ਲੰਡਨ (ਭਾਸ਼ਾ) - ਬ੍ਰਿਟੇਨ ਅਤੇ ਭਾਰਤ ਵਿਚਕਾਰ ਅਭਿਲਾਸ਼ੀ ਮੁਕਤ ਵਪਾਰ ਸਮਝੌਤਾ (ਐੱਫ. ਟੀ. ਏ.) ਲਈ ਗੱਲਬਾਤ ਕਾਫੀ ਅੱਗੇ ਵਧ ਚੁੱਕੀ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰਾਲਾ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਦੇ ਨਾਲ ਗੱਲਬਾਤ ਦਾ ਅਗਲਾ ਦੌਰ ਬਹੁਤ ਜਲਦ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਇਕ ਮਜ਼ਬੂਤ ਵਪਾਰ ਸਮਝੌਤੇ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਬੜ੍ਹਾਵਾ ਮਿਲ ਸਕਦਾ ਹੈ।
ਭਾਰਤ ਅਤੇ ਬ੍ਰਿਟੇਨ ਆਪਸੀ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹ ਦੇਣ ਲਈ ਮੁਕਤ ਵਪਾਰ ਸਮਝੌਤਾ ਕਰਨ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ। ਦੋਵੇਂ ਹੀ ਦੇਸ਼ ਇਸ ਸਮਝੌਤੇ ਨੂੰ ਜਲਦ ਅਮਲੀ ਰੂਪ ਦੇਣਾ ਚਾਹੰੁਦੇ ਹਨ। ਬ੍ਰਿਟੇਨ ਦੇ ਵਿਦੇਸ਼ ਮੰਤਰਾਲਾ ’ਚ ਦੱਖਣੀ ਏਸ਼ੀਆਈ ਮਾਮਲਿਆਂ ਦੇ ਮੰਤਰੀ ਲਾਰਡ ਤਾਰਿਕ ਅਹਿਮਦ ਨੇ ਕਿਹਾ ਿਕ ਭਾਰਤ ਦੇ ਨਾਲ ਬ੍ਰਿਟੇਨ ਦੇ ਸਬੰਧ ਉਸ ਦੀ ਵਿਦੇਸ਼ੀ ਨੀਤੀ ਦੇ ਕੇਂਦਰ ’ਚ ਹਨ। ਅਹਿਮਦ ਵੀਰਵਾਰ ਨੂੰ ਹਾਊਸ ਆਫ ਲਾਰਡਸ ’ਚ ‘ਬ੍ਰਿਟੇਨ ਅਤੇ ਭਾਰਤ ਵਿਚਕਾਰ ਸੰਬੰਧਾਂ ਦਾ ਮਹੱਤਵ’ ਚੋਟੀ ਵਾਲੀ ਬਹਿਸ ਦਾ ਜਵਾਬ ਦੇ ਰਹੇ ਸਨ। ਇਸ ਬਹਿਸ ਦੀ ਸ਼ੁਰੂਆਤ ਬ੍ਰਿਟਿਸ਼ ਭਾਰਤੀ ਬੈਰੋਨੇਸ ਸੈਂਡੀ ਵਰਮਾ ਨੇ ਕੀਤੀ ਸੀ।
ਅਲਟ੍ਰਾਟੈੱਕ ਸੀਮੈਂਟ ਦਾ ਏਕੀਕ੍ਰਿਤ ਲਾਭ 38 ਫ਼ੀਸਦੀ ਘਟ ਕੇ 1062 ਕਰੋੜ ਰੁਪਏ
NEXT STORY