ਨਵੀਂ ਦਿੱਲੀ : ਇਕ ਦਿਨ ਦੀ ਤੇਜ਼ੀ ਮਗਰੋਂ ਸੋਨੇ ਦੀਆਂ ਕੀਤਾਂ ਵਿਚ ਅੱਜ ਮੁੜ ਗਿਰਾਵਟ ਦਰਜ ਕੀਤੀ ਗਈ ਹੈ। ਐਮ.ਸੀ.ਐਕ. 'ਤੇ ਦਸੰਬਰ ਡਿਲਿਵਰੀ ਵਾਲਾ ਸੋਨਾ ਅੱਜ 237 ਰੁਪਏ ਦੀ ਗਿਰਾਵਟ ਨਾਲ ਖੁੱਲ੍ਹਿਆ। ਸੋਮਵਾਰ ਨੂੰ ਇਹ 51,107 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਬੰਦ ਹੋਇਆ ਸੀ ਅਤੇ ਅੱਜ 50,870 ਰੁਪਏ ਦੇ ਭਾਅ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਹੀ ਇਸ ਨੇ 50,766 ਰੁਪਏ ਦਾ ਹੇਠਲਾ ਅਤੇ 50,870 ਰੁਪਏ ਦਾ ਉੱਚਾ ਪੱਧਰ ਛੂਹ ਲਿਆ। ਸਵੇਰੇ 10 ਵਜੇ ਇਹ 296 ਰੁਪਏ ਦੀ ਗਿਰਾਵਟ ਨਾਲ 50,811 ਰੁਪਏ 'ਤੇ ਟ੍ਰੇਡ ਕਰ ਰਿਹਾ ਸੀ।
ਇਹ ਵੀ ਪੜ੍ਹੋ: ਆਫ ਦਿ ਰਿਕਾਰਡ : ਘਟੀਆ ਸਾਮਾਨ ਬਣਾਉਣ ਵਾਲੀਆਂ 130 ਚੀਨੀ ਕੰਪਨੀਆਂ 'ਤੇ ਬੈਨ
ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਨਾਲ ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਮਵਾਰ ਨੂੰ ਸੋਨਾ 240 ਰੁਪਏ ਦੀ ਤੇਜ਼ੀ ਨਾਲ 52,073 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਦਿਨ ਦੇ ਕਾਰੋਬਾਰ ਵਿਚ ਸੋਨਾ 51,833 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਵੀ 786 ਰੁਪਏ ਦੀ ਤੇਜ਼ੀ ਨਾਲ 64,927 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਪਹੁੰਚ ਗਈ, ਜੋ ਕੀਮਤ ਪਿਛਲੇ ਕਾਰੋਬਾਰੀ ਸੈਸ਼ਨ ਵਿਚ 64,141 ਰੁਪਏ ਪ੍ਰਤੀ ਕਿੱਲੋਗ੍ਰਾਮ ਰਹੀ ਸੀ।
ਹਾਜ਼ਿਰ ਬਾਜ਼ਾਰ ਵਿਚ ਮੰਗ ਵਧਣ ਨਾਲ ਵਾਇਦਾ ਬਾਜ਼ਾਰ ਵਿਚ ਵੀ ਸੋਨੇ ਦੇ ਭਾਅ ਵਿਚ ਮਜ਼ਬੂਤੀ ਦਾ ਰੁਖ਼ ਰਿਹਾ। ਸਟੋਰੀਆਂ ਦੇ ਸੌਦੇ ਵਧਾਉਣ ਨਾਲ ਸੋਨਾ ਵਾਇਦਾ ਭਾਅ 183 ਰੁਪਏ ਵਧ ਕੇ 51,000 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਮਲਟੀ ਕਮੋਡਿਟੀ ਐਕਸਚੇਂਜ ਵਿਚ ਦਸੰਬਰ ਦਾ ਸੋਨਾ ਵਾਇਦਾ ਭਾਅ 183 ਰੁਪਏ ਯਾਨੀ 0.36 ਫ਼ੀਸਦੀ ਵੱਧ ਕੇ 51,000 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਇਸ ਕੰਟਰੈਕਟ ਵਿਚ 15,183 ਲਾਟ ਲਈ ਕਾਰੋਬਾਰ ਕੀਤਾ ਗਿਆ। ਵਿਸ਼ਲੇਸ਼ਕਾਂ ਨੇ ਦੱਸਿਆ ਕਿ ਕਾਰੋਬਾਰੀਆਂ ਦੇ ਨਵੇਂ ਸੌਦੇ ਕਰਣ ਨਾਲ ਵਾਇਦਾ ਬਾਜ਼ਾਰ ਵਿਚ ਮਜ਼ਬੂਤੀ ਦਾ ਰੁਖ਼ ਰਿਹਾ। ਨਿਊਯਾਰਕ ਵਿਚ ਸੋਨਾ 0.21 ਫ਼ੀਸਦੀ ਵੱਧ ਕੇ 1,930.20 ਡਾਲਰ ਪ੍ਰਤੀ ਔਂਸ ਰਿਹਾ।
ਸੋਨੇ 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ
NEXT STORY