ਬਿਜਨੈੱਸ ਡੈਸਕ- ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਅੱਜ ਯਾਨ 18 ਅਗਸਤ ਨੂੰ ਕਮੀ ਦਰਜ ਕੀਤੀ ਗਈ ਹੈ। ਇੰਡੀਆ ਬੁੱਲਿਅਨ ਐਂਡ ਜੂਅਲਰਜ਼ ਐਸੋਸੀਏਸ਼ਨ (IBJA) ਅਨੁਸਾਰ, 24 ਕੈਰਟ ਸੋਨਾ 286 ਰੁਪਏ ਘੱਟ ਕੇ 99,737 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਸੋਨੇ ਦਾ ਰੇਟ 1,00,023 ਰੁਪਏ ਪ੍ਰਤੀ 10 ਗ੍ਰਾਮ ਸੀ। ਯਾਦ ਰਹੇ ਕਿ 8 ਅਗਸਤ ਨੂੰ ਸੋਨਾ 1,01,406 ਰੁਪਏ ਪ੍ਰਤੀ 10 ਗ੍ਰਾਮ ਦੇ ਆਲ ਟਾਈਮ ਹਾਈ ‘ਤੇ ਪਹੁੰਚ ਗਿਆ ਸੀ। ਚਾਂਦੀ ਦੀ ਕੀਮਤ 'ਚ ਵੀ ਅੱਜ ਵੱਡੀ ਕਮੀ ਆਈ ਹੈ। ਚਾਂਦੀ 916 ਰੁਪਏ ਘੱਟ ਕੇ 1,14,017 ਰੁਪਏ ਪ੍ਰਤੀ ਕਿਲੋ 'ਤੇ ਆ ਗਈ ਹੈ। ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ 1,14,933 ਰੁਪਏ ਪ੍ਰਤੀ ਕਿਲੋ ਸੀ। 23 ਜੁਲਾਈ ਨੂੰ ਚਾਂਦੀ ਨੇ 1,15,850 ਰੁਪਏ ਪ੍ਰਤੀ ਕਿਲੋ ਦਾ ਆਲ ਟਾਈਮ ਹਾਈ ਬਣਾਇਆ ਸੀ।
ਇਹ ਵੀ ਪੜ੍ਹੋ : Apple ਲਾਂਚ ਕਰ ਸਕਦੈ ਪਹਿਲਾ ਫੋਲਡੇਬਲ iPhone, ਜਾਣੋ ਕਿੰਨੀ ਹੋਵੇਗੀ ਕੀਮਤ
ਵੱਖ-ਵੱਖ ਸ਼ਹਿਰਾਂ ਵਿੱਚ 10 ਗ੍ਰਾਮ ਸੋਨੇ ਦੀ ਕੀਮਤ
- ਦਿੱਲੀ: 24 ਕੈਰਟ- 1,01,330 ਰੁਪਏ ਅਤੇ 22 ਕੈਰਟ- 92,900 ਰੁਪਏ
- ਮੁੰਬਈ: 24 ਕੈਰਟ- 1,01,180 ਰੁਪਏ ਅਤੇ 22 ਕੈਰਟ 92,750 ਰੁਪਏ
- ਕੋਲਕਾਤਾ: 24 ਕੈਰਟ1,01,180 ਰੁਪਏ ਅਤੇ 22 ਕੈਰਟ 92,750 ਰੁਪਏ
- ਚੇਨਈ: 24 ਕੈਰਟ1,01,180 ਰੁਪਏ ਅਤੇ 22 ਕੈਰਟ 92,750 ਰੁਪਏ
- ਭੋਪਾਲ: 24 ਕੈਰਟ 1,01,230 ਰੁਪਏ ਅਤੇ 22 ਕੈਰਟ 92,800 ਰੁਪਏ
ਇਹ ਵੀ ਪੜ੍ਹੋ : Users ਦੀ ਲੱਗੀ ਮੌਜ ! ਹੁਣ 90 ਦਿਨਾਂ ਤੱਕ ਚੱਲੇਗਾ 30 ਦਿਨਾਂ ਵਾਲਾ ਇਹ ਧਾਕੜ ਪਲਾਨ
ਇਸ ਸਾਲ ਸੋਨੇ-ਚਾਂਦੀ ਦੀ ਕੁੱਲ ਵਾਧਾ
- 1 ਜਨਵਰੀ 2025 ਨੂੰ 10 ਗ੍ਰਾਮ 24 ਕੈਰਟ ਸੋਨਾ 76,162 ਰੁਪਏ ਸੀ, ਜੋ ਹੁਣ ਤੱਕ 23,575 ਰੁਪਏ ਵੱਧ ਕੇ 99,737 ਰੁਪਏ ‘ਤੇ ਪਹੁੰਚ ਗਿਆ ਹੈ।
- ਚਾਂਦੀ ਵੀ ਇਸ ਸਾਲ 86,017 ਰੁਪਏ ਪ੍ਰਤੀ ਕਿਲੋ ਤੋਂ 28,000 ਰੁਪਏ ਵੱਧ ਕੇ 1,14,017 ਰੁਪਏ ‘ਤੇ ਪਹੁੰਚ ਗਈ ਹੈ।
- 2024 'ਚ ਸੋਨਾ ਕੁੱਲ 12,810 ਰੁਪਏ ਮਹਿੰਗਾ ਹੋਇਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਧਾਰ ਕਾਰਡ ਰਾਹੀਂ ਕਿਵੇਂ ਕੱਢ ਸਕਦੇ ਹਾਂ ਬੈਂਕ 'ਚ ਜਮ੍ਹਾ ਪੈਸਾ? ਇਹ ਤਰੀਕਾ ਆਸਾਨ ਕਰੇਗਾ ਹਰ ਮੁਸ਼ਕਲ
NEXT STORY