ਬਿਜ਼ਨੈੱਸ ਡੈਸਕ : ਸੋਨੇ ਅਤੇ ਚਾਂਦੀ ਦੀ ਚਮਕ, ਜੋ ਲਗਾਤਾਰ ਰਿਕਾਰਡ ਬਣਾ ਰਹੀ ਸੀ ਅੱਜ ਵੀਰਵਾਰ ਨੂੰ ਇਸ ਦੀ ਰਫ਼ਤਾਰ ਮੱਠੀ ਪੈ ਗਈ ਹੈ। ਘਰੇਲੂ ਫਿਊਚਰਜ਼ ਮਾਰਕੀਟ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸਵੇਰੇ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਨਵੀਆਂ ਸਿਖਰਾਂ 'ਤੇ ਪਹੁੰਚਣ ਤੋਂ ਬਾਅਦ ਅਚਾਨਕ ਗਿਰਾਵਟ ਆਈ। ਸੋਨੇ ਦੀਆਂ ਕੀਮਤਾਂ 0.44% ਡਿੱਗ ਕੇ 95,241 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈਆਂ, ਜਦੋਂ ਕਿ ਚਾਂਦੀ 1.06% ਡਿੱਗ ਕੇ 94,681 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਇਹ ਵੀ ਪੜ੍ਹੋ : 100000 ਰੁਪਏ ਤੱਕ ਪਹੁੰਚ ਜਾਵੇਗਾ ਸੋਨਾ! ਇਸ ਸਾਲ ਹੁਣ ਤੱਕ 20 ਵਾਰ ਤੋੜ ਚੁੱਕੈ ਰਿਕਾਰਡ
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਦੇ ਭਾਅ
22 ਕੈਰੇਟ ਸੋਨੇ ਦੇ 24 ਕੈਰੇਟ ਸੋਨੇ ਦੇ
10 ਗ੍ਰਾਮ ਦੀ ਕੀਮਤ 10 ਗ੍ਰਾਮ ਦੀ ਕੀਮਤ
ਦਿੱਲੀ: 89,350 ਰੁਪਏ 97,460 ਰੁਪਏ
ਮੁੰਬਈ: 89,200 ਰੁਪਏ 97,310 ਰੁਪਏ
ਕੋਲਕਾਤਾ: 89,200 ਰੁਪਏ 97,310 ਰੁਪਏ
ਚੇਨਈ: 89,200 ਰੁਪਏ 97,310 ਰੁਪਏ
ਇਹ ਵੀ ਪੜ੍ਹੋ : 2 ਲੱਖ ਰੁਪਏ ਤੋਂ ਮਹਿੰਗਾ ਹੋ ਜਾਵੇਗਾ 10 ਗ੍ਰਾਮ ਸੋਨਾ, ਕੀਮਤਾਂ ਬਾਰੇ ਆਈ ਹੈਰਾਨ ਕਰਨ ਵਾਲੀ ਰਿਪੋਰਟ
ਸਾਲ ਦੇ ਅੰਤ ਤੱਕ ਸੋਨਾ 1.10 ਲੱਖ ਤੱਕ ਪਹੁੰਚ ਸਕਦਾ ਹੈ
ਅਮਰੀਕਾ ਅਤੇ ਚੀਨ ਵਿਚਕਾਰ ਵਧਦੇ ਵਪਾਰ ਯੁੱਧ ਅਤੇ ਮੰਦੀ ਦੇ ਡਰ ਕਾਰਨ, ਇਸ ਸਾਲ ਸੋਨਾ 3,700 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦਾ ਹੈ। ਜੇਕਰ ਅੰਤਰਰਾਸ਼ਟਰੀ ਦਰਾਂ ਦੇ ਹਿਸਾਬ ਨਾਲ ਹਿਸਾਬ ਲਗਾਇਆ ਜਾਵੇ ਤਾਂ ਭਾਰਤ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 1.10 ਲੱਖ ਰੁਪਏ ਤੱਕ ਜਾ ਸਕਦੀ ਹੈ। ਵਿਦੇਸ਼ੀ ਨਿਵੇਸ਼ ਬੈਂਕ ਗੋਲਡਮੈਨ ਸਾਕਸ ਨੇ ਇਹ ਅਨੁਮਾਨ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਪਿਛਲੇ ਸਾਰੇ ਰਿਕਾਰਡ ਤੋੜਦਿਆ Gold ਪਹੁੰਚਿਆ ਨਵੇਂ ਸਿਖ਼ਰਾਂ 'ਤੇ, ਜਾਣੋ ਅੱਜ ਦੇ ਭਾਅ
ਇਹ ਵੀ ਪੜ੍ਹੋ : ਟ੍ਰੇਨ 'ਚ ਯਾਤਰਾ ਦਰਮਿਆਨ ਨਹੀਂ ਹੋਵੇਗੀ ਨਕਦੀ ਦੀ ਟੈਂਸ਼ਨ, ਚਲਦੀ Train 'ਚ ਵੀ ਮਿਲੇਗਾ Cash
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ ਦੀ ਵੱਡੀ ਛਾਲ : ਸੈਂਸੈਕਸ 1500 ਤੋਂ ਵਧ ਅੰਕ ਚੜ੍ਹਿਆ ਤੇ ਨਿਫਟੀ 23,851.65 ਦੇ ਪੱਧਰ 'ਤੇ ਬੰਦ
NEXT STORY