ਚੰਡੀਗੜ੍ਹ (ਸੁਖਦੀਪ ਸਿੰਘ ਮਾਨ) - ਪੰਜਾਬ ਸਰਕਾਰ ਨੇ ਸੂਬੇ ਵਿੱਚ ਅੱਜ ਤੱਕ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ 3 ਸਤੰਬਰ 2025 ਤੱਕ 23 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿਚ ਕੁੱਲ 1655 ਪਿੰਡ ਪ੍ਰਭਾਵਿਤ ਅਤੇ 3,55,709 ਲੋਕ ਹੜ੍ਹਾ ਨਾਲ ਪ੍ਰਭਾਵਿਤ ਹੋਏ ਹਨ। ਜਦੋਂਕਿ 37 ਲੋਕਾਂ ਦੀ ਦੁਖਦਾਈ ਮੌਤ ਹੋਈ ਹੈ ਅਤੇ 3 ਵਿਅਕਤੀ ਗੁਮਸ਼ੁਦਾ (ਪਠਾਨਕੋਟ) ਹੋਣ ਦੀ ਰਿਪੋਰਟ ਹੈ।
ਸੂਬੇ ਦਾ ਪ੍ਰਭਾਵਿਤ ਫਸਲੀ ਖੇਤਰ ਲਗਭਗ 1,75,216 ਹੈਕਟੇਅਰ ਹੋਇਆ ਹੈ। ਪੰਜਾਬ ਸਰਕਾਰ ਨੇ ਕਿਹਾ ਕਿ ਰਾਹਤ ਅਤੇ ਬਚਾਅ ਕਾਰਵਾਈ ਦੌਰਾਨ ਕੁੱਲ ਬਚਾਏ ਗਏ ਲੋਕ 19,474, ਰਾਹਤ ਕੈਂਪ: 167, ਰਾਹਤ ਕੈਂਪਾਂ ਵਿੱਚ ਲੋਕ: 5,304, ਤੈਨਾਤ ਐਨ.ਡੀ.ਆਰ.ਐਫ. ਟੀਮਾਂ: 22, ਤੈਨਾਤ ਫੌਜੀ ਟੀਮਾਂ/ਯੂਨਿਟਾਂ: 13 (ਏਅਰਫੋਰਸ, ਨੇਵੀ, ਫੌਜ) ਸ਼ਾਮਲ ਹਨ।



ਸਰਪੰਚ ਨੂੰ ਬਲਤਕਾਰ ਦੇ ਝੂਠੇ ਕੇਸ ‘ਚ ਫਸਾਉਣ ਦੀ ਸਾਜ਼ਿਸ਼ ਰਚਨ ਵਾਲੇ 3 ਦੋਸ਼ੀ ਪੁਲਸ ਅੜਿੱਕੇ
NEXT STORY