ਮੁੰਬਈ, (ਭਾਸ਼ਾ)- ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 4 ਅਪ੍ਰੈਲ ਨੂੰ ਖਤਮ ਹਫਤੇ ’ਚ 10.87 ਅਰਬ ਡਾਲਰ ਵਧ ਕੇ 676.27 ਅਰਬ ਡਾਲਰ ਹੋ ਗਿਆ। ਰਿਜ਼ਰਵ ਬੈਂਕ ਆਫ ਇੰਡੀਆ ਨੇ ਕਿਹਾ ਕਿ ਪਿਛਲੇ ਹਫਤੇ ਵਿਦੇਸ਼ੀ ਮੁਦਰਾ ਭੰਡਾਰ 6.59 ਅਰਬ ਡਾਲਰ ਵਧ ਕੇ 665.39 ਅਰਬ ਡਾਲਰ ਹੋ ਗਿਆ ਸੀ। ਇਹ ਲਗਾਤਾਰ 5ਵਾਂ ਹਫ਼ਤਾ ਹੈ ਜਦੋਂ ਵਿਦੇਸ਼ੀ ਮੁਦਰਾ ਭੰਡਾਰ ’ਚ ਵਾਧਾ ਹੋਇਆ ਹੈ।
ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਕਰੰਸੀ ਭੰਡਾਰ 9.1 ਅਰਬ ਡਾਲਰ ਵਧ ਕੇ 574.09 ਅਰਬ ਡਾਲਰ ਹੋ ਗਈ। ਸਮੀਖਿਆ ਅਧੀਨ ਹਫਤੇ ’ਚ ਸੋਨੇ ਦੇ ਭੰਡਾਰ ਦਾ ਮੁੱਲ 15.7 ਲੱਖ ਡਾਲਰ ਵਧ ਕੇ 79.36 ਅਰਬ ਡਾਲਰ ਹੋ ਗਿਆ। ਸਪੈਸ਼ਲ ਡਰਾਇੰਗ ਰਾਈਟਸ (ਐੱਸ. ਡੀ. ਆਰ.) 18.6 ਕਰੋੜ ਡਾਲਰ ਵਧ ਕੇ 18.36 ਕਰੋੜ ਡਾਲਰ ਹੋ ਗਿਆ। ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਹਫਤੇ ’ਚ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਭਾਰਤ ਦਾ ਭੰਡਾਰ 4.6 ਕਰੋੜ ਡਾਲਰ ਵਧ ਕੇ 4.46 ਅਰਬ ਡਾਲਰ ਹੋ ਗਿਆ ਹੈ।
ਰਿਕਾਰਡ ਹਾਈ 'ਤੇ ਪੁੱਜਾ ਸੋਨਾ! ਚਾਂਦੀ ਵੀ ਨਹੀਂ ਰਹੀ ਪਿੱਛੇ...
NEXT STORY