ਨਵੀਂ ਦਿੱਲੀ (ਭਾਸ਼ਾ) - ਭਾਰਤ ਦੀਆਂ 2 ਵੱਡੀਆਂ ਰੀਅਲ ਅਸਟੇਟ ਕੰਪਨੀਆਂ-ਗੋਦਰੇਜ ਪ੍ਰਾਪਰਟੀਜ਼ ਅਤੇ ਮੈਕਰੋਟੈੱਕ ਡਿਵੈੱਲਪਰਜ਼ ਨੇ ਅਪ੍ਰੈਲ-ਸਤੰਬਰ ਦੌਰਾਨ 22,000 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਜਾਇਦਾਦਾਂ ਵੇਚੀਆਂ ਹਨ। ਮਹਿੰਗੇ ਘਰਾਂ ਦੀ ਮਜ਼ਬੂਤ ਮੰਗ ਦੌਰਾਨ ਦੋਵਾਂ ਕੰਪਨੀਆਂ ਦੀ ਸਾਂਝੀ ਵਿਕਰੀ ’ਚ ਸਾਲਾਨਾ ਆਧਾਰ ’ਤੇ 56 ਫੀਸਦੀ ਦਾ ਵਾਧਾ ਹੋਇਆ ਹੈ। ਗੋਦਰੇਜ ਪ੍ਰਾਪਰਟੀਜ਼ ਆਪਣੀਆਂ ਰੀਅਲ ਅਸਟੇਟ ਯੋਜਨਾਵਾਂ ਨੂੰ ਗੋਦਰੇਜ ਬ੍ਰਾਂਡ ਤਹਿਤ, ਜਦੋਂਕਿ ਮੈਕਰੋਟੈੱਕ ਡਿਵੈੱਲਪਰਜ਼ ਆਪਣੀਆਂ ਜਾਇਦਾਦਾਂ ਦੀ ਮਾਰਕੀਟਿੰਗ ‘ਲੋਢਾ’ ਬ੍ਰਾਂਡ ਤਹਿਤ ਕਰਦੀ ਹੈ।
ਇਹ ਵੀ ਪੜ੍ਹੋ : E-Scooter ਦੀਆਂ ਕੀਮਤਾਂ 'ਚ ਵੱਡੀ ਕਟੌਤੀ, ਇੰਝ 50 ਹਜ਼ਾਰ ਰੁਪਏ ਤੋਂ ਵੀ ਮਿਲੇਗਾ ਸਸਤਾ
ਇਹ ਵੀ ਪੜ੍ਹੋ : ਹੋ ਜਾਓ ਸਾਵਧਾਨ! 10 ਰੁਪਏ ਦਾ ਸਿੱਕਾ ਭੇਜ ਸਕਦੈ ਜੇਲ੍ਹ
ਚਾਲੂ ਵਿੱਤੀ ਸਾਲ (2024-25) ਦੀ ਪਹਿਲੀ ਛਿਮਾਹੀ ਦੌਰਾਨ ਗੋਦਰੇਜ ਪ੍ਰਾਪਰਟੀਜ਼ ਨੇ 13,800 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਜਾਇਦਾਦਾਂ ਵੇਚੀਆਂ। ਇਸ ਦੌਰਾਨ ਮੈਕਰੋਟੈੱਕ ਡਿਵੈੱਲਪਰਜ਼ ਦੀ ਵਿਕਰੀ ਬੁਕਿੰਗ 8,320 ਕਰੋੜ ਰੁਪਏ ਰਹੀ। ਇਨ੍ਹਾਂ ’ਚੋਂ ਜ਼ਿਆਦਾਤਰ ਵਿਕਰੀ ਰਿਹਾਇਸ਼ੀ ਇਕਾਈਆਂ ਦੀ ਸੀ। ਅਪ੍ਰੈਲ-ਸਤੰਬਰ, 2024 ਦੌਰਾਨ ਮੁੰਬਈ ਸਥਿਤ ਦੋਵਾਂ ਰੀਅਲ ਅਸਟੇਟ ਕੰਪਨੀਆਂ ਦੀ ਸਾਂਝੀ ਵਿਕਰੀ ਬੁਕਿੰਗ 22,120 ਕਰੋਡ਼ ਰੁਪਏ ਰਹੀ, ਜਦੋਂਕਿ ਇਕ ਸਾਲ ਪਹਿਲਾਂ ਇਸੇ ਮਿਆਦ ’ਚ ਦੋਵਾਂ ਕੰਪਨੀਆਂ ਨੇ 14,178 ਕਰੋਡ਼ ਰੁਪਏ ਦੀ ਵਿਕਰੀ ਕੀਤੀ ਸੀ।
ਇਹ ਵੀ ਪੜ੍ਹੋ : ਅਭਿਸ਼ੇਕ ਬੱਚਨ ਨੂੰ SBI ਹਰ ਮਹੀਨੇ ਦੇ ਰਿਹੈ 18 ਲੱਖ ਰੁਪਏ! ਇਹ ਵਜ੍ਹਾ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Ratan Tata ਦੀ ਸਿਹਤ ਨਾਲ ਜੁੜੀ ਵੱਡੀ ਅਪਡੇਟ , ਸਵੇਰੇ ਲਿਆਂਦਾ ਸੀ ਹਸਪਤਾਲ
NEXT STORY