ਬਿਜ਼ਨੈੱਸ ਡੈਸਕ - ਸਰਕਾਰ ਨੇ ਡੂੰਘੇ ਸਮੁੰਦਰ ਅਤੇ ਹੋਰ ਮੁਸ਼ਕਿਲ ਖੇਤਰਾਂ ਤੋਂ ਨਿਕਲਣ ਵਾਲੀ ਕੁਦਰਤੀ ਗੈਸ ਦੀ ਵੱਧ ਤੋਂ ਵੱਧ ਕੀਮਤ ਹੱਦ ਵਧਾ ਕੇ 9.89 ਡਾਲਰ ਪ੍ਰਤੀ ਐੱਮ. ਐੱਮ. ਬੀ. ਟੀ. ਯੂ. ਕਰ ਦਿੱਤੀ ਹੈ। ਨਵੀਂ ਕੀਮਤ ਹੱਦ 1 ਅਕਤੂਬਰ 2026 ਤੋਂ 31 ਮਾਰਚ 2027 ਤੱਕ ਲਾਗੂ ਰਹੇਗੀ। ਇਸ ਤੋਂ ਪਹਿਲਾਂ ਇਹ ਹੱਦ 8.90 ਡਾਲਰ ਪ੍ਰਤੀ ਐੱਮ. ਐੱਮ. ਬੀ. ਟੀ. ਯੂ. ਸੀ। ਇਹ ਬਦਲਾਅ ਡੂੰਘੇ ਸਮੁੰਦਰ, ਬੇਹੱਦ ਡੂੰਘੇ ਸਮੁੰਦਰ ਅਤੇ ਉੱਚ ਦਬਾਅ ਅਤੇ ਉੱਚ ਤਾਪਮਾਨ ਵਾਲੇ ਖੇਤਰਾਂ ਤੋਂ ਪੈਦਾ ਹੋਈ ਗੈਸ ’ਤੇ ਲਾਗੂ ਹੋਵੇਗਾ। ਰਿਲਾਇੰਸ ਇੰਡਸਟਰੀਜ਼ ਅਤੇ ਬੀ. ਪੀ. ਦੇ ਕੇ. ਜੀ.-ਡੀ6 ਬਲਾਕ ਵਰਗੇ ਖੇਤਰਾਂ ਤੋਂ ਨਿਕਲਣ ਵਾਲੀ ਗੈਸ ’ਤੇ ਇਸ ਦਾ ਅਸਰ ਪਵੇਗਾ।
ਇਹ ਵੀ ਪੜ੍ਹੋ : ਵੱਡਾ ਝਟਕਾ! Petrol 5 ਰੁਪਏ ਤੇ Diesel 3 ਰੁਪਏ ਹੋ ਗਿਆ ਮਹਿੰਗਾ, ਇਸ ਕੰਪਨੀ ਨੇ ਵਧਾਈਆਂ ਕੀਮਤਾਂ
ਸਰਕਾਰ ਦੀ ਨੀਤੀ ਤਹਿਤ ਮੁਸ਼ਕਿਲ ਖੇਤਰਾਂ ਤੋਂ ਗੈਸ ਕੱਢਣ ਵਾਲੀਆਂ ਕੰਪਨੀਆਂ ਨੂੰ ਗੈਸ ਦੀ ਮਾਰਕੀਟਿੰਗ ਅਤੇ ਕੀਮਤ ਤੈਅ ਕਰਨ ਦੀ ਸੁਤੰਤਰਤਾ ਹੈ ਪਰ ਉਨ੍ਹਾਂ ਲਈ ਵੱਧ ਤੋਂ ਵੱਧ ਕੀਮਤ ਹੱਦ ਨਿਰਧਾਰਤ ਕੀਤੀ ਜਾਂਦੀ ਹੈ। ਕੀਮਤ ਹੱਦ ਵਧਣ ਨਾਲ ਅਜਿਹੇ ਖੇਤਰਾਂ ’ਚ ਕੰਮ ਕਰ ਰਹੀਆਂ ਕੰਪਨੀਆਂ ਨੂੰ ਰਾਹਤ ਮਿਲਣ ਦੀ ਉਮੀਦ ਹੈ ਕਿਉਂਕਿ ਇੱਥੇ ਗੈਸ ਦਾ ਉਤਪਾਦਨ ਪੁਰਾਣੇ ਅਤੇ ਆਮ ਖੇਤਰਾਂ ਦੇ ਮੁਕਾਬਲੇ ਵਧੇਰੇ ਮਹਿੰਗਾ ਹੁੰਦਾ ਹੈ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਉਥੇ ਹੀ ਜਨਤਕ ਖੇਤਰ ਦੀ ਓ. ਐੱਨ. ਜੀ. ਸੀ. ਅਤੇ ਆਇਲ ਇੰਡੀਆ ਲਿਮਟਿਡ ਦੇ ਪੁਰਾਣੇ ਖੇਤਰਾਂ ਤੋਂ ਪੈਦਾ ਹੋਈ ਗੈਸ ਦੀ ਕੀਮਤ ਹੱਦ 7 ਡਾਲਰ ਪ੍ਰਤੀ ਐੱਮ. ਐੱਮ. ਬੀ. ਟੀ. ਯੂ. ’ਤੇ ਹੀ ਬਣੀ ਰਹੇਗੀ। ਪੈਟਰੋਲੀਅਮ ਮੰਤਰਾਲਾ ਦੇ ਪੈਟਰੋਲੀਅਮ ਪਲਾਨਿੰਗ ਅਤੇ ਵਿਸ਼ਲੇਸ਼ਣ ਸੈੱਲ ਅਨੁਸਾਰ ਅਕਤੂਬਰ ’ਚ ਇਨ੍ਹਾਂ ਖੇਤਰਾਂ ਲਈ ਏ. ਪੀ. ਐੱਮ. ਗੈਸ ਦੀ ਕੀਮਤ 11.22 ਡਾਲਰ ਪ੍ਰਤੀ ਇਕਾਈ ਹੋਵੇਗੀ ਪਰ ਅਸਲ ਕੀਮਤ 7 ਡਾਲਰ ਦੀ ਹੱਦ ਤੱਕ ਹੀ ਰਹੇਗੀ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਾ ਅਨੁਮਾਨ, ਇਸ ਪੱਧਰ ਤੱਕ ਪਹੁੰਚ ਸਕਦੇ ਹਨ ਰੇਟ
ਇਹ ਵੀ ਪੜ੍ਹੋ : ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਇਹ ਵੀ ਪੜ੍ਹੋ : Nestle ਦੇ ਇਕ ਹੋਰ ਡੇਅਰੀ ਉਤਪਾਦ ਦਾ ਸੈਂਪਲ ਹੋ ਗਿਆ ਫੇਲ੍ਹ, FSSAI ਨੇ ਵਿਕਰੀ ਰੋਕਣ ਦਾ ਦਿੱਤਾ ਨਿਰਦੇਸ਼
ਇਹ ਵੀ ਪੜ੍ਹੋ : 25 ਸਾਲਾਂ ’ਚ ਪਹਿਲੀ ਵਾਰ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ Crash , 20 ਲੱਖ ਕਰੋੜ ਰੁਪਏ ਦਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Gold-Silver Import 'ਤੇ ਨਿਯਮ ਬਦਲ ਸਕਦੇ ਹਨ, ਬੈਂਕਾਂ ਅਤੇ ਨਾਮਜ਼ਦ ਏਜੰਸੀਆਂ ਲਈ GST ਛੋਟ 'ਤੇ ਵਿਚਾਰ
NEXT STORY