ਮੁੰਬਈ–ਸੋਨੇ ’ਚ ਇਸ ਸਾਲ ਹੁਣ ਤੱਕ 13.5 ਫੀਸਦੀ ਅਤੇ ਚਾਂਦੀ ’ਚ ਕਰੀਬ 10 ਫੀਸਦੀ ਦੀ ਤੇਜ਼ੀ ਆਈ ਹੈ। ਪਿਛਲੇ ਕੁੱਝ ਦਿਨਾਂ ਤੋਂ ਸੋਨੇ ਅਤੇ ਚਾਂਦੀ ’ਚ ਮਿਕਸਡ ਟ੍ਰੈਂਡ ਦੇਖਣ ਨੂੰ ਮਿਲਿਆ ਹੈ ਪਰ ਸਾਲ 2023 ਲਈ ਕੀਮਤੀ ਮੈਟਲਸ ਨੂੰ ਲੈ ਕੇ ਆਊਟਲੁੱਕ ਬਿਹਤਰ ਨਜ਼ਰ ਆ ਰਿਹਾ ਹੈ, ਜਿਸ ਤਰ੍ਹਾਂ ਦੁਨੀਆ ਦੀਆਂ ਕੁੱਝ ਵੱਡੀਆਂ ਅਰਥਵਿਵਸਥਾਵਾਂ ’ਚ ਮੰਦੀ ਦਾ ਅਨੁਮਾਨ ਹੈ, ਅੱਗੇ ਸੋਨਾ ਨਿਵੇਸ਼ਕਾਂ ਲਈ ਸੇਫ ਹੈਵਨ ਬਣ ਸਕਦਾ ਹੈ। ਸ਼ੇਅਰ ਬਾਜ਼ਾਰਾਂ ਲਈ ਵੀ ਮੌਜੂਦਾ ਸੈਂਟੀਮੈਂਟ ਬਹੁਤਾ ਬਿਹਤਰ ਨਹੀਂ ਹੈ। ਮਹਿੰਗਾਈ, ਰੇਟ ਹਾਈਕ, ਜੀਓ ਪੌਲਿਟੀਕਲ ਟੈਨਸ਼ਨ ਅਤੇ ਮੰਦੀ ਵਰਗੇ ਫੈਕਟਰ ਕਾਰਨ ਅਨਿਸ਼ਚਿਤਤਾਵਾਂ ਹਨ। ਅਜਿਹੇ ’ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੂੰ ਸਪੋਰਟ ਮਿਲ ਸਕਦਾ ਹੈ। ਬ੍ਰੋਕਰੇਜ ਹਾਊਸ ਆਈ. ਸੀ. ਆਈ. ਸੀ. ਆਈ. ਡਾਇਰੈਕਟ ਨੇ ਸੋਨੇ ਅਤੇ ਚਾਂਦੀ ’ਚ 2023 ਲਈ 13 ਫੀਸਦੀ ਅਤੇ 16 ਫੀਸਦੀ ਰਿਟਰਨ ਦਾ ਅਨੁਮਾਨ ਲਗਾਇਆ ਹੈ।
ਕੌਮਾਂਤਰੀ ਬਾਜ਼ਾਰ ’ਚ ਸੋਨੇ ਦੀਆਂ ਕੀਮਤਾਂ ਮਾਰਚ ’ਚ 2,070 ਡਾਲਰ ਪ੍ਰਤੀ ਓਂਸ ਦੇ ਉੱਚ ਪੱਧਰ ਤੋਂ ਨਵੰਬਰ ’ਚ 1,616 ਡਾਲਰ ਪ੍ਰਤੀ ਓਂਸ ਦੇ ਹੇਠਲੇ ਪੱਧਰ ਤੱਕ ਆ ਗਈਆਂ ਅਤੇ ਉਸ ਤੋਂ ਬਾਅਦ ਇਸ ’ਚ ਸੁਧਾਰ ਹੋ ਰਿਹਾ ਹੈ। 2022 ਦੀ ਸ਼ੁਰੂਆਤ ’ਚ ਸੋਨੇ ਦੀ ਕੀਮਤ ਕਰੀਬ 1,800 ਡਾਲਰ ਪ੍ਰਤੀ ਓਂਸ ਸੀ। ਇਸ ਸਮੇਂ ਕੌਮਾਂਤਰੀ ਬਾਜ਼ਾਰਾਂ ’ਚ ਇਸ ਬੇਸ਼ਕੀਮਤੀ ਧਾਤੂ ਦੀ ਕੀਮਤ 1,803 ਡਾਲਰ ਪ੍ਰਤੀ ਓਂਸ ਹੈ। ਜਿਣਸ ਬਾਜ਼ਾਰ ਮਲਟੀ ਕਮੋਡਿਟੀ ਐਕਸਚੇਂਜ ਆਫ ਇੰਡੀਆ ਲਿਮਟਿਡ (ਐੱਮ. ਸੀ. ਐਕਸ.) ’ਤੇ ਸੋਨਾ 54,790 ਰੁਪਏ ਪ੍ਰਤੀ 10 ਗ੍ਰਾਮ ਹੈ, ਜਦੋਂ ਰੁਪਇਆ ਅਮਰੀਕੀ ਡਾਲਰ ਦੀ ਤੁਲਨਾ ’ਚ 83 ਦੇ ਕਰੀਬ ਹੈ। ਮਾਹਰਾਂ ਦਾ ਮੰਨਣਾ ਹੈ ਕਿ 2023 ’ਚ ਸੋਨਾ 60,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਛੂਹ ਸਕਦਾ ਹੈ। ਉੱਥੇ ਹੀ ਚਾਂਦੀ 80,000 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਜਾਏਗੀ।
ਕੋਟਕ ਸਕਿਓਰਿਟੀਜ਼ ਦੇ ਉੱਪ-ਪ੍ਰਧਾਨ ਅਤੇ ਜਿਣਸ ਖੋਜ ਦੇ ਮੁਖੀ ਰਵਿੰਦਰ ਵੀ. ਰਾਵ ਨੇ ਦੱਸਿਆ ਕਿ ਅਗਲੇ ਸਾਲ ਕੌਮਾਂਤਰੀ ਬਾਜ਼ਾਰ ’ਚ ਸੋਨੇ ਦੇ ਹਾਂਪੱਖੀ ਰੁਝਾਨ ਨਾਲ 1,670-2,000 ਡਾਲਰ ਦੇ ਘੇਰੇ ’ਚ ਕਾਰੋਬਾਰ ਕਰਨ ਦੀ ਉਮੀਦ ਹੈ। ਐੱਮ. ਸੀ. ਐਕਸ. ’ਤੇ ਸੋਨਾ 48,500-60,000 ਰੁਪਏ ਦੇ ਘੇਰੇ ’ਚ ਕਾਰੋਬਾਰ ਕਰ ਸਕਦਾ ਹੈ।
ਕਰੂਡ ’ਚ ਵੀ ਆਵੇਗੀ ਤੇਜ਼ੀ
ਬ੍ਰੋਕਰੇਜ ਹਾਊਸ ਆਈ. ਸੀ. ਆਈ. ਸੀ. ਆਈ. ਡਾਇਰੈਕਟ ਮੁਤਾਬਕ ਰੂਸ-ਯੂਕ੍ਰੇਨ ਜੰਗ ਦੇ ਬਾਵਜੂਦ ਕਰੂਡ ਆਇਲ ਮਾਰਕੀਟ ਨੂੰ 2022 ’ਚ ਬਹੁਤ ਨੁਕਸਾਨ ਹੋਇਆ ਹੈ ਕਿਉਂਕਿ ਉਤਪਾਦਨ ਅਤੇ ਮੰਗ ਲਗਭਗ ਸੰਤੁਲਿਤ ਸੀ। 2023 ’ਚ ਚੀਨ ’ਚ ਅਰਥਵਿਵਸਥਾ ਖੁੱਲ੍ਹਣ ਅਤੇ ਓਪੇਕ ਵਲੋਂ ਪ੍ਰੋਡਕਸ਼ਨ ’ਚ ਕਟੌਤੀ ਦੇ ਨਾਲ ਗਲੋਬਲੀ ਕੱਚੇ ਤੇਲ ਦੀ ਖਪਤ ਇਕ ਵਾਰ ਮੁੜ ਵਧਣ ਦਾ ਅਨੁਮਾਨ ਹੈ। ਅੱਗੇ ਮੋਬਿਲਿਟੀ ਵਧਣ ਦੀ ਉਮੀਦ ਹੈ। ਚੀਨ ਦਾ ਕਰੂਡ ਇੰਪੋਰਟ ਵੀ ਵਧਣ ਦਾ ਅਨੁਮਾਨ ਹੈ। ਅਜਿਹੇ ’ਚ ਐੱਮ. ਸੀ. ਐਕਸ. ਕਰੂਡ ਫਿਊਚਰ ਦੀ ਕੀਮਤ 7850 ਰੁਪਏ ਪ੍ਰਤੀ ਬੈਰਲ ਤੱਕ ਵਧਣ ਦਾ ਅਨੁਮਾਨ ਹੈ।
ਨੋਟ- ਇਸ ਖਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਆਮ ਲੋਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ, ਸਰਕਾਰ ਨੇ ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ ’ਚ ਕੀਤਾ ਵਾਧਾ
NEXT STORY