ਨਵੀਂ ਦਿੱਲੀ— ਸ਼ੁੱਕਰਵਾਰ ਨੂੰ ਰੁਪਏ 'ਚ ਮਜਬੂਤੀ ਤੇ ਸਟਾਕਸ ਮਾਰਕੀਟ 'ਚ ਤੇਜ਼ੀ ਵਿਚਕਾਰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ।
ਸੋਨੇ ਦੀ ਕੀਮਤ 271 ਰੁਪਏ ਘੱਟ ਕੇ 49,729 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਈ। ਪਿਛਲੇ ਦਿਨ ਸੋਨੇ ਦੀ ਕੀਮਤ 50,000 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।
ਉੱਥੇ ਹੀ, ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਇਸ ਦੌਰਾਨ 512 ਰੁਪਏ ਡਿੱਗ ਕੇ 53,382 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ, ਜੋ ਕੱਲ 53,894 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ ਸੀ।
ਭਾਰਤੀ ਕਰੰਸੀ ਦੀ ਗੱਲ ਕਰੀਏ ਤਾਂ ਅਮਰੀਕੀ ਡਾਲਰ ਦੇ ਮੁਕਾਬਲੇ ਅੱਜ ਇਹ 16 ਪੈਸੇ ਦੀ ਬੜ੍ਹਤ ਨਾਲ 75.02 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਹੈ। ਇਸ ਵਿਚਕਾਰ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 1,801.5 ਡਾਲਰ ਪ੍ਰਤੀ ਔਂਸ 'ਤੇ ਰਹੀ। ਚਾਂਦੀ ਦੀ ਕੀਮਤ 19.08 ਡਾਲਰ ਪ੍ਰਤੀ ਔਂਸ ਰਹੀ।
ਸੈਂਸੈਕਸ 37 ਹਜ਼ਾਰ ਤੋਂ ਪਾਰ, ਨਿਫਟੀ ਵੀ 10,900 ਤੋਂ ਉਪਰ ਬੰਦ
NEXT STORY