ਨਵੀਂ ਦਿੱਲੀ, (ਵਾਰਤਾ)— ਈਰਾਨ-ਅਮਰੀਕਾ ਵਿਚਕਾਰ ਤਣਾਤਣੀ ਕਾਰਨ ਕੌਮਾਂਤਰੀ ਬਾਜ਼ਾਰਾਂ 'ਚ ਸੋਨਾ ਤੇ ਕੱਚਾ ਤੇਲ ਦੋਵੇਂ ਉਬਾਲ 'ਤੇ ਹਨ। ਯੂ. ਐੱਸ. ਦੇ ਡਰੋਨ ਹਮਲੇ 'ਚ ਈਰਾਨ ਦੇ ਟਾਪ ਮਿਲਟਰੀ ਕਮਾਂਡਰ ਦੀ ਮੌਤ ਮਗਰੋਂ ਨਿਵੇਸ਼ਕਾਂ 'ਚ ਘਬਰਾਹਟ ਦਾ ਮਾਹੌਲ ਹੈ, ਜਿਸ ਕਾਰਨ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ ਦੀ ਮੰਗ ਵਧੀ ਹੈ। ਇਸ ਵਜ੍ਹਾ ਨਾਲ ਕੌਮਾਂਤਰੀ ਬਾਜ਼ਾਰਾਂ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਵਿਚਕਾਰ ਸ਼ਨੀਵਾਰ ਨੂੰ ਦਿੱਲੀ ਸਰਫਾ ਬਾਜ਼ਾਰ 'ਚ ਵੀ ਸੋਨਾ 220 ਰੁਪਏ ਦੇ ਉਛਾਲ ਨਾਲ 41,290 ਰੁਪਏ ਪ੍ਰਤੀ 10 ਗ੍ਰਾਮ ਦੀ ਨਵੀਂ ਰਿਕਾਰਡ ਉਚਾਈ 'ਤੇ ਪਹੁੰਚ ਗਿਆ।
ਹਾਲਾਂਕਿ, ਇਸ ਦੌਰਾਨ ਉਦਯੋਗਿਕ ਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘੱਟ ਰਹਿਣ ਨਾਲ ਚਾਂਦੀ 150 ਰੁਪਏ ਦੀ ਗਿਰਾਵਟ ਨਾਲ 48,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਲੰਡਨ ਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ, ਹਫਤੇ ਦੇ ਅੰਤਿਮ ਕਾਰੋਬਾਰੀ ਦਿਨ ਸੋਨੇ ਦੀ ਹਾਜ਼ਰ ਕੀਮਤ 1,551.40 ਡਾਲਰ ਪ੍ਰਤੀ ਔਂਸ ਰਹੀ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ 27.20 ਡਾਲਰ ਚੜ੍ਹ ਕੇ 1,551.70 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਉੱਥੇ ਹੀ, ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ 0.20 ਡਾਲਰ ਦੀ ਗਿਰਾਵਟ ਨਾਲ 18.03 ਡਾਲਰ ਪ੍ਰਤੀ ਔਂਸ 'ਤੇ ਆ ਗਈ।
ਉੱਥੇ ਹੀ, ਯੂ. ਐੱਸ.-ਈਰਾਨ 'ਚ ਤਣਾਤਣੀ ਕਾਰਨ ਤੇਲ ਦੀ ਸਪਲਾਈ 'ਚ ਰੁਕਾਵਟ ਪੈਦਾ ਹੋਣ ਦੀ ਸੰਭਾਵਨਾ ਨਾਲ ਬ੍ਰੈਂਟ ਕੱਚਾ ਤੇਲ ਵੀ 4 ਫੀਸਦੀ ਮਹਿੰਗਾ ਕੇ 68.60 ਡਾਲਰ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਡਬਲਿਊ. ਟੀ. ਆਈ. ਕੱਚੇ ਤੇਲ ਦੀ ਕੀਮਤ 3 ਫੀਸਦੀ ਵੱਧ ਕੇ 63.05 ਡਾਲਰ ਪ੍ਰਤੀ ਬੈਰਲ ਹੋ ਗਈ। ਇਸ ਦਾ ਪ੍ਰਭਾਵ ਡਾਲਰ ਦੇ ਨਾਲ ਹੀ ਕੀਮਤੀ ਧਾਤਾਂ 'ਤੇ ਵੀ ਦਿਸਿਆ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਤਣਾਅ ਵਧਦਾ ਹੈ ਤਾਂ ਕੌਮਾਂਤਰੀ ਬਾਜ਼ਾਰ 'ਚ ਸੋਨਾ ਹਾਜ਼ਰ 1,575 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਸਕਦਾ ਹੈ।
iPhone ਦੀ ਘੱਟ ਵਿਕਰੀ ਦਾ ਅਸਰ ਦਿਖਿਆ ਟਿਮ ਕੁੱਕ ਦੀ ਸੈਲਰੀ 'ਤੇ, ਕੰਪਨੀ ਨੇ ਕੱਟੀ ਤਨਖਾਹ
NEXT STORY