ਗੈਜੇਟ ਡੈਸਕ- ਮੋਬਾਇਲ ਸੇਵਾ ਪ੍ਰਦਾਤਾ ਕੰਪਨੀ Airtel ਨੇ ਆਪਣੇ ਗਾਹਕਾਂ ਨੂੰ ਇਕ ਨਵਾਂ ਤੋਹਫ਼ਾ ਦਿੱਤਾ ਹੈ। ਕੰਪਨੀ ਨੇ ਆਪਣੇ 361 ਰੁਪਏ ਵਾਲੇ ਡਾਟਾ ਪੈਕ 'ਚ ਵੱਡਾ ਤਬਦੀਲੀ ਕਰਦਿਆਂ ਇਸ ਦੀ ਵੈਧਤਾ (Validity) ਵਧਾ ਦਿੱਤੀ ਹੈ। ਪਹਿਲਾਂ ਇਹ ਪੈਕ 30 ਦਿਨਾਂ ਲਈ ਹੀ ਮੌਜੂਦ ਹੁੰਦਾ ਸੀ ਪਰ ਹੁਣ ਏਅਰਟੈਲ ਨੇ ਇਸ ਦੀ ਵੈਧਤਾ ਨੂੰ ਵਧਾ ਕੇ ਪੂਰੇ 90 ਦਿਨਾਂ ਲਈ ਕਰ ਦਿੱਤਾ ਹੈ। ਇਸ ਪੈਕ 'ਚ ਯੂਜ਼ਰਜ਼ ਨੂੰ 50GB ਡਾਟਾ ਮਿਲਦਾ ਹੈ, ਜਿਸ ਦਾ ਇਸਤੇਮਾਲ ਹੁਣ ਆਰਾਮ ਨਾਲ 3 ਮਹੀਨਿਆਂ ਤੱਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸਿਰਫ਼ ਇਕ SIM ਚਾਲੂ ਕਰਵਾਉਣ ਲਈ ਸ਼ਖਸ ਨੂੰ ਜਰਮਨੀ ਤੋਂ ਆਉਣਾ ਪਿਆ ਭਾਰਤ, ਹੈਰਾਨ ਕਰੇਗਾ ਮਾਮਲਾ
ਜੇਕਰ 50GB ਡਾਟਾ ਖਤਮ ਹੋ ਜਾਂਦਾ ਹੈ, ਤਾਂ ਵਾਧੂ ਡਾਟਾ ਵਰਤਣ ਲਈ 50 ਪੈਸੇ ਪ੍ਰਤੀ MB ਦੇ ਹਿਸਾਬ ਨਾਲ ਚਾਰਜ ਲੱਗੇਗਾ। ਹਾਲਾਂਕਿ, ਇਹ ਸਿਰਫ ਡਾਟਾ ਪੈਕ ਹੈ, ਇਸ 'ਚ ਕਾਲਿੰਗ ਅਤੇ SMS ਦੀ ਸਹੂਲਤ ਨਹੀਂ ਦਿੱਤੀ ਜਾਵੇਗੀ। ਦੂਜੇ ਪਾਸੇ, ਏਅਰਟੈਲ ਦਾ 451 ਰੁਪਏ ਵਾਲਾ ਡਾਟਾ ਪੈਕ ਵੀ ਕਾਫ਼ੀ ਲੋਕਪ੍ਰਿਯ ਹੈ। ਇਸ 'ਚ ਵੀ ਯੂਜ਼ਰਜ਼ ਨੂੰ 50GB ਡਾਟਾ ਮਿਲਦਾ ਹੈ, ਪਰ ਇਸ ਦੀ ਵੈਧਤਾ ਸਿਰਫ 30 ਦਿਨਾਂ ਦੀ ਹੈ। ਖਾਸ ਗੱਲ ਇਹ ਹੈ ਕਿ ਇਸ ਪੈਕ ਨਾਲ ਯੂਜ਼ਰਜ਼ ਨੂੰ JioHotstar Mobile ਦਾ 3 ਮਹੀਨਿਆਂ ਲਈ ਮੁਫ਼ਤ ਸਬਸਕ੍ਰਿਪਸ਼ਨ ਵੀ ਮਿਲਦਾ ਹੈ। ਇਸ ਪੈਕ 'ਚ ਵੀ ਡਾਟਾ ਖਤਮ ਹੋਣ ਉੱਪਰ 50 ਪੈਸੇ ਪ੍ਰਤੀ MB ਦੇ ਚਾਰਜ ਲਾਗੂ ਹੋਣਗੇ। ਏਅਰਟੈਲ ਦੇ ਇਹ ਨਵੇਂ ਅੱਪਡੇਟ ਯੂਜ਼ਰਜ਼ ਲਈ ਕਾਫ਼ੀ ਫਾਇਦੇਮੰਦ ਸਾਬਿਤ ਹੋ ਸਕਦੇ ਹਨ ਕਿਉਂਕਿ ਹੁਣ ਉਨ੍ਹਾਂ ਕੋਲ ਡਾਟਾ ਵਰਤਣ ਲਈ ਵਧੇਰੇ ਸਮਾਂ ਉਪਲਬਧ ਹੋਵੇਗਾ।
ਇਹ ਵੀ ਪੜ੍ਹੋ : ਬਿਨਾਂ Recharge ਕੀਤੇ ਕਿੰਨੇ ਦਿਨਾਂ ਤੱਕ ਚੱਲਦੀ ਹੈ SIM, ਜਾਣੋ ਕੀ ਹੈ ਨਿਯਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿੰਗੇ ਹੋਣਗੇ iPhone 17 ! ਸਾਹਮਣੇ ਆਇਆ ਕਾਰਨ, ਸਤੰਬਰ ਮਹੀਨੇ ਹੋਣ ਵਾਲੀ ਹੈ ਲਾਂਚਿੰਗ
NEXT STORY