੀਆ ਦੇ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਜੇਕਰ ਵਿਦੇਸ਼ੀ ਨਿਵੇਸ਼ਕਾਂ ਵਿਚ ਕੋਵਿਡ-19 ਦਾ ਡਰ ਬਣਿਆ ਰਿਹਾ ਤਾਂ ਹੋਰ ਗਿਰਾਵਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅੰਕੜਿਆਂ ਅਨੁਸਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਨੇ 3-7 ਮਈ ਦੌਰਾਨ ਭਾਰਤੀ ਸ਼ੇਅਰ ਬਾਜ਼ਾਰਾਂ ਵਿਚੋਂ 5,936 ਕਰੋੜ ਰੁਪਏ ਦੀ ਕੁੱਲ ਨਿਕਾਸੀ ਕੀਤੀ ਹੈ। ਅਪ੍ਰੈਲ ਵਿਚ ਨਿਕਾਸੀ ਸ਼ੁਰੂ ਕਰਨ ਤੋਂ ਪਹਿਲਾਂ ਐੱਫ. ਪੀ. ਆਈਜ਼. ਅਕਤੂਬਰ ਤੋਂ ਸ਼ੇਅਰਾਂ ਵਿਚ ਪੈਸੇ ਲਾ ਰਹੇ ਸਨ। ਉਨ੍ਹਾਂ ਨੇ ਅਕਤੂਬਰ 2020 ਤੋਂ ਮਾਰਚ 2021 ਦੌਰਾਨ ਸ਼ੇਅਰਾਂ ਵਿਚ 1.97 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਸੀ। ਇਸ ਵਿਚ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿਚ 55,741 ਕਰੋੜ ਦਾ ਸ਼ੁੱਧ ਨਿਵੇਸ਼ ਸ਼ਾਮਲ ਹੈ। ਉੱਥੇ ਹੀ, ਦੂਜੇ ਪਾਸੇ ਮਈ ਦੇ ਪਹਿਲੇ ਹਫ਼ਤੇ ਵਿਚ ਐੱਫ. ਪੀ. ਆਈਜ਼. ਨੇ ਡੇਟ ਸਕਿਓਰਿਟੀਜ਼ ਵਿਚ 89 ਕਰੋੜ ਰੁਪਏ ਲਾਏ ਹਨ।
ਦੇਸ਼ ਵਿਚ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਭਾਰਤ ਨੇ ਓਪੇਕ ਦੇਸ਼ਾਂ ਤੋਂ ਮੰਗੀ ਮਦਦ
NEXT STORY