ਨਵਾਂਸ਼ਹਿਰ (ਤ੍ਰਿਪਾਠੀ)-ਮੋਟਰਾਂ ਦੀਆਂ ਤਾਰਾਂ ਚੋਰੀ ਕਰਕੇ ਕਬਾੜ ਦੀ ਦੁਕਾਨ ’ਤੇ ਵੇਚਣ ਦੇ ਦੋਸ਼ ’ਚ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਸ਼ੱਕੀ ਲੋਕਾਂ ਅਤੇ ਵਾਹਨਾਂ ਦੀ ਤਲਾਸ਼ ’ਚ ਨਹਿਰੂ ਗੇਟ ਨਵਾਂਸ਼ਹਿਰ ਵਿਖੇ ਮੌਜੂਦ ਸੀ ਕਿ ਪੁਲਸ ਦੇ ਮੁਖਬਰ ਨੇ ਇਤਲਾਹ ਦਿੱਤੀ ਕਿ ਜਸਵਿੰਦਰ ਲਾਲ ਉਰਫ਼ ਹੈਪੀ ਪੁੱਤਰ ਸੁਲਖਨ ਰਾਮ, ਵਾਸੀ ਬੈਰਸੀਆ ਥਾਣਾ ਸਦਰ ਨਵਾਂਸ਼ਹਿਰ ਜੋਕਿ ਮੋਟਰਾਂ ਦੀਆਂ ਤਾਰਾਂ ਚੋਰੀ ਕਰਕੇ ਕਬਾੜ ਦੀ ਦੁਕਾਨ ਕਰਨ ਵਾਲੇ ਦਿਨੇਸ਼ ਕੁਮਾਰ ਪੁੱਤਰ ਮੁਨਸ਼ੀ ਰਾਮ, ਵਾਸੀ ਡਿਸਪੋਜ਼ਲ ਕਲੋਨੀ ਨਵਾਂਸ਼ਹਿਰ ਨੂੰ ਵੇਚਦਾ ਹੈ, ਜਦ ਪਿੰਡ ਸਲੋਹ ਅਤੇ ਪੁਨੂੰ ਮਜਾਰਾ ਤੋਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਕੇ ਉਪਰੋਕਤ ਕਬਾੜੀਏ ਨੂੰ ਵੇਚਣ ਲਈ ਜਾ ਰਿਹਾ ਸੀ ਤਾਂ ਉਕਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 'ਲਵ ਮੈਰਿਜ' ਦਾ ਦਰਦਨਾਕ ਅੰਤ! ਮਾਂ ਨੇ ਮਾਸੂਮ ਧੀ ਸਣੇ ਚੁੱਕਿਆ ਖ਼ੌਫ਼ਨਾਕ ਕਦਮ, ਵਜ੍ਹਾ ਕਰੇਗੀ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਰਾਜਪਾਲ ਭਲਕੇ ਸ੍ਰੀ ਕੇਸਗੜ੍ਹ ਸਾਹਿਬ ਹੋਣਗੇ ਨਤਮਸਤਕ
NEXT STORY