ਨਵੀਂ ਦਿੱਲੀ : ਅੱਜ ਸੋਨੇ ਦਾ ਭਾਅ ਵਿਚ ਤਗੜੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮੰਗਲਵਾਰ ਨੂੰ ਸੋਨਾ 50,766 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਬੰਦ ਹੋਇਆ ਸੀ, ਜੋ ਅੱਜ 166 ਰੁਪਏ ਦੀ ਗਿਰਾਵਟ ਨਾਲ 50,600 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਖੁੱਲਿ੍ਹਆ। ਸੋਨੇ ਵਿਚ ਆਈ ਇਹ ਗਿਰਾਵਟ ਲਗਾਤਾਰ ਵੱਧਦੀ ਹੀ ਚਲੀ ਗਈ ਹੈ। ਸ਼ੁਰੂਆਤੀ ਕਾਰੋਬਾਰ ਵਿਚ ਹੀ ਸੋਨਾ ਡਿੱਗਦੇ-ਡਿੱਗਦੇ 50,504 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੱਕ ਪਹੁੰਚ ਗਿਆ। ਹਾਲਾਂਕਿ ਇਸ ਦੌਰਾਨ ਸੋਨਾ ਆਪਣੇ ਓਪਨਿੰਗ ਪ੍ਰਾਈਸ ਤੋਂ ਉਪਰ ਨਹੀਂ ਗਿਆ।
ਇਹ ਵੀ ਪੜ੍ਹੋ: ਭਾਰਤੀ ਕ੍ਰਿਕਟ ਟੀਮ ਦੇ ਹੋਟਲ ਨੇੜੇ ਹੋਇਆ ਜਹਾਜ਼ ਕਰੈਸ਼, ਮਚੀ ਹਫੜਾ ਦਫੜੀ (ਵੇਖੋ ਤਸਵੀਰਾਂ)
ਕੱਲ ਵੀ ਵਾਇਦਾ ਬਾਜ਼ਾਰ ਵਿਚ ਮਜ਼ਬੂਤ ਹੋਇਆ ਸੀ ਸੋਨਾ
ਮਜਬੂਤ ਹਾਜ਼ਿਰ ਮੰਗ ਕਾਰਨ ਸਟੋਰੀਆਂ ਨੇ ਤਾਜ਼ਾ ਸੌਦਿਆਂ ਦੀ ਲਿਵਾਲੀ ਕੀਤੀ, ਜਿਸ ਨਾਲ ਵਾਇਦਾ ਕਾਰੋਬਾਰ ਵਿਚ ਮੰਗਲਵਾਰ ਨੂੰ ਸੋਨਾ 11 ਰੁਪਏ ਮਜਬੂਤ ਹੋ ਕੇ 50,841 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਮਲਦੀ ਕਮੋਡਿਟੀ ਐਕਸਚੇਂਜ ਵਿਚ ਦਸੰਬਰ ਮਹੀਨੇ ਵਿਚ ਡਿਲਿਵਰੀ ਵਾਲੇ ਸੋਨਾ ਵਾਇਦਾ ਦੀ ਕੀਮਤ 11 ਰੁਪਏ ਯਾਨੀ 0.02 ਫ਼ੀਸਦੀ ਦੀ ਤੇਜ਼ੀ ਨਾਲ 50,841 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਇਸ ਵਿਚ 8,460 ਲਾਟ ਲਈ ਕਾਰੋਬਾਰ ਕੀਤਾ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਾਰੋਬਾਰੀਆਂ ਦੇ ਤਾਜ਼ਾ ਸੌਦਿਆਂ ਦੀ ਲਿਵਾਲੀ ਨਾਲ ਸੋਨਾ ਵਾਇਦਾ ਕੀਮਤਾਂ ਵਿਚ ਤੇਜ਼ੀ ਆਈ। ਨਿਊਯਾਰਕ ਵਿਚ ਸੋਨਾ 0.17 ਫ਼ੀਸਦੀ ਦੀ ਤੇਜ਼ੀ ਨਾਲ 1,884.50 ਡਾਲਰ ਪ੍ਰਤੀ ਔਸ ਹੋ ਗਿਆ।
ਇਹ ਵੀ ਪੜ੍ਹੋ: ਪੋਪ ਫਰਾਂਸਿਸ ਨੇ ਲਾਈਕ ਕੀਤੀ ਬਿਕਨੀ ਪਾਈ ਮਾਡਲ ਦੀ ਤਸਵੀਰ, ਪਿਆ ਬਖੇੜਾ
ਸਰਾਫ਼ਾ ਬਾਜ਼ਾਰ ਵਿਚ ਵਧੀ ਸੋਨੇ ਦੀ ਕੀਮਤ
ਮੰਗਲਵਾਰ ਨੂੰ ਸਰਾਫ਼ਾ ਬਾਜ਼ਾਰ ਵਿਚ ਸੋਨੇ ਦੀ ਕੀਮਤ ਲਗਭਗ ਸਥਿਰ ਰਹੀ। ਸੋਨੇ ਦੀਆਂ ਕੀਮਤਾਂ ਵਿਚ 3 ਰੁਪਏ ਦਾ ਮਾਮੂਲੀ ਵਾਧਾ ਹੋਇਆ। ਇਸ ਦੇ ਨਾਲ ਹੀ ਚਾਂਦੀ ਵਿਚ 451 ਰੁਪਏ ਦੀ ਤੇਜ਼ੀ ਆਈ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨੇ ਦੀ ਕੀਮਤ 3 ਰੁਪਏ ਚੜ੍ਹ ਕੇ 50,114 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਈ। ਇਹ ਸੋਮਵਾਰ ਨੂੰ 50,111 ਰੁਪਏ ਦੀ ਕੀਮਤ ’ਤੇ ਬੰਦ ਹੋਇਆ। ਇਸੇ ਤਰ੍ਹਾਂ ਚਾਂਦੀ 451 ਰੁਪਏ ਚੜ੍ਹ ਕੇ 62,023 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਪਿਛਲੇ ਕਾਰੋਬਾਰੀ ਸੈਸ਼ਨ ’ਚ ਇਹ 61,572 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਇਆ ਸੀ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਸੀਨੀਅਰ (ਕਮੋਡਿਟੀਜ਼) ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ, ‘ਦਿੱਲੀ ਵਿਚ 24 ਕੈਰਟ ਸੋਨੇ ਦੀ ਕੀਮਤ ਲਗਭਗ ਸਥਿਰ ਰਹੀ, ਇਸ ਵਿਚ 3 ਰੁਪਏ ਦਾ ਵਾਧਾ ਹੋਇਆ ਹੈ।’ ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ 1,877 ਡਾਲਰ ਪ੍ਰਤੀ ਔਸ ’ਤੇ ਸੀ, ਜਦੋਂ ਕਿ ਚਾਂਦੀ 24.20 ਡਾਲਰ ਪ੍ਰਤੀ ਔਸ ’ਤੇ ਸੀ।
ਚੰਦਾ ਕੋਚਰ ਨੂੰ ਕਲੀਨ ਚਿੱਟ ਮਿਲਣ ਨਾਲ ਵੀਡੀਓਕਾਨ ਗਰੁੱਪ ਦੀ ਮੁਸ਼ਕਲ ਹੋਵੇਗੀ ਆਸਾਨ
NEXT STORY