ਨਵੀਂ ਦਿੱਲੀ—ਵਿਦੇਸ਼ਾਂ 'ਚ ਪੀਲੀ ਧਾਤੂ 'ਚ ਰਹੀ ਨਰਮੀ ਅਤੇ ਘਰੇਲੂ ਪੱਧਰ 'ਤੇ ਡਾਲਰ ਦੀ ਤੁਲਨਾ 'ਚ ਪੀਲੀ ਧਾਤੂ 'ਚ ਰਹੀ ਨਰਮੀ ਅਤੇ ਘਰੇਲੂ ਪੱਧਰ 'ਤੇ ਡਾਲਰ ਦੀ ਤੁਲਨਾ 'ਚ ਰੁਪਏ 'ਚ ਰਹੀ ਮਜ਼ਬੂਤੀ ਦੇ ਬਲ 'ਤੇ ਦਿੱਲੀ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨਾ 10 ਰੁਪਏ ਟੁੱਟ ਕੇ 39,670 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ ਹੈ ਅਤੇ ਮੰਗ ਸੁਸਤ ਪੈਣ ਨਾਲ ਦਬਾਅ 'ਚ ਚਾਂਦੀ 46600 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਿਕੀ ਰਹੀ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 3.85 ਡਾਲਰ ਉਤਰ ਕੇ 1,488.60 ਡਾਲਰ ਪ੍ਰਤੀ ਔਂਸ ਦੇ ਭਾਅ ਵਿਕਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 1.30 ਡਾਲਰ ਉਤਰ ਕੇ 1,489.00 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ 'ਚ ਨਰਮੀ ਰਹੀ। ਚਾਂਦੀ ਹਾਜ਼ਿਰ 0.07 ਡਾਲਰ ਡਿੱਗ ਕੇ 17.45 ਡਾਲਰ ਪ੍ਰਤੀ ਔਂਸ ਬੋਲੀ ਗਈ।
ਸ਼ੇਅਰ ਬਾਜ਼ਾਰ 'ਚ ਤੇਜ਼ੀ, ਸੈਂਸੈਕਸ 246 ਅੰਕ ਚੜ੍ਹਿਆ ਅਤੇ ਨਿਫਟੀ 11662 ਦੇ ਪੱਧਰ 'ਤੇ ਬੰਦ
NEXT STORY