ਬਿਜ਼ਨੈੱਸ ਡੈਸਕ - ਭਾਰਤ ਦੇ ਬਜਟ ਤੋਂ ਠੀਕ ਪਹਿਲਾਂ ਸੋਨੇ-ਚਾਂਦੀ ਦੇ ਬਾਜ਼ਾਰ ਵਿਚ ਵੱਡਾ ਭੂਚਾਲ ਆਇਆ ਹੈ। ਗਲੋਬਲ ਮਾਰਕੀਟ ਵਿਚ ਸ਼ੁੱਕਰਵਾਰ, 30 ਜਨਵਰੀ ਨੂੰ ਸਪੌਟ ਸਿਲਵਰ ਦੀਆਂ ਕੀਮਤਾਂ ਵਿਚ 37 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਕਿਸੇ ਇਕ ਦਿਨ ਵਿਚ ਚਾਂਦੀ ਦੀਆਂ ਕੀਮਤਾਂ ਵਿਚ ਆਈ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਸੇ ਤਰ੍ਹਾਂ ਸਿਲਵਰ ਫਿਊਚਰਜ਼ ਵਿਚ ਵੀ 31 ਫੀਸਦੀ ਦੀ ਕਮੀ ਦੇਖੀ ਗਈ, ਜੋ ਮਾਰਚ 1980 ਤੋਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਮੰਨੀ ਜਾ ਰਹੀ ਹੈ।
ਰਿਕਾਰਡ ਉਚਾਈ ਤੋਂ ਸਿੱਧਾ ਜ਼ਮੀਨ 'ਤੇ
ਹਫ਼ਤੇ ਦੀ ਸ਼ੁਰੂਆਤ ਵਿਚ ਚਾਂਦੀ ਦੀ ਕੀਮਤ 120 ਡਾਲਰ ਪ੍ਰਤੀ ਔਂਸ ਦੇ ਰਿਕਾਰਡ ਪੱਧਰ ਨੂੰ ਛੂਹ ਗਈ ਸੀ, ਪਰ ਸਿਰਫ਼ ਇਕ ਰਾਤ ਵਿਚ ਹੀ ਇਸ ਦੀਆਂ ਕੀਮਤਾਂ ਮੂਧੇ ਮੂੰਹ ਡਿੱਗ ਗਈਆਂ। ਅਮਰੀਕਾ ਵਿਚ ਸਿਲਵਰ ਨਾਲ ਜੁੜੇ ETFs ਦੀ ਹਾਲਤ ਹੋਰ ਵੀ ਮਾੜੀ ਰਹੀ, ਜਿੱਥੇ ProShares Ultra Silver ETF ਵਿਚ ਇਕੋ ਦਿਨ 'ਚ 60 ਫੀਸਦੀ ਅਤੇ iShares Silver Trust ETF ਵਿਚ 29 ਫੀਸਦੀ ਦੀ ਗਿਰਾਵਟ ਆਈ।
ਕਿਉਂ ਡਿੱਗੀਆਂ ਕੀਮਤਾਂ?
ਡੋਨਾਲਡ ਟਰੰਪ ਦਾ ਫੈਸਲਾ
- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੇਵਿਨ ਵਾਰਸ਼ ਨੂੰ ਫੈਡਰਲ ਰਿਜ਼ਰਵ ਦਾ ਨਵਾਂ ਚੇਅਰਮੈਨ ਨਾਮਜ਼ਦ ਕੀਤਾ ਹੈ। ਉਹ ਨੀਤੀਆਂ ਬਣਾਉਣ ਸਮੇਂ ਕੇਂਦਰੀ ਬੈਂਕ ਦੀ ਸੁਤੰਤਰਤਾ ਦੇ ਹਾਮੀ ਮੰਨੇ ਜਾਂਦੇ ਹਨ, ਜਿਸ ਕਾਰਨ ਸੋਨੇ ਅਤੇ ਚਾਂਦੀ ਵਰਗੀਆਂ ਕੀਮਤੀ ਧਾਤਾਂ 'ਤੇ ਨਕਾਰਾਤਮਕ ਅਸਰ ਪਿਆ ਹੈ।
ਡਾਲਰ ਦੀ ਮਜ਼ਬੂਤੀ
- ਅਮਰੀਕੀ ਡਾਲਰ ਇੰਡੈਕਸ ਮੁੜ ਤੋਂ ਮਜ਼ਬੂਤ ਹੋ ਕੇ 97 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਮਜ਼ਬੂਤ ਡਾਲਰ ਕਾਰਨ ਵਿਦੇਸ਼ੀ ਖਰੀਦਦਾਰਾਂ ਲਈ ਚਾਂਦੀ ਮਹਿੰਗੀ ਹੋ ਗਈ ਹੈ, ਜਿਸ ਨਾਲ ਇਸ ਦੀ ਮੰਗ ਵਿਚ ਕਮੀ ਆਈ ਹੈ।
ਤਕਨੀਕੀ ਕਾਰਨ ਅਤੇ ਪ੍ਰੋਫਿਟ ਬੁਕਿੰਗ
- ਚਾਂਦੀ ਦੀਆਂ ਕੀਮਤਾਂ 'ਓਵਰਬੌਟ' ਸਥਿਤੀ ਵਿਚ ਸਨ ਅਤੇ ਇਸ ਦਾ RSI 80 ਤੋਂ ਉੱਪਰ ਪਹੁੰਚ ਗਿਆ ਸੀ। ਇਸ ਤੋਂ ਇਲਾਵਾ ਨਿਵੇਸ਼ਕਾਂ ਵੱਲੋਂ ਕੀਤੀ ਗਈ ਵੱਡੀ ਪ੍ਰੋਫਿਟ ਬੁਕਿੰਗ ਅਤੇ ਸੱਟੇਬਾਜ਼ੀ ਵਾਲੀਆਂ ਪੁਜੀਸ਼ਨਾਂ ਦੇ ਖ਼ਤਮ ਹੋਣ ਨੇ ਇਸ ਗਿਰਾਵਟ ਵਿਚ ਵੱਡਾ ਯੋਗਦਾਨ ਪਾਇਆ।
ਇਸ ਵੱਡੀ ਗਿਰਾਵਟ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬ ਗਏ ਹਨ ਅਤੇ ਬਾਜ਼ਾਰ ਵਿਚ ਚਾਂਦੀ ਦੀਆਂ ਕੀਮਤਾਂ ਸਾਰੇ ਮਹੱਤਵਪੂਰਨ ਪੱਧਰਾਂ ਤੋਂ ਹੇਠਾਂ ਆ ਗਈਆਂ ਹਨ।
ਬਜਟ ਪੇਸ਼ ਕਰਨ ਮਗਰੋਂ 30 ਕਾਲਜ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ ਵਿੱਤ ਮੰਤਰੀ ਸੀਤਾਰਮਨ
NEXT STORY