ਨਵੀਂ ਦਿੱਲੀ— ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਨਵੰਬਰ ਮਹੀਨੇ ਭਾਰਤੀ ਬਾਜ਼ਾਰਾਂ ਵਿਚ ਹੁਣ ਤਕ 17,722 ਕਰੋੜ ਰੁਪਏ ਦੀ ਪੂੰਜੀ ਲਗਾਈ ਹੈ। ਉਤਸਾਹਜਨਕ ਘਰੇਲੂ ਤੇ ਕੌਮਾਂਤਰੀ ਸੰਕੇਤਾਂ ਨੂੰ ਦੇਖਦੇ ਹੋਏ ਐੱਫ. ਪੀ. ਆਈ. ਨੇ ਇਹ ਨਿਵੇਸ਼ ਕੀਤਾ।
ਡਿਪਾਜ਼ਿਟਰੀ ਤਾਜ਼ਾ ਡਾਟਾ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ ਨੇ ਪਹਿਲੀ ਨਵੰਬਰ ਤੋਂ 22 ਨਵੰਬਰ ਦੌਰਾਨ ਸ਼ੇਅਰਾਂ ਵਿਚ 17,547.55 ਕਰੋੜ ਰੁਪਏ, ਜਦੋਂ ਕਿ 175.27 ਕਰੋੜ ਰੁਪਏ ਦਾ ਨਿਵੇਸ਼ ਬਾਂਡ ਵਿਚ ਕੀਤਾ ਹੈ। ਇਸ ਤਰ੍ਹਾਂ ਐੱਫ. ਪੀ. ਆਈ. ਨੇ ਕੁੱਲ 17,722.82 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਅਕਤੂਬਰ ਤੇ ਸਤੰਬਰ ਵਿਚ ਵੀ ਐੱਫ. ਪੀ. ਆਈ. ਸ਼ੁੱਧ ਖਰੀਦਦਾਰ ਰਹੇ ਸਨ।
ਉਨ੍ਹਾਂ ਨੇ ਅਕਤੂਬਰ ਵਿਚ 16,464.6 ਕਰੋੜ ਰੁਪਏ, ਜਦੋਂ ਕਿ 6,557.8 ਕਰੋੜ ਰੁਪਏ ਸਤੰਬਰ ਦੌਰਾਨ ਨਿਵੇਸ਼ ਕੀਤੇ ਸਨ। ਹਾਲਾਂਕਿ ਕੁਝ ਮਾਹਰਾਂ ਅਨੁਸਾਰ ਐੱਫ. ਪੀ. ਆਈ. ਹੁਣ ਵੀ ਬਾਜ਼ਾਰ ਵਿਚ ਆਪਣਾ ਨਿਵੇਸ਼ ਵਧਾਉਣ ਨੂੰ ਲੈ ਕੇ ਚਿੰਤਤ ਹਨ। ਸੈਮਕੋ ਸਿਕਿਓਰਟੀਜ਼ ਰਿਸਰਚ ਦੇ ਮੁਖੀ ਉਮਕੋ ਮਹਿਤਾ ਨੇ ਕਿਹਾ, ਉੱਚ ਮੁਲਾਂਕਣ ਅਤੇ ਨਿਫਟੀ ਰਿਕਾਰਡ ਪੱਧਰ ਦੇ ਨੇੜੇ ਹੋਣ ਦੇ ਬਾਵਜੂਦ ਐੱਫ. ਪੀ. ਆਈ. ਭਾਰਤ ਪ੍ਰਤੀ ਮੁਕਾਬਲਤਨ ਸੁਚੇਤ ਹਨ।”ਇਸ ਤੋਂ ਇਲਾਵਾ ਜੀ. ਡੀ. ਪੀ. ਦੇ ਕਮਜ਼ੋਰ ਅੰਕੜੇ ਹੋਣ ਦੀ ਸੰਭਾਵਨਾ ਕਾਰਨ ਨਿਵੇਸ਼ਕ ਝਿਜਕ ਰਹੇ ਹਨ।
ਪ੍ਰਾਈਵੇਟ ਨੌਕਰੀ ਵਾਲਿਆਂ ਨੂੰ ਮੋਦੀ ਸਰਕਾਰ ਦਾ ਤੋਹਫਾ, ਨੌਕਰੀ ਜਾਣ ਤੇ ਪੈਸੇ ਦੇਵੇਗੀ ESIC
NEXT STORY