ਨਵੀਂ ਦਿੱਲੀ (ਇੰਟ) - ਟੈਸਲਾ ਦੀ ਕਾਰਾਂ ਦੀ ਭਾਰਤੀ ਬਾਜ਼ਾਰ ਵਿਚ ਵਿਕਰੀ ਸ਼ੁਰੂ ਹੋਵੇਗੀ ਜਾਂ ਨਹੀਂ, ਇਸ ’ਤੇ ਸਸਪੈਂਸ ਬਣਿਆ ਹੋਇਆ ਹੈ। ਆਪਣੀ ਕਾਰਜਸ਼ੈਲੀ ਅਤੇ ਸਪੱਸ਼ਟ ਸ਼ਬਦਾਂ ਲਈ ਜਾਣੇ ਜਾਂਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਟੈਸਲਾ ਨੂੰ ਲੈ ਕੇ ਸਰਕਾਰ ਦਾ ਰੁਖ ਸਪੱਸ਼ਟ ਕਰ ਦਿੱਤਾ ਹੈ। ਗਡਕਰੀ ਨੇ ਕਿਹਾ ਕਿ ਟੈਸਲਾ ਦਾ ਭਾਰਤ ਵਿਚ ਤਾਂ ਹੀ ਸਵਾਗਤ ਕਰਾਂਗੇ ਜਦੋਂ ਉਹ ਸਥਾਨਕ ਪੱਧਰ ’ਤੇ ਕਾਰਾਂ ਨੂੰ ਤਿਆਰ ਕਰਨ ਦਾ ਕੰਮ ਕਰੇਗੀ।
ਇਹ ਵੀ ਪੜ੍ਹੋ : ਗੁਜਰਾਤ 'ਚ Bank of Baroda ਨੂੰ 100 ਕਰੋੜ ਰੁਪਏ ਦਾ ਚੂਨਾ ਲਗਾ ਕੇ ਅਮਰੀਕਾ ਫ਼ਰਾਰ ਹੋਇਆ
ਗਡਕਰੀ ਨੇ ਕਿਹਾ ਕਿ ਅਸੀਂ ਭਾਰਤ ਵਿਚ ਟੈਸਲਾ ਦਾ ਸਵਾਗਤ ਕਰਦੇ ਹਾਂ। ਭਾਰਤ ਇਕ ਵੱਡਾ ਬਾਜ਼ਾਰ ਹੈ। ਇਥੇ ਹਰ ਤਰ੍ਹਾਂ ਦੀਆਂ ਕਾਰਾਂ ਦੀ ਵਿਕਰੀ ਕਰਨ ਵਾਲੇ ਮੌਜੂਦ ਹਨ। ਜੇਕਰ ਟੈਸਲਾ ਦੇਸ਼ ਵਿਚ ਹੀ ਕਾਰਾਂ ਨੂੰ ਤਿਆਰ ਕਰਦੀ ਹੈ ਤਾਂ ਇਸ ਨੂੰ ਰਿਆਇਤਾਂ ਮਿਲਣਗੀਆਂ। ਕੇਂਦਰੀ ਮੰਤਰੀ ਨੇ ਸਪੱਸ਼ਟ ਕਿਹਾ ਕਿ ਜੇਕਰ ਟੈਸਲਾ ਚੀਨ ਵਿਚ ਕਾਰਾਂ ਬਣਾਉਣਾ ਚਾਹੁੰਦੀ ਹੈ ਅਤੇ ਭਾਰਤ ਵਿਚ ਵੇਚਣਾ ਚਾਹੁੰਦੀ ਹੈ ਤਾਂ ਉਸ ਨੂੰ ਕਿਸੇ ਕਿਸਮ ਦੀ ਰਿਆਇਤ ਨਹੀਂ ਦਿੱਤੀ ਜਾਵੇਗੀ।
ਨਿਤਿਨ ਗਡਕਰੀ ਨੇ ਕਿਹਾ ਿਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਇਕਾਨਮੀ ਬਣਨ ਵਿਚ ਰੀਅਲ ਅਸਟੇਟ ਦੀ ਅਹਿਮ ਭੂਮਿਕਾ ਹੈ। ਰੀਅਲ ਅਸਟੇਟ ਡਿਵੈਲਪਰਾਂ ਨੂੰ ਲੋਅ ਕਾਸਟ ਅਤੇ ਅਫੋਰਡੇਬਲ ਹਾਊਸਿੰਗ ਬਣਾਉਣ ’ਤੇ ਜ਼ੋਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਰੀਅਲ ਅਸਟੇਟ ਇਕਾਨਮੀ ਦਾ ਗ੍ਰੋਥ ਇੰਜਣ ਹੈ। 5 ਟ੍ਰਿਲੀਅਨ ਡਾਲਰ ਦੀ ਇਕਾਨਮੀ ਵਿਚ ਰੀਅਲ ਅਸਟੇਟ ਦੀ ਅਹਿਮ ਭੂਮਿਕਾ ਹੋਵੇਗੀ। ਸਾਨੂੰ ਅਫੋਰਡੇਬਲ ਹਾਊਸਿੰਗ ’ਤੇ ਜ਼ੋਰ ਦੇਣ ਦੀ ਲੋੜ ਹੈ। ਬਿਲਡਰਾਂ ਦੀ ਕਫਾਇਤੀ ਘਰ ਬਣਾਉਣ ਦੀ ਦਿਸ਼ਾ ਵਿਚ ਕੰਮ ਕਰਨਾ ਚਾਹੀਦਾ ਹੈ।
ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਗ੍ਰੀਨ ਐਨਰਜੀ ’ਤੇ ਚੱਲਣ ਵਾਲੇ ਵਾਹਨਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਹੈ। ਆਟੋ ਸੈਕਟਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ਵਿਚ ਈ. ਵੀ. ਵਾਹਨਾਂ ਦੀ ਕੀਮਤ ਵਿਚ ਕਾਫ਼ੀ ਕਮੀ ਆਵੇਗੀ। ਉਨ੍ਹਾਂ ਸਪੱਸ਼ਟ ਕਿਹਾ ਕਿ ਪ੍ਰਦੂਸ਼ਣ ਦੀ ਸਮੱਸਿਆ ਦਾ ਇਕੋ-ਇਕ ਹੱਲ ਗ੍ਰੀਨ ਐਨਰਜੀ ਹੈ। ਆਟੋ ਸੈਕਟਰ ਨੂੰ ਗ੍ਰੀਨ ਅਤੇ ਕਲੀਨ ਐਨਰਜੀ ਵੱਲ ਫੋਕਸ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪ੍ਰਾਈਵੇਟ ਅਤੇ ਵਿਦੇਸ਼ੀ ਬੈਂਕਾਂ ਨੂੰ RBI ਦਾ ਨਿਰਦੇਸ਼, ਨਿਯਮਾਂ ਦੀ ਪਾਲਣਾ ਲਈ ਦਿੱਤਾ 4 ਮਹੀਨਿਆਂ ਦਾ ਸਮਾਂ
‘ਦੇਸ਼ ’ਚ ਵਾਹਨ ਦਾ ਲਾਇਸੈਂਸ ਮਿਲਣਾ ਹੋਰ ਮੁਸ਼ਕਲ ਹੋ ਸਕਦੈ’
ਨਿਤਿਨ ਗਡਕਰੀ ਨੇ ਕਿਹਾ ਕਿ ਸੜਕ ਹਾਦਸਿਆਂ ਨੂੰ ਰੋਕਣਾ ਸਰਕਾਰ ਦੀ ਤਰਜੀਹ ਹੈ, ਲਿਹਾਜ਼ਾ ਲਾਇਸੈਂਸ ਲਈ ਸਰਕਾਰ ਲਿਖਤੀ ਪ੍ਰੀਖਿਆ ਲਾਜ਼ਮੀ ਕਰ ਸਕਦੀ ਹੈ। ਸੜਕ ਹਾਦਸਿਆਂ ਵਿਚ ਜਾਨ-ਮਾਲ ਨਾਲ 3 ਫੀਸਦੀ ਜੀ. ਡੀ. ਪੀ. ਦਾ ਨੁਕਸਾਨ ਹੁੰਦਾ ਹੈ। ਹੁਣ ਸਟਾਰ ਰੇਟਿੰਗ ਦੇਖ ਕੇ ਵਾਹਨ ਖਰੀਦਣੇ ਚਾਹੀਦੇ ਹਨ। ਰੋਡ ਇੰਜਨੀਅਰਿੰਗ ਵਿਚ ਵੀ ਕਾਫੀ ਸੁਧਾਰ ਹੋਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਐਮਰਜੈਂਸੀ ਲਈ ਸਰਕਾਰ ਏਅਰ ਐਂਬੂਲੈਂਸ ਲੈ ਕੇ ਆਈ ਹੈ। ਮੇਰਾ ਮੰਨਣਾ ਹੈ ਕਿ ਕਾਨੂੰਨ ਦੇ ਲਈ ਡਰ ਅਤੇ ਸਤਿਕਾਰ ਦੋਵੇਂ ਹੀ ਹੋਣੇ ਚਾਹੀਦੇ ਹਨ। ਹਾਦਸਿਆਂ ਨੂੰ ਰੋਕਣ ਲਈ ਲਾਇਸੈਂਸ ਦੇਣ ਵਿਚ ਸਖ਼ਤੀ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਲਾਇਸੈਂਸ ਲੈਣ ਲਈ ਤੁਹਾਨੂੰ ਲਿਖਤੀ ਪ੍ਰੀਖਿਆ ਵੀ ਦੇਣੀ ਪੈ ਸਕਦੀ ਹੈ।
ਇਸ ਦੌਰਾਨ ਨਿਤਿਨ ਗਡਕਰੀ ਨੇ ਮੁੰਬਈ ਦੇ ਇੰਫਰਾ ਦੀ ਸੁਨਹਿਰੀ ਤਸਵੀਰ ਪੇਸ਼ ਕੀਤੀ। ਉਨ੍ਹਾਂ ਨੇ ਮੁੰਬਈ ਵਿਚ ਇੰਫਰਾ ਡਿਵੈਲਪਮੈਂਟ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬਾਂਦਰਾ-ਵਰਲੀ ਸੀ ਲਿੰਕ ਨੂੰ ਵਿਰਾਰ ਤੱਕ ਲਿਜਾਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਕੋਲ ਤਕਨੀਕ ਹੈ ਜਿਸ ਦੇ ਆਧਾਰ ’ਤੇ ਮੁੰਬਈ ’ਚ ਇੰਫਰਾ ਨੂੰ ਨਵਾਂ ਧੱਕਾ ਦਿੱਤਾ ਜਾ ਸਕਦਾ ਹੈ। ਨਵੀਂ ਤਕਨੀਕ ਨਾਲ ਸਭ ਤੋਂ ਵੱਡੇ ਇੰਫਰਾ ਪ੍ਰੋਜੈਕਟਾਂ ’ਤੇ ਵੀ ਕੰਮ ਸੰਭਵ ਹੋ ਸਕਿਆ ਹੈ। ਪੁਣੇ ਵਿਚ 50,000 ਕਰੋੜ ਰੁਪਏ ਦੇ ਇਕ ਇੰਫਰਾ ਪ੍ਰੋਜੈਕਟ ’ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਨੂੰ ਨਰੀਮਨ ਪੁਆਇੰਟ ਨਾਲ ਜੋੜਨ ਦੀ ਯੋਜਨਾ ’ਤੇ ਕੰਮ ਕਰ ਰਹੇ ਹਾਂ।
ਇਹ ਵੀ ਪੜ੍ਹੋ : ਹਾਂਗਕਾਂਗ ਵਲੋਂ ਵੱਡਾ ਐਲਾਨ : ਵਿਦੇਸ਼ੀ ਘਰ ਖਰੀਦਦਾਰਾਂ ਅਤੇ ਸ਼ੇਅਰ ਕਾਰੋਬਾਰੀਆਂ ਲਈ ਟੈਕਸਾਂ ’ਚ ਕੀਤੀ ਕਟੌਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੁਰੂਆਤੀ ਕਾਰੋਬਾਰ ਵਿੱਚ ਦੋ ਪੈਸੇ ਦੇ ਵਾਧੇ ਨਾਲ 83.23 ਪ੍ਰਤੀ ਡਾਲਰ 'ਤੇ ਪੁੱਜਾ ਰੁਪਿਆ
NEXT STORY