ਨਵੀਂ ਦਿੱਲੀ—ਕੱਚੇ ਤੇਲ ਦੀਆਂ ਕੀਮਤਾਂ ਅਤੇ ਅਮਰੀਕਾ ਫੈਡਰਲ ਰਿਜ਼ਰਵ ਵਲੋਂ ਦਰ ਵਧਾਉਣ ਦੇ ਅਨੁਮਾਨ ਦੌਰਾਨ ਇਸ ਮਹੀਨੇ ਦੇ ਪਹਿਲੇ ਦੋ ਹਫਤਿਆਂ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੇ ਬਾਂਡ ਬਾਜ਼ਾਰ ਤੋਂ ਕਰੀਬ 1,200 ਕਰੋੜ ਰੁਪਏ ਦੀ ਨਿਕਾਸੀ ਕੀਤੀ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਪਿਛਲੇ ਪੰਜ ਮਹੀਨਿਆਂ 'ਚ ਬਾਂਡ ਬਾਜ਼ਾਰ ਤੋਂ ਕਰੀਬ 50 ਹਜ਼ਾਰ ਕਰੋੜ ਰੁਪਏ ਕੱਢੇ ਹਨ। ਇਸ ਤੋਂ ਪਹਿਲਾਂ ਜਨਵਰੀ 'ਚ ਉਨ੍ਹਾਂ ਨੇ 8,500 ਕਰੋੜ ਰੁਪਏ ਨਿਵੇਸ਼ ਕੀਤੇ ਸਨ। ਅੰਕੜਿਆਂ ਮੁਤਾਬਕ 2 ਜੁਲਾਈ ਤੋਂ 23 ਜੁਲਾਈ ਤੱਕ ਐੱਫ.ਪੀ.ਆਈ. ਨੇ ਬਾਂਡ ਬਾਜ਼ਾਰ ਤੋਂ 1,190 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਕੀਤੀ। ਸੋਧ ਪ੍ਰਬੰਧਕ ਅਤੇ ਸੀਨੀਅਰ ਸੋਧ ਵਿਸ਼ਲੇਸ਼ਕ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਘਰੇਲੂ ਕਰਜ਼ਾ ਪੱਤਰ ਬਾਜ਼ਾਰ 'ਚ ਐੱਫ.ਪੀ.ਆਈ. ਦੀ ਬਿਕਵਾਲੀ ਕਾਰਨ ਤੇਲ ਦੀਆਂ ਜ਼ਿਆਦਾ ਕੀਮਤਾਂ ਹਨ ਜਿਸ ਨਾਲ ਨਿਵੇਸ਼ਕਾਂ 'ਚ ਮੁਦਰਾਸਫੀਤੀ ਦੇ ਹੋਰ ਵਧਣ ਦਾ ਖਦਸਾ ਹੈ। ਇਸ ਨਾਲ ਦੇਸ਼ ਦਾ ਚਾਲੂ ਖਾਤਾ ਘਾਟਾ ਵਧ ਸਕਦਾ ਹੈ ਅਤੇ ਰੁਪਏ 'ਤੇ ਦਬਾਅ ਵਧ ਸਕਦਾ ਹੈ ਅਤੇ ਰੁਪਿਆ ਇਸ ਸਾਲ ਜਨਵਰੀ ਦੇ ਅੰਤ ਤੋਂ ਹੁਣ ਤੱਕ ਕਰੀਬ ਅੱਠ ਫੀਸਦੀ ਡਿੱਗ ਚੁੱਕਾ ਹੈ। ਪਿਛਲੇ ਸਮੇਂ 'ਚ ਐੱਫ.ਪੀ.ਆਈ. ਨੇ ਸ਼ੇਅਰ ਬਾਜ਼ਾਰਾਂ 'ਚ 592 ਕਰੋੜ ਰੁਪਏ ਨਿਵੇਸ਼ ਕੀਤੇ ਹਨ।
ਤੁਹਾਡੀ ਸਿਹਤ ਨਾਲ ਜੁੜੇ ਮੁੱਦੇ 'ਤੇ ਮੋਦੀ ਦੀ ਮਨਮੋਹਨ ਵਰਗੀ ਗਲਤੀ !
NEXT STORY