ਨਵੀਂ ਦਿੱਲੀ - ਗੋਲਡ ਲਈ ਪਿਛਲਾ ਮਹੀਨਾ ਜ਼ਬਰਦਸਤ ਉਤਰਾਅ-ਚੜ੍ਹਾਅ ਭਰਿਆ ਰਿਹਾ। ਘਰੇਲੂ ਤੇ ਕੌਮਾਂਤਰੀ ਬਾਜ਼ਾਰ ਵਿਚ ਕੀਮਤਾਂ ਆਲ ਟਾਈਮ ਹਾਈ ’ਤੇ ਪਹੁੰਚ ਗਈਆਂ। ਹਾਲਾਂਕਿ ਉਸ ਤੋਂ ਬਾਅਦ ਕੀਮਤਾਂ ਵਿਚ ਕਰੈਕਸ਼ਨ ਵੇਖਣ ਨੂੰ ਮਿਲਿਆ। ਫਿਰ ਵੀ ਗੋਲਡ ਨੇ ਅਪ੍ਰੈਲ ਦੌਰਾਨ 4 ਫੀਸਦੀ ਤੋਂ ਵੱਧ ਦਾ ਰਿਟਰਨ ਦਿੱਤਾ। ਸੈਂਟਰਲ ਬੈਂਕਾਂ ਵੱਲੋਂ ਸੋਨੇ ਦੀ ਕੀਤੀ ਜਾ ਰਹੀ ਜ਼ਬਰਦਸਤ ਖਰੀਦਦਾਰੀ ਅਤੇ ਜਿਓ ਪਾਲੀਟਿਕਲ ਟੈਨਸ਼ਨ ਇਸ ਧਾਤੂ ਦੀਆਂ ਕੀਮਤਾਂ ਲਈ ਸਭ ਤੋਂ ਵੱਧ ਮਦਦਗਾਰ ਰਹੇ ਪਰ ਰਿਕਾਰਡ ਹਾਈ ਨਾਲ ਕੀਮਤਾਂ ’ਚ ਆਈ ਤੇਜ਼ ਗਿਰਾਵਟ ਵਿਚਾਲੇ ਗੋਲਡ ਈ. ਟੀ. ਐੱਫ. ਵਿਚ ਨਿਵੇਸ਼ ਲਗਾਤਾਰ 12 ਮਹੀਨਿਆਂ ਦੇ ਇਨਫਲੋਅ ਤੋਂ ਬਾਅਦ ਅਪ੍ਰੈਲ ਵਿਚ ਘਟਿਆ।
ਇਹ ਵੀ ਪੜ੍ਹੋ : Air India Express ਦੀ ਵੱਡੀ ਕਾਰਵਾਈ : ਇਕੱਠੇ Sick Leave 'ਤੇ ਗਏ ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
ਦੇਸ਼ ਦੇ ਕੁਲ 17 ਗੋਲਡ ਐਕਸਚੇਂਜ ਟ੍ਰੇਡਿਡ ਫੰਡਜ਼ (ਈ. ਟੀ. ਐੱਫ.) ’ਚੋਂ ਅਪ੍ਰੈਲ 2024 ਦੌਰਾਨ 395.69 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਦਰਜ ਕੀਤੀ ਗਈ, ਜਦੋਂਕਿ ਪਿਛਲੇ ਮਹੀਨੇ ਭਾਵ ਮਾਰਚ 2024 ਦੌਰਾਨ ਇਸ ਵਿਚ 373.36 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਹੋਇਆ ਸੀ।
ਇਹ ਵੀ ਪੜ੍ਹੋ : Akshaya Tritiya:ਉੱਚੀਆਂ ਕੀਮਤਾਂ ਦੇ ਬਾਵਜੂਦ 25 ਟਨ ਤੱਕ ਵਿਕ ਸਕਦਾ ਹੈ ਸੋਨਾ
ਐਸੋਸੀਏਸ਼ਨ ਆਫ ਮਿਊਚੁਅਲ ਫੰਡਜ਼ ਇਨ ਇੰਡੀਆ (ਐਮਫੀ) ਦੇ ਅੰਕੜਿਆਂ ਅਨੁਸਾਰ ਲਗਾਤਾਰ 12 ਮਹੀਨਿਆਂ ਦੇ ਇਨਫਲੋਅ ਤੋਂ ਬਾਅਦ ਅਪ੍ਰੈਲ ’ਚ ਗੋਲਡ ਈ. ਟੀ. ਐੱਫ. ’ਚੋਂ ਲੋਕਾਂ ਨੇ ਪੈਸੇ ਕੱਢੇ। ਇਸ ਤੋਂ ਪਹਿਲਾਂ ਕੈਲੰਡਰ ਯੀਅਰ 2023 ’ਚ ਸਿਰਫ 2 ਮਹੀਨਿਆਂ ਭਾਵ ਜਨਵਰੀ ਤੇ ਮਾਰਚ ਦੌਰਾਨ ਗੋਲਡ ਈ. ਟੀ. ਐੱਫ. ’ਚੋਂ ਨਿਕਾਸੀ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ : ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਮਹਿੰਗੇ ਹੋਏ ਸੋਨਾ-ਚਾਂਦੀ, ਜਾਣੋ ਕਿੰਨੇ ਵਧੇ ਕੀਮਤੀ ਧਾਤਾਂ ਦੇ ਭਾਅ
ਇਹ ਵੀ ਪੜ੍ਹੋ : ਭਾਰਤ ਦਾ ਨਵਾਂ ਰਿਕਾਰਡ : ਇਕ ਸਾਲ ’ਚ ਵਿਦੇਸ਼ ਤੋਂ ਭਾਰਤੀਆਂ ਨੇ ਘਰ ਭੇਜੇ 111 ਬਿਲੀਅਨ ਡਾਲਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਕਸ਼ੈ ਤ੍ਰਿਤੀਆ 'ਤੇ Sovereign Gold Bonds ਖ਼ਰੀਦਣ ਦਾ ਸੁਨਹਿਰੀ ਮੌਕਾ, ਜਾਣੋ ਲਾਭ
NEXT STORY