ਜਲੰਧਰ - ਜਰਮਨ ਦੀ ਹਾਈ ਪਰਫਾਰਮੈਂਸ ਸਪੋਰਟਸ ਕਾਰਸ ਨਿਰਮਾਤਾ ਕੰਪਨੀ ਪੋਰਸ਼ ਨੇ 2018 ਜੇਨੇਵਾ ਮੋਟਰ ਸ਼ੋਅ 'ਚ 911 GT3 RS ਨੂੰ ਲਾਂਚ ਕੀਤਾ ਹੈ। ਆਪਣੇ ਅਨੋਖੇ ਡਿਜ਼ਾਈਨ ਦੇ ਕਾਰਨ ਇਹ ਕਾਰ ਈਵੈਂਟ 'ਚ ਲੋਕਾਂ ਨੂੰ ਕਾਫੀ ਆਕਰਸ਼ਿਤ ਕਰ ਰਹੀ ਹੈ।

ਕੰਪਨੀ ਨੇ ਦੱੱਸਿਆ ਹੈ ਕਿ ਇਸ ਕਾਰ 'ਚ ਰੀਵਾਈਜ਼ਡ ਇੰਜਣ ਦਿੱਤਾ ਗਿਆ ਹੈ ਜੋ ਮੌਜੂਦਾ911 GT3 RS ਕਾਰ ਤੋਂ 20 ਹਾਰਸਪਾਵਰ ਜ਼ਿਆਦਾ ਤਾਕਤ ਪੈਦਾ ਕਰਦਾ ਹੈ। ਪੋਰਸ਼ ਨੇ ਦਾਅਵਾ ਕੀਤਾ ਹੈ ਕਿ ਇਹ ਕਾਰ 3.2 ਸੈਕੰਡ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 130 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

4.0-ਲੀਟਰ ਇੰਜਣ
ਨਵੀਂ 911 GT3 RS 'ਚ 4.0-ਲੀਟਰ ਫਲੈਟ 6 ਇੰਜਣ ਲੱਗਾ ਹੈ ਜੋ 520 ਹਾਰਸਪਾਵਰ ਦੀ ਤਾਕਤ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਮੈਨੂਅਲ ਤੇ 7 ਸਪੀਡ PDK ਗੀਅਰਬਾਕਸ ਦੇ ਬਦਲ ਦੇ ਤੌਰ 'ਚ ਉਪਲਬਧ ਕਰਨ ਦੀ ਜਾਣਕਾਰੀ ਕਰ ਦਿੱਤੀ ਗਈ ਹੈ। ਇਸ ਨੂੰ ਸਭ ਤੋਂ ਪਹਿਲਾਂ ਅਮਰੀਕਾ 'ਚ 188,550 ਡਾਲਰ (ਲਗਭਗ 1 ਕਰੋੜ 22 ਲੱਖ ਰੁਪਏ) ਕੀਮਤ 'ਚ ਮੁਹੱਈਆ ਕੀਤਾ ਜਾਏਗਾ।

ਹੁਣ ਇਸ ਐਪ ਤੋਂ ਲੈ ਸਕੋਗੇ PF ਬੈਲੇਂਸ ਦੀ ਜਾਣਕਾਰੀ
NEXT STORY