ਨਵੀਂ ਦਿੱਲੀ— ਸੋਨੇ ਅਤੇ ਚਾਂਦੀ ਦੀ ਕੀਮਤ 'ਚ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 70 ਰੁਪਏ ਘੱਟ ਕੇ 32,130 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ। ਸੋਨਾ ਭਟੂਰ ਵੀ 70 ਰੁਪਏ ਸਸਤਾ ਹੋ ਕੇ 31,980 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੋਲਿਆ ਗਿਆ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,800 ਰੁਪਏ 'ਤੇ ਸਥਿਰ ਰਹੀ। ਉੱਥੇ ਹੀ, ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘਟਣ ਨਾਲ ਚਾਂਦੀ ਵੀ 250 ਰੁਪਏ ਦਾ ਗੋਤਾ ਲਾ ਕੇ 40,250 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਬਾਜ਼ਾਰ ਜਾਣਕਾਰਾਂ ਮੁਤਾਬਕ, ਕੌਮਾਂਤਰੀ ਬਾਜ਼ਾਰਾਂ ਤੋਂ ਕਮਜ਼ੋਰ ਸੰਕੇਤ ਅਤੇ ਘਰੇਲੂ ਬਾਜ਼ਾਰ 'ਚ ਜਿਊਲਰਾਂ ਦੀ ਮੰਗ ਸੁਸਤ ਹੋਣ ਨਾਲ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਦੇ ਇਲਾਵਾ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਮਜ਼ਬੂਤ ਹੋਣ ਨਾਲ ਕੀਮਤੀ ਧਾਤਾਂ ਦੀ ਮੰਗ ਕਮਜ਼ੋਰ ਰਹੀ, ਜਿਸ ਕਾਰਨ ਇਨ੍ਹਾਂ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ। ਕੌਮਾਂਤਰੀ ਪੱਧਰ 'ਤੇ ਬੀਤੇ ਦਿਨੀਂ ਨਿਊਯਾਰਕ 'ਚ ਸੋਨੇ ਦੀ ਕੀਮਤ 0.80 ਫੀਸਦੀ ਘੱਟ ਕੇ 1,303.60 ਡਾਲਰ ਪ੍ਰਤੀ ਔਂਸ 'ਤੇ ਰਹੀ। ਚਾਂਦੀ ਵੀ 0.95 ਫੀਸਦੀ ਡਿੱਗ ਕੇ 16.14 ਡਾਲਰ ਪ੍ਰਤੀ ਔਂਸ 'ਤੇ ਵਿਕੀ। ਹਾਲਾਂਕਿ ਅਮਰੀਕੀ ਵਾਇਦਾ ਸੋਨਾ 3.7 ਡਾਲਰ ਦੀ ਤੇਜ਼ੀ ਨਾਲ 1,310.50 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਡਾਲਰ ਦੀ ਮਜ਼ਬੂਤੀ ਨਾਲ ਸੋਨੇ 'ਤੇ ਦਬਾਅ ਹੈ ਅਤੇ ਨਿਵੇਸ਼ਕਾਂ ਦੀ ਨਜ਼ਰ ਅਮਰੀਕੀ ਫੈਡਰਲ ਰਿਜ਼ਰਵ ਦੀ ਅਗਾਮੀ ਦੋ ਦਿਨਾਂ ਬੈਠਕ 'ਤੇ ਟਿਕੀ ਹੈ।
ਦੇਸ਼ 'ਚ ਜਾਂ ਵਿਦੇਸ਼ ਜਾ ਕੇ ਉੱਚ ਸਿੱਖਿਆ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਕਰੋ ਪੈਸਿਆਂ ਦਾ ਇੰਤਜ਼ਾਮ
NEXT STORY