ਨਵੀਂ ਦਿੱਲੀ- ਪਿਛਲੇ ਕਾਰੋਬਾਰੀ ਸੈਸ਼ਨ ਵਿਚ ਐੱਮ. ਸੀ. ਐਕਸ. 'ਤੇ ਸੋਨਾ 48,000 ਰੁਪਏ ਦੇ ਪੱਧਰ ਨੂੰ ਛੂਹਣ ਪਿੱਛੋਂ ਅਖੀਰ ਵਿਚ ਇਸ ਤੋਂ ਬੀਤੇ ਬੰਦ ਪੱਧਰ ਤੋਂ 165 ਰੁਪਏ ਦੀ ਤੇਜ਼ੀ ਨਾਲ 47,760 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਸੋਨੇ ਵਿਚ ਜਲਦ ਹੀ ਵੱਡਾ ਉਛਾਲ ਦੇਖਣ ਨੂੰ ਮਿਲ ਸਕਦਾ ਹੈ। ਇਸ ਦੀ ਮੁੱਖ ਵਜ੍ਹਾ ਪ੍ਰਮੁੱਖ ਗਲੋਬਲ ਕਰੰਸੀਆਂ ਦੇ ਮੁਕਾਬਲੇ ਡਾਲਰ ਦਾ ਕਮਜ਼ੋਰ ਹੋਣਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇਕ ਮਹੀਨੇ ਵਿਚ ਅਮਰੀਕੀ ਡਾਲਰ ਵਿਚ 3 ਫ਼ੀਸਦੀ ਦੀ ਗਿਰਾਵਟ ਆਈ ਹੈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਫਿਲਹਾਲ ਜਾਰੀ ਰਹਿਣ ਦੀ ਉਮੀਦ ਹੈ ਕਿਉਂਕਿ ਇਹ ਇਕ ਵਾਰ ਫਿਰ 'ਨਿਵੇਸ਼ਕਾਂ ਦੀ ਮੰਗ' ਵਜੋਂ ਉਭਰ ਸਕਦਾ ਹੈ।
ਇਹ ਵੀ ਪੜ੍ਹੋ- AXIS ਬੈਂਕ ਵੱਲੋਂ FD ਦਰਾਂ 'ਚ ਤਬਦੀਲੀ, 1 ਲੱਖ 'ਤੇ ਇੰਝ ਕਮਾਓ ਮੋਟਾ ਪੈਸਾ
ਆਈ. ਆਈ. ਐੱਫ. ਐੱਲ. ਸਕਿਓਰਟੀਜ਼ ਦੇ ਅਨੁਜ ਗੁਪਤਾ ਨੇ ਕਿਹਾ, "ਜੇਕਰ ਅਮਰੀਕੀ ਡਾਲਰ ਵਿਚ ਕਮਜ਼ੋਰੀ ਜਾਰੀ ਰਹੀ ਤਾਂ ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ 1,860 ਡਾਲਰ ਤੋਂ 1,880 ਡਾਲਰ ਪ੍ਰਤੀ ਔਂਸ ਹੋ ਸਕਦੀ ਹੈ। ਇਸ ਨਾਲ ਐੱਮ. ਸੀ. ਐਕਸ. 'ਤੇ ਅਗਲੇ ਇਕ ਮਹੀਨੇ ਵਿਚ ਸੋਨਾ 49,500 ਤੋਂ 50,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ।" ਗਲੋਬਲ ਪੱਧਰ 'ਤੇ ਸੋਨੇ ਦੀ ਕੀਮਤ 1,800 ਡਾਲਰ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਪਿਛਲਾ ਕਾਰੋਬਾਰੀ ਹਫ਼ਤਾ ਸੋਨੇ ਲਈ 6 ਮਹੀਨਿਆਂ ਵਿਚ ਸਭ ਤੋਂ ਬਿਹਤਰ ਰਿਹਾ। ਸੋਨਾ ਤਕਰੀਬਨ 1 ਫ਼ੀਸਦੀ ਦੀ ਬੜ੍ਹਤ ਨਾਲ 1,832 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ- HDFC ਨੂੰ ਚੌਥੀ ਤਿਮਾਹੀ 'ਚ ਮੋਟਾ ਮੁਨਾਫਾ, ਨਿਵੇਸ਼ਕਾਂ ਨੂੰ ਡਿਵੀਡੈਂਡ ਦਾ ਤੋਹਫ਼ਾ
►ਸੋਨੇ 'ਤੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਇਕ SMS ਭੇਜ ਕੇ ਸੁਰੱਖਿਅਤ ਕਰੇ ਆਪਣਾ ਆਧਾਰ ਕਾਰਡ, ਕੋਈ ਨਹੀਂ ਕਰ ਸਕੇਗਾ ਇਸ ਦੀ ਦੁਰਵਰਤੋਂ
NEXT STORY