ਨਵੀਂ ਦਿੱਲੀ— ਉੱਤਰੀ ਕੋਰੀਆ ਦੇ ਤਣਾਅ ਦਾ ਅਸਰ ਸਾਰੇ ਸੰਸਾਰਕ ਬਾਜ਼ਾਰਾਂ 'ਤੇ ਨਜ਼ਰ ਆਇਆ। ਕੌਮਾਂਤਰੀ ਬਾਜ਼ਾਰਾਂ 'ਚ ਨਿਵੇਸ਼ ਲਈ ਸੁਰੱਖਿਅਤ ਮੰਨੇ ਜਾਣ ਵਾਲੇ ਸੋਨੇ-ਚਾਂਦੀ 'ਚ ਉਛਾਲ ਆਇਆ, ਜਿਸ ਦਾ ਅਸਰ ਦਿੱਲੀ ਸਰਾਫਾ ਬਾਜ਼ਾਰ 'ਤੇ ਵੀ ਹੋਇਆ। ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 550 ਰੁਪਏ ਦੀ ਵੱਡੀ ਛਲਾਂਗ ਲਾਉਂਦਾ ਹੋਇਆ 9 ਮਹੀਨਿਆਂ ਦੇ ਉੱੇਚੇ ਪੱਧਰ 30,450 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਸੰਸਾਰਕ ਤੇਜ਼ੀ ਦੇ ਦਮ 'ਤੇ ਚਾਂਦੀ ਵੀ 900 ਰੁਪਏ ਮਹਿੰਗੀ ਹੋ ਕੇ 4 ਮਹੀਨਿਆਂ ਦੇ ਉੱਚੇ ਪੱਧਰ 41,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਸੋਨਾ ਹਾਜ਼ਰ 34.35 ਡਾਲਰ ਦੀ ਛਲਾਂਗ ਲਾ ਕੇ 1,325.30 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 15.6 ਡਾਲਰ ਚਮਕ ਕੇ 1,330.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਰ ਵੀ 0.54 ਡਾਲਰ ਦੀ ਤੇਜ਼ੀ ਨਾਲ 17.56 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਵੱਲੋਂ ਜਾਪਾਨ ਦੇ ਹੋਕਇਦੋ ਦੀਪ ਦੇ ਉਪਰ ਮਿਜ਼ਾਇਲ ਦਾਗੇ ਜਾਣ ਦੀ ਘਟਨਾ ਕਾਰਨ ਸੰਸਾਰਕ ਰਾਜਨੀਤਕ 'ਚ ਹਲਚਲ ਮਚਣ ਦੇ ਖਦਸ਼ੇ ਕਾਰਨ ਨਿਵੇਸ਼ਕਾਂ ਦਾ ਰੁਝਾਨ ਸੁਰੱਖਿਅਤ ਨਿਵੇਸ਼ ਵੱਲ ਵਧਿਆ ਹੈ। ਨਿਵੇਸ਼ਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਪ੍ਰਤੀ ਵੀ ਭਰੋਸੇਮੰਦ ਨਹੀਂ ਹਨ, ਜਿਸ ਕਾਰਨ ਡਾਲਰ ਕਮਜ਼ੋਰ ਪਿਆ ਹੈ। ਡਾਲਰ ਦੇ ਕਮਜ਼ੋਰ ਹੋਣ ਨਾਲ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ।
ਕਿਉਂ ਸ਼ੋਹਰਤ ਤੋਂ ਦੂਰ ਰਹਿੰਦੇ ਹਨ ਅਰਬਪਤੀ ਜੈਕ ਮਾ?
NEXT STORY