ਨਵੀਂ ਦਿੱਲੀ (ਵਾਰਤਾ) - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਮੌਜੂਦਗੀ ਵਿਚ ਹਲਵਾ ਵੰਡ ਸਮਾਰੋਹ ਪੂਰਾ ਹੋਣ ਦੇ ਨਾਲ ਹੀ ਅਗਲੇ ਵਿੱਤੀ ਸਾਲ ਦੇ ਆਮ ਬਜਟ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਮੌਕੇ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਅਤੇ ਡਾ.ਭਗਵਤ ਕਿਸ਼ਨ ਰਾਓ ਕਰਾੜ ਵੀ ਹਾਜ਼ਰ ਸਨ। ਬਜਟ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਹਰ ਸਾਲ ਲਾਕ-ਇਨ ਪ੍ਰਕਿਰਿਆ ਤੋਂ ਪਹਿਲਾਂ ਹਲਵਾ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਹਿੰਡਨਬਰਗ ਨੇ ਅਡਾਨੀ ’ਤੇ ਲਾਇਆ ਧੋਖਾਦੇਹੀ ਦਾ ਦੋਸ਼, ਅਡਾਨੀ ਸਮੂਹ ਨੇ ਦਿੱਤਾ ਇਹ ਜਵਾਬ
ਸਬੰਧਿਤ ਅਧਿਕਾਰੀਆਂ ਨੂੰ ਨਹੀਂ ਹੋਵੇਗੀ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ
ਇਸ ਦੇ ਨਾਲ ਹੀ ਬਜਟ ਦੀਆਂ ਤਿਆਰੀਆਂ ਨਾਲ ਜੁੜੇ ਅਧਿਕਾਰੀ ਅਤੇ ਕਰਮਚਾਰੀ ਹੁਣ ਵਿੱਤ ਮੰਤਰੀ ਵੱਲੋਂ ਲੋਕ ਸਭਾ ਵਿੱਚ ਬਜਟ ਪੇਸ਼ ਕੀਤੇ ਜਾਣ ਤੱਕ ਉੱਤਰੀ ਬਲਾਕ ਵਿੱਚ ਸਥਿਤ ਵਿੱਤ ਮੰਤਰਾਲੇ ਦੇ ਬੇਸਮੈਂਟ ਵਿੱਚ ਸਥਿਤ ਪ੍ਰੈਸ ਏਰੀਏ ਵਿੱਚ ਹੀ ਰਹਿਣਗੇ ਅਤੇ ਇਸ ਦੌਰਾਨ ਉਨ੍ਹਾਂ ਪਰਿਵਾਰ ਨਾਲ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਹੈ।
ਵੈੱਬ ਪੋਰਟਲ 'ਤੇ ਉਪਲਬਧ ਹੋਣਗੇ ਦਸਤਾਵੇਜ਼
ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਦਾ ਆਮ ਬਜਟ ਪੇਪਰ ਰਹਿਤ ਹੋਵੇਗਾ ਅਤੇ 1 ਫਰਵਰੀ 2022 ਨੂੰ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਬਜਟ ਨਾਲ ਸਬੰਧਤ ਕੁੱਲ 14 ਦਸਤਾਵੇਜ਼ ਤਿਆਰ ਕੀਤੇ ਗਏ ਹਨ ਅਤੇ ਇਹ ਦਸਤਾਵੇਜ਼ ਕੇਂਦਰੀ ਬਜਟ ਦੇ ਵੈੱਬ ਪੋਰਟਲ, IndiaBudget.gov.in ਦੀ ਐਪ 'ਤੇ ਉਪਲਬਧ ਹੋਣਗੇ।
ਇਹ ਵੀ ਪੜ੍ਹੋ : ਹਰ ਚਾਰ ਵਿੱਚੋਂ ਇੱਕ ਭਾਰਤੀ ਨੂੰ ਨੌਕਰੀ ਜਾਣ ਦਾ ਡਰ, 75% ਮਹਿੰਗਾਈ ਤੋਂ ਹਨ ਚਿੰਤਤ
ਦੋ ਭਾਸ਼ਾਵਾਂ ਵਿਚ ਉਪਲਬਧ ਹੋਵੇਗਾ ਬਜਟ
ਬਜਟ ਦਸਤਾਵੇਜ਼ ਦੋ ਭਾਸ਼ਾਵਾਂ ਅੰਗਰੇਜ਼ੀ ਅਤੇ ਹਿੰਦੀ ਵਿੱਚ ਉਪਲਬਧ ਹੋਣਗੇ ਅਤੇ ਐਪ 'ਤੇ ਦੇਖੇ ਜਾ ਸਕਦੇ ਹਨ। ਇਹ ਕੇਂਦਰੀ ਬਜਟ ਮੋਬਾਈਲ ਐਪ 'ਤੇ ਉਪਲਬਧ ਹੋਵੇਗਾ।
ਵਿੱਤ ਮੰਤਰੀ ਨੇ ਲਿਆ ਤਿਆਰੀਆਂ ਦਾ ਜਾਇਜ਼ਾ
ਹਲਵਾ ਸਮਾਰੋਹ ਦੇ ਨਾਲ-ਨਾਲ ਵਿੱਤ ਮੰਤਰੀ ਨੇ ਬਜਟ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਇਸ ਨਾਲ ਜੁੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ। ਵਿੱਤ ਸਕੱਤਰ ਅਤੇ ਖਰਚਾ ਸਕੱਤਰ ਟੀਵੀ ਸੋਮਨਾਥਨ, ਆਰਥਿਕ ਮਾਮਲਿਆਂ ਦੇ ਸਕੱਤਰ ਅਜੇ ਸੇਠ, ਡੀਆਈਪੀਏਐਮ ਦੇ ਸਕੱਤਰ ਤੁਹਿਨ ਕਾਂਤ ਪਾਂਡੇ, ਮਾਲ ਸਕੱਤਰ ਸੰਜੇ ਮਲਹੋਤਰਾ, ਮੁੱਖ ਆਰਥਿਕ ਸਲਾਹਕਾਰ ਅਨੰਤ ਵੀ ਨਾਗੇਸਵਰਨ, ਕੇਂਦਰੀ ਪ੍ਰਤੱਖ ਟੈਕਸ ਬੋਰਡ ਦੇ ਸਕੱਤਰ ਨਿਤਿਨ ਗੁਪਤਾ, ਕੇਂਦਰੀ ਅਪ੍ਰਤੱਖ ਕਰ ਅਤੇ ਕਸਟਮ ਬੋਰਡ (ਸੀ.ਬੀ.ਆਈ.ਸੀ.) ਦੇ ਚੇਅਰਮੈਨ ਵਿਵੇਕ ਜੌਹਰੀ ਸਮੇਤ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ : ਕੋਰੋਨਾ ਤੋਂ ਬਾਅਦ ਫਿਰ ਸ਼ੁਰੂ ਹੋਈ ਹਲਵਾ ਸੈਰੇਮਨੀ, ਕੱਲ੍ਹ ਵਿੱਤ ਮੰਤਰੀ ਕਰਨਗੇ ਬਜਟ ਦਾ ਆਗਾਜ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਆਪਣੇ ਹੀ ਜਾਲ ’ਚ ਫਸੇ ‘ਏਲਨ ਮਸਕ’, ਹੁਣ ਟਵਿਟਰ ’ਤੇ ਨਹੀਂ ਬਦਲ ਪਾ ਰਹੇ ਆਪਣਾ ਨਾਂ
NEXT STORY