ਬਿਜ਼ਨੈੱਸ ਡੈਸਕ - ਭਾਰਤੀ ਅਰਥਵਿਵਸਥਾ ਅਤੇ ਸਰਕਾਰੀ ਖਜ਼ਾਨੇ ਲਈ ਆਮਦਨ ਕਰ ਵਿਭਾਗ ਤੋਂ ਇਕ ਬੇਹੱਦ ਸ਼ਾਨਦਾਰ ਅਤੇ ਰਾਹਤ ਦੇਣ ਵਾਲੀ ਖ਼ਬਰ ਆਈ ਹੈ। ਮਾਲੀ ਸਾਲ 2026-27 ’ਚ 17 ਸਤੰਬਰ ਤੱਕ ਦੇਸ਼ ਦਾ ਨੈੱਟ ਡਾਇਰੈਕਟ ਟੈਕਸ ਕਲੈਕਸ਼ਨ 12.96 ਫੀਸਦੀ ਦੀ ਵਾਧੇ ਨਾਲ 12.12 ਲੱਖ ਕਰੋੜ ’ਤੇ ਪਹੁੰਚ ਗਿਆ ਹੈ। ਇਹ ਅੰਕੜਾ ਦੇਸ਼ ਦੀ ਮਜ਼ਬੂਤ ਹੁੰਦੀ ਆਰਥਿਕ ਸਥਿਤੀ ਅਤੇ ਕਾਰਪੋਰੇਟ ਵਜੋਂ ਅਤੇ ਵਿਅਕਤੀਗਤ ਪੱਧਰ ’ਤੇ ਵਧਦੀ ਆਮਦਨ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਹਸਪਤਾਲਾਂ 'ਚ 325 ਰੁਪਏ 'ਚ ਵਿਕ ਰਹੀ 11 ਰੁਪਏ ਵਾਲੀ IV ! 'ਲੁੱਟ' ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਤੁਕਾਰਾਮ ਮੁੰਡੇ
ਆਮਦਨ ਕਰ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਰਿਫੰਡ ਜਾਰੀ ਕਰਨ ਤੋਂ ਪਹਿਲਾਂ ਦੇਸ਼ ਦਾ ਗ੍ਰਾਸ ਡਾਇਰੈਕਟ ਟੈਕਸ ਕਲੈਕਸ਼ਨ 15.19 ਫੀਸਦੀ ਵਧ ਕੇ 14.32 ਲੱਖ ਕਰੋੜ ਰੁਪਏ ਹੋ ਗਿਆ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 12.44 ਲੱਖ ਕਰੋੜ ਰੁਪਏ ਸੀ।
ਸਰਕਾਰ ਨੇ ਇਸ ਦੌਰਾਨ ਰਿਫੰਡ ਦੀ ਪ੍ਰਕਿਰਿਆ ਨੂੰ ਵੀ ਕਾਫ਼ੀ ਤੇਜ਼ ਕੀਤਾ ਹੈ। 17 ਸਤੰਬਰ ਤੱਕ 2.20 ਲੱਖ ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਜਾ ਚੁੱਕਾ ਹੈ, ਜੋ ਪਿਛਲੇ ਮਾਲੀ ਸਾਲ ਦੇ ਮੁਕਾਬਲੇ 29.19 ਫੀਸਦੀ ਜ਼ਿਆਦਾ ਹੈ।
ਇਹ ਵੀ ਪੜ੍ਹੋ : Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ
ਕਾਰਪੋਰੇਟ ਅਤੇ ਪਰਸਨਲ ਟੈਕਸ ਦਾ ਪੂਰਾ ਗਣਿਤ
ਟੈਕਸ ਇਕੱਠ ਦੇ ਅੰਕੜਿਆਂ ਨੂੰ ਵੱਖ-ਵੱਖ ਸ਼੍ਰੇਣੀਆਂ ’ਚ ਦੇਖੀਏ ਤਾਂ ਵੀ ਚੰਗੀ ਵਾਧਾ ਦਰਜ ਕੀਤਾ ਗਿਆ ਹੈ। ਨੈੱਟ ਕਾਰਪੋਰੇਟ ਟੈਕਸ ਇਕੱਠ ਪਿਛਲੇ ਸਾਲ ਦੇ 4.65 ਲੱਖ ਕਰੋੜ ਤੋਂ ਵਧ ਕੇ 5.56 ਲੱਖ ਕਰੋੜ ਰੁਪਏ ਹੋ ਗਿਆ ਹੈ। ਉੱਥੇ ਹੀ, ਨੈੱਟ ਨਾਨ-ਕਾਰਪੋਰੇਟ ਟੈਕਸ ’ਚ ਵਿਅਕਤੀਗਤ ਕਰਦਾਤਾ, ਐੱਚ. ਯੂ. ਐੱਫ. ਅਤੇ ਹੋਰ ਫਰਮਾਂ ਸ਼ਾਮਲ ਹਨ। ਇਸ ਦਾ ਇਕੱਠ 5.81 ਲੱਖ ਕਰੋੜ ਤੋਂ ਵਧ ਕੇ 6.16 ਲੱਖ ਕਰੋੜ ਰੁਪਏ ਪਹੁੰਚ ਗਿਆ ਹੈ। ਗ੍ਰਾਸ ਆਧਾਰ ’ਤੇ ਦੇਖੀਏ ਤਾਂ ਕਾਰਪੋਰੇਟ ਟੈਕਸ ਇਕੱਠ 6.95 ਲੱਖ ਕਰੋੜ ਅਤੇ ਨਾਨ-ਕਾਰਪੋਰੇਟ ਟੈਕਸ ਇਕੱਠ 6.98 ਲੱਖ ਕਰੋੜ ਰੁਪਏ ਰਿਹਾ ਹੈ।
ਇਹ ਵੀ ਪੜ੍ਹੋ : 12 ਸਾਲ ਬਾਅਦ EPFO ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰ ਨੇ ਤਨਖ਼ਾਹ ਹੱਦ 'ਚ ਕੀਤਾ ਵਾਧਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸੰਕਟ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਮਜ਼ਬੂਤ, ਮੂਡੀਜ਼ ਨੇ ਵਧਾਇਆ ਗ੍ਰੋਥ ਦਾ ਅਨੁਮਾਨ
NEXT STORY