ਮੁੰਬਈ - ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਰਤਨ ਨਵਲ ਟਾਟਾ (86) ਨੇ ਆਪਣੇ ਹਸਪਤਾਲ ਵਿਚ ਭਰਤੀ ਹੋਣ ਦੀ ਖ਼ਬਰ ਬਾਰੇ ਅਪਡੇਟ ਦਿੰਦੇ ਹੋਏ ਕਿਹਾ ਕਿ ਉਹ ਠੀਕ ਹਨ ਅਤੇ ਬੁਢਾਪੇ ਕਾਰਨ ਹਸਪਤਾਲ ਵਿਚ ਚੈੱਕਅਪ ਲਈ ਗਏ ਸਨ। ਉਸ ਨੇ ਕਿਹਾ- ਚਿੰਤਾ ਦੀ ਕੋਈ ਗੱਲ ਨਹੀਂ ਹੈ।
ਇਹ ਵੀ ਪੜ੍ਹੋ : E-Scooter ਦੀਆਂ ਕੀਮਤਾਂ 'ਚ ਵੱਡੀ ਕਟੌਤੀ, ਇੰਝ 50 ਹਜ਼ਾਰ ਰੁਪਏ ਤੋਂ ਵੀ ਮਿਲੇਗਾ ਸਸਤਾ
ਇਸ ਤੋਂ ਪਹਿਲਾਂ, ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰਤਨ ਟਾਟਾ ਬ੍ਰੀਚ ਕੈਂਡੀ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਦਾਖਲ ਹਨ। ਉਨ੍ਹਾਂ ਨੂੰ ਸੋਮਵਾਰ ਨੂੰ ਹਸਪਤਾਲ ਲਿਆਂਦਾ ਗਿਆ। ਉਸਦਾ ਬਲੱਡ ਪ੍ਰੈਸ਼ਰ ਕਾਫੀ ਘੱਟ ਗਿਆ ਸੀ।
ਇਹ ਵੀ ਪੜ੍ਹੋ : ਹੋ ਜਾਓ ਸਾਵਧਾਨ! 10 ਰੁਪਏ ਦਾ ਸਿੱਕਾ ਭੇਜ ਸਕਦੈ ਜੇਲ੍ਹ
ਰਤਨ ਟਾਟਾ 1990 ਤੋਂ 2012 ਤੱਕ ਗਰੁੱਪ ਦੇ ਚੇਅਰਮੈਨ ਰਹੇ। 28 ਦਸੰਬਰ 1937 ਨੂੰ ਜਨਮੇ ਰਤਨ ਟਾਟਾ ਟਾਟਾ ਗਰੁੱਪ ਦੇ ਸੰਸਥਾਪਕ ਜਮਸ਼ੇਦਜੀ ਟਾਟਾ ਦੇ ਪੜਪੋਤੇ ਹਨ। ਉਹ 1990 ਤੋਂ 2012 ਤੱਕ ਗਰੁੱਪ ਦੇ ਚੇਅਰਮੈਨ ਅਤੇ ਅਕਤੂਬਰ 2016 ਤੋਂ ਫਰਵਰੀ 2017 ਤੱਕ ਅੰਤਰਿਮ ਚੇਅਰਮੈਨ ਰਹੇ। ਰਤਨ ਟਾਟਾ ਗਰੁੱਪ ਦੇ ਚੈਰੀਟੇਬਲ ਟਰੱਸਟਾਂ ਦੇ ਮੁਖੀ ਰਹੇ ਹਨ।
ਰਤਨ ਟਾਟਾ ਨੇ ਉਨ੍ਹਾਂ ਨੂੰ ਸੌਂਪੀ ਵਿਰਾਸਤ ਨੂੰ ਨਵੇਂ ਪੱਧਰ 'ਤੇ ਪਹੁੰਚਾਇਆ ਹੈ। ਉਸ ਨੇ ਏਅਰ ਇੰਡੀਆ ਨੂੰ ਮੁੜ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਹੈ। ਵਿਦੇਸ਼ੀ ਕੰਪਨੀ ਫੋਰਡ ਨੂੰ ਵੀ ਆਪਣੇ ਪੋਰਟਫੋਲੀਓ ਵਿੱਚ ਲਗਜ਼ਰੀ ਕਾਰ ਬ੍ਰਾਂਡਾਂ ਲੈਂਡਰੋਵਰ ਅਤੇ ਜੈਗੁਆਰ ਨੂੰ ਸ਼ਾਮਲ ਕੀਤਾ ਹੈ।
ਇਹ ਵੀ ਪੜ੍ਹੋ : ਅਭਿਸ਼ੇਕ ਬੱਚਨ ਨੂੰ SBI ਹਰ ਮਹੀਨੇ ਦੇ ਰਿਹੈ 18 ਲੱਖ ਰੁਪਏ! ਇਹ ਵਜ੍ਹਾ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ : ਸੈਂਸੈਕਸ, ਨਿਫਟੀ ਨੇ ਸ਼ੁਰੂਆਤੀ ਲਾਭ ਗੁਆਏ, ਬੈਂਕਿੰਗ-ਫਾਰਮਾ ਸਮੇਤ ਸਾਰੇ ਸੈਕਟਰ ਡਿੱਗੇ
NEXT STORY