ਪਣਜੀ– ਗੋਆ ਸਰਕਾਰ ਨੇ ਜੇ. ਐੱਸ. ਡਬਲਯੂ. ਸਟੀਲ ਲਿਮ. ਨੂੰ 156.34 ਕਰੋੜ ਰੁਪਏ ਦਾ ਮੰਗ ਨੋਟਿਸ ਭੇਜਿਆ ਹੈ। ਨੋਟਿਸ ’ਚ ਕੰਪਨੀ ਨੂੰ ਕੋਲੇ ਦੇ ਟ੍ਰਾਂਸਪੋਰਟੇਸ਼ਨ ਲਈ ਗੋਆ ਗ੍ਰਾਮੀਣ ਸੁਧਾਰ ਅਤੇ ਕਲਿਆਣ ਸੈੱਸ ਦੇ ਰੂਪ ’ਚ ਇਕ ਪੰਦਰਵਾੜੇ ’ਚ ਇਹ ਰਾਸ਼ੀ ਅਦਾ ਕਰਨ ਲਈ ਕਿਹਾ ਗਿਆ ਹੈ। ਇਹ ਮੰਗ ਨੋਟਿਸ 9 ਨਵੰਬਰ ਨੂੰ ਭੇਜਿਆ ਗਿਆ ਹੈ। ਇਸ ਦੀ ਕਾਪੀ ਸੋਮਵਾਰ ਨੂੰ ਜਾਰੀ ਕੀਤੀ ਗਈ ਹੈ।
ਨੋਟਿਸ ’ਚ ਸੂਬੇ ਦੇ ਸਹਾਇਕ ਟ੍ਰਾਂਸਪੋਰਟ ਡਾਇਰੈਕਟਰ ਨੇ ਜੇ. ਐੱਸ. ਡਬਲਯੂ. ਨੂੰ 15 ਦਿਨਾਂ ’ਚ 156.34 ਕਰੋੜ ਰੁਪਏ ਅਦਾ ਕਰਨ ਨੂੰ ਕਿਹਾ ਹੈ। ਇਸ ਬਾਰੇ ਸੰਪਰਕ ਕਰਨ ’ਤੇ ਕੰਪਨੀ ਦੇ ਬੁਲਾਰੇ ਨੇ ਟਿੱਪਣੀ ਤੋਂ ਇਨਕਾਰ ਕੀਤਾ। ਨੋਟਿਸ ’ਚ ਕਿਹਾ ਗਿਆ ਹੈ ਕਿ ਜੇ ਸੈੱਸ ਅਦਾ ਨਹੀਂ ਕੀਤਾ ਜਾਂਦਾ ਹੈ ਤਾਂ ਕੰਪਨੀ ਦੇ ਪ੍ਰਤੀਨਿਧੀ ਨੂੰ 2 ਸਾਲ ਦੀ ਸਜ਼ਾ ਜਾਂ 25,000 ਰੁਪਏ ਜੁਰਮਾਨਾ ਹੋ ਸਕਦਾ ਹੈ। ਸਰਕਾਰ ਨੇ ਕਿਹਾ ਕਿ ਕੰਪਨੀ ਨੂੰ 4 ਸਤੰਬਰ 2020 ਨੂੰ ਸੈੱਸ ਅਦਾ ਨਾ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਸੀ।
ਕੰਪਨੀ ਨੂੰ ਮੋਰਮੁਗਾਵ ਪੋਰਟ ਟਰੱਸਟ ਤੋਂ ਪਲਾਂਟ ਸਥਾਨ ’ਤੇ ਕੋਲੇ ਦੀ ਟ੍ਰਾਂਸਪੋਰਟੇਸ਼ਨ ਨੂੰ ਇਹ ਸੈੱਸ ਅਦਾ ਕਰਨ ਨੂੰ ਕਿਹਾ ਗਿਆ ਹੈ। ਕੰਪਨੀ ਦੇ ਪ੍ਰਤੀਨਿਧੀ ਨੂੰ 16 ਸਤੰਬਰ ਨੂੰ ਟ੍ਰਾਂਸਪੋਰਟ ਵਿਭਾਗ ਦੇ ਸਾਹਮਣੇ ਹਾਜ਼ਰ ਹੋਣ ਲਈ ਕਿਹਾ ਗਿਆ ਸੀ। ਨੋਟਿਸ ’ਚ ਕਿਹਾ ਗਿਆ ਹੈ ਕਿ ਕੰਪਨੀ ਨੇ 13 ਅਕਤੂਬਰ ਨੂੰ ਆਪਣੇ ਜਵਾਬ ’ਚ ਕਿਹਾ ਸੀ ਕਿ ਕੋਵਿਡ-19 ਮਹਾਮਾਰੀ ਕਾਰਣ ਉਸ ਦੇ ਕਾਫੀ ਸੀਮਤ ਕਰਮਚਾਰੀ ਕੰਮ ’ਤੇ ਆ ਰਹੇ ਹਨ।
ਵੱਡਾ ਝਟਕਾ! ਗੂਗਲ ਪੇ ਤੋਂ ਹੁਣ ਮੁਫ਼ਤ 'ਚ ਨਹੀਂ ਹੋਣਗੇ ਪੈਸੇ ਟਰਾਂਸਫਰ
NEXT STORY