ਨਵੀਂ ਦਿੱਲੀ (ਭਾਸ਼ਾ) – ਜਰਮਨੀ ਦੀ ਕੰਪਨੀ ਲਿੰਡੇ ਸਮੂਹ ਦੀ ਭਾਰਤੀ ਇਕਾਈ ਨੇ ਇਕ ਬਿਆਨ ’ਚ ਕਿਹਾ ਕਿ ਉਸ ਨੇ ਅਤੇ ਟਾਟਾ ਸਮੂਹ ਨੇ ਭਾਰਤ ’ਚ ਕੋਵਿਡ-19 ਮਹਾਮਾਰੀ ਖਿਲਾਫ ਲੜਾਈ ’ਚ ਯੋਗਦਾਨ ਕਰਨ ਲਈ 24 ਕ੍ਰਾਓਜੇਨਿਕ ਆਕਸੀਜਨ ਟੈਂਕ ਹਾਸਲ ਕੀਤੇ ਹਨ।
ਬਿਆਨ ’ਚ ਕਿਹਾ ਗਿਆ ਕਿ ਇਸ ਰਾਸ਼ਟਰੀ ਲੋੜ ’ਚ ਯੋਗਦਾਨ ਕਰਨ ਲਈ ਲਿੰਡੇ ਇੰਡੀਆ ਨੇ ਟਾਟਾ ਸਮੂਹ ਅਤੇ ਭਾਰਤ ਸਰਕਾਰ ਨਾਲ ਹੱਥ ਮਿਲਾਇਆ ਹੈ ਤਾਂ ਕਿ ਦੇਸ਼ ਭਰ ’ਚ ਤਰਲ ਮੈਡੀਕਲ ਆਕਸੀਜਨ (ਐੱਲ. ਐੱਮ. ਓ.) ਦੀ ਉਪਲਬਧਤਾ ਵਧਾਉਣ ਦੇ ਉਪਾਅ ਕੀਤੇ ਜਾ ਸਕਣ। ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਲਈ ਲਿੰਡੇ ਇੰਡੀਆ ਨੇ ਟਾਟਾ ਸਮੂਹ ਨਾਲ ਸਾਂਝੇਦਾਰੀ ’ਚ ਕੌਮਾਂਤਰੀ ਸੂਤਰਾਂ ਤੋਂ 24 ਕ੍ਰਾਓਜੇਨਿਕ ਟੈਂਕ ਹਾਸਲ ਕੀਤੇ ਹਨ ਤਾਂ ਕਿ ਮੈਡੀਕਲ ਆਕਸੀਜਨ ਦੀ ਸਪਲਾਈ ਯਕੀਨੀ ਕੀਤੀ ਜਾ ਸਕੇ।
ਬਿਆਨ ਮੁਤਾਬਕ ਇਹ ਕੰਟੇਨਰ ਹਵਾਈ ਮਾਰਗ ਰਾਹੀਂ ਭਾਰਤ ਦੇ ਪੂਰਬੀ ਹਿੱਸੇ ’ਚ ਪਹੁੰਚੇ ਹਨ, ਜਿਥੋਂ ਲਿੰਡੇ ਉਨ੍ਹਾਂ ਨੂੰ ਆਪਣੇ ਐੱਲ. ਐੱਮ. ਓ. ਪਲਾਂਟ ਤੱਕ ਲਿਜਾਏਗਾ। ਲਿੰਡੇ ਦੇ ਪਲਾਂਟ ’ਚ ਇਹ ਕ੍ਰਾਓਜੇਨਿਕ ਆਈ. ਐੱਸ. ਓ. ਕੰਟੇਨਰ ਐੱਲ. ਐੱਮ. ਓ. ਦੀ ਵਰਤੋਂ ਲਈ ਤਿਆਰ ਅਤੇ ਪ੍ਰਮਾਣਿਤ ਕੀਤੇ ਜਾਣਗੇ। ਹਰੇਕ ਕੰਟੇਨਰ ਦੀ ਸਮਰੱਥਾ 20 ਟਨ ਤਰਲ ਆਕਸਜੀਨ ਦੀ ਹੈ। ਇਨ੍ਹਾਂ ਦਾ ਇਸਤੇਮਾਲ ਆਕਸੀਜਨ ਇਕਾਈਆਂ ਤੋਂ ਤਰਲ ਆਕਸੀਜਨ ਭਰਵਾ ਕੇ ਹਸਪਤਾਲਾਂ ਤੱਕ ਪਹੁੰਚਾਉਣ ’ਚ ਕੀਤਾ ਜਾਏਗਾ।
ਨਿਵੇਸ਼ਕਾਂ ਦੇ 'ਪੈਸੇ' 'ਤੇ ਕੋਵਿਡ ਦਾ ਖ਼ਤਰਾ, FPI ਵੱਲੋਂ 7,622 ਕਰੋੜ ਦੀ ਨਿਕਾਸੀ
NEXT STORY