ਨਵੀਂ ਦਿੱਲੀ- ਇਸ ਮਹੀਨੇ ਸੋਨੇ-ਚਾਂਦੀ ਦੀ ਚਮਕ ਕਾਫ਼ੀ ਫਿਕੀ ਹੋਈ ਹੈ। ਮਲਟੀ ਕਮੋਡਿਟੀ ਐਕਸਚੇਂਜ 'ਤੇ 1 ਜੂਨ ਨੂੰ ਸੋਨੇ ਦੀ ਕੀਮਤ 49,425 ਰੁਪਏ ਪ੍ਰਤੀ ਦਸ ਗ੍ਰਾਮ ਸੀ, ਜੋ ਸ਼ੁੱਕਰਵਾਰ ਨੂੰ 46,925 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ ਹੈ। ਸਰਾਫਾ ਬਾਜ਼ਾਰ ਦੀ ਗੱਲ ਕਰੀਏ ਤਾਂ ਸੋਨਾ ਲਗਭਗ ਦੋ ਹਜ਼ਾਰ ਰੁਪਏ ਸਸਤਾ ਹੋ ਚੁੱਕਾ ਹੈ।
ਭਾਰਤੀ ਸਰਾਫਾ ਤੇ ਜਿਊਲਰਜ਼ ਸੰਗਠਨ ਦੀ ਵੈੱਬਸਾਈਟ ਅਨੁਸਾਰ, ਸੋਨਾ ਹੁਣ ਤੱਕ 2,217 ਰੁਪਏ ਸਸਤਾ ਹੋ ਚੁੱਕਾ ਹੈ। ਇਸੇ ਮਹੀਨੇ ਦੇ ਸ਼ੁਰੂ ਵਿਚ ਇਹ 49,422 ਰੁਪਏ 'ਤੇ ਸੀ, ਜੋ ਹੁਣ 47,205 ਰੁਪਏ 'ਤੇ ਆ ਗਿਆ ਹੈ। ਇਸੇ ਤਰ੍ਹਾਂ ਚਾਂਦੀ ਹਾਜ਼ਰ ਬਾਜ਼ਾਰ ਵਿਚ 3,961 ਰੁਪਏ ਸਸਤੀ ਹੋ ਕੇ 68,467 ਰੁਪਏ 'ਤੇ ਆ ਗਈ ਹੈ।
ਇਸ ਮਹੀਨੇ ਯੂ. ਐੱਸ. ਫੈਡਰਲ ਰਿਜ਼ਰਵ ਦੀ ਬੈਠਕ ਵਿਚ ਵਿਆਜ ਦਰਾਂ 2023 ਦੇ ਸ਼ੁਰੂ ਵਿਚ ਵਧਾਉਣ ਨੂੰ ਲੈ ਕੇ ਸੰਕੇਤ ਦਿੱਤੇ ਜਾਣ ਪਿੱਛੋਂ ਸੋਨੇ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਸੀ। ਹਾਲਾਂਕਿ, ਇਸ ਪਿੱਛੋਂ ਬਹੁਮੁੱਲੀ ਧਾਤਾਂ ਦੀਆਂ ਕੀਮਤਾਂ ਵਿਚ ਥੋੜ੍ਹੀ ਰਿਕਵਰੀ ਆਈ ਹੈ ਪਰ ਇਹ ਹੁਣ ਵੀ ਕਾਫ਼ੀ ਹੇਠਾਂ ਹਨ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਬੀਤੇ ਕਾਰੋਬਾਰੀ ਸੈਸ਼ਨ ਵਿਚ 0.29 ਫ਼ੀਸਦੀ ਤੇਜ਼ੀ ਨਾਲ 1,781.80 ਡਾਲਰ ਪ੍ਰਤੀ ਔਂਸ, ਜਦੋਂ ਕਿ ਚਾਂਦੀ 26.19 ਡਾਲਰ 'ਤੇ ਲਗਭਗ ਸਥਿਰ ਬੰਦ ਹੋਈ। ਯੂ. ਐੱਸ. ਫੈਡਰਲ ਰਿਜ਼ਰਵ ਦੀ 16 ਜੂਨ ਨੂੰ ਨੀਤੀਗਤ ਸਮੀਖਿਆ ਦੀ ਘੋਸ਼ਣਾ ਤੋਂ ਪਹਿਲਾਂ ਸੋਨਾ 1800 ਡਾਲਰ ਪ੍ਰਤੀ ਔਂਸ 'ਤੇ ਸੀ। ਉੱਥੇ ਹੀ, ਗਿਰਾਵਟ ਵਿਚਕਾਰ ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਸੋਨਾ ਇਸ ਸਾਲ ਦੇ ਅੰਤ ਤੱਕ 55 ਹਜ਼ਾਰ ਰੁਪਏ ਤੱਕ ਜਾ ਸਕਦਾ ਹੈ।
1 ਜੁਲਾਈ ਤੋਂ ਬਦਲ ਜਾਣਗੇ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੇ ਇਹ ਨਿਯਮ!
NEXT STORY