ਬਿਜ਼ਨੈੱਸ ਡੈਸਕ - ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 11 ਸਤੰਬਰ ਨੂੰ ਖਤਮ ਹਫ਼ਤੇ ’ਚ 4.92 ਅਰਬ ਡਾਲਰ ਘਟ ਕੇ 780.78 ਅਰਬ ਡਾਲਰ ਰਹਿ ਗਿਆ। ਲਗਾਤਾਰ 10 ਹਫ਼ਤੇ ਵਧਣ ਤੋਂ ਬਾਅਦ ਇਹ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : 12 ਸਾਲ ਬਾਅਦ EPFO ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰ ਨੇ ਤਨਖ਼ਾਹ ਹੱਦ 'ਚ ਕੀਤਾ ਵਾਧਾ
ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ 11 ਸਤੰਬਰ ਨੂੰ ਖਤਮ ਹਫ਼ਤੇ ’ਚ ਵਿਦੇਸ਼ੀ ਕਰੰਸੀ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਕਰੰਸੀ ਜਾਇਦਾਦ 2.372 ਅਰਬ ਡਾਲਰ ਘੱਟ ਹੋ ਕੇ 645.769 ਅਰਬ ਡਾਲਰ ’ਤੇ ਰਹੀ। ਇਸ ’ਚ ਅਮਰੀਕੀ ਡਾਲਰ ਤੋਂ ਇਲਾਵਾ ਜਾਪਾਨੀ ਯੇਨ, ਬ੍ਰਿਟਿਸ਼ ਪੌਂਡ ਅਤੇ ਯੂਰੋ ਵੀ ਸ਼ਾਮਲ ਹਨ। ਦੇਸ਼ ਦਾ ਸੋਨਾ ਭੰਡਾਰ 2.591 ਅਰਬ ਡਾਲਰ ਘਟ ਕੇ 111.225 ਅਰਬ ਡਾਲਰ ਰਹਿ ਗਿਆ। ਅੰਤਰਰਾਸ਼ਟਰੀ ਮਾਨੇਟਰੀ ਫੰਡ ਕੋਲ ਰਾਖਵਾਂ ਫੰਡ 4.916 ਅਰਬ ਡਾਲਰ ’ਤੇ ਸਥਿਰ ਰਿਹਾ, ਜਦਕਿ ਵਿਸ਼ੇਸ਼ ਨਿਕਾਸੀ ਹੱਕ 3.9 ਕਰੋੜ ਡਾਲਰ ਦੇ ਵਾਧੇ ਨਾਲ 18.845 ਅਰਬ ਡਾਲਰ ’ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਹਸਪਤਾਲਾਂ 'ਚ 325 ਰੁਪਏ 'ਚ ਵਿਕ ਰਹੀ 11 ਰੁਪਏ ਵਾਲੀ IV ! 'ਲੁੱਟ' ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਤੁਕਾਰਾਮ ਮੁੰਡੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਜਾਪਾਨ ਦੇ ਕੇਂਦਰੀ ਬੈਂਕ ਨੇ ਨੀਤੀਗਤ ਵਿਆਜ ਦਰ ਵਧਾ ਕੇ 1.25 ਫੀਸਦੀ ਕੀਤੀ
NEXT STORY