ਮੁੰਬਈ— ਕੋਰੋਨਾ ਕਾਲ 'ਚ ਸੋਨੇ ਦੀ ਤੇਜ਼ੀ ਨੇ ਲੋਕਾਂ ਨੂੰ ਇਸ ਤੋਂ ਹੱਥ ਦੂਰ ਕਰਨ ਤੋਂ ਮਜਬੂਰ ਕਰ ਦਿੱਤਾ ਹੈ। ਹਾਲਾਂਕਿ, ਇਸ 'ਚ ਕੁਝ ਕਮੀ ਆਈ ਹੈ ਪਰ ਕੀਮਤਾਂ ਹੁਣ ਵੀ ਆਸਮਾਨ 'ਤੇ ਹਨ।
ਗਲੋਬਲ ਪੱਧਰ 'ਤੇ ਕੀਮਤੀ ਧਾਤਾਂ 'ਤੇ ਬਣੇ ਦਬਾਅ ਦਾ ਅਸਰ ਪਿਛਲੇ ਹਫਤੇ ਘਰੇਲੂ ਵਾਇਦਾ ਬਾਜ਼ਾਰ 'ਤੇ ਹੋਇਆ, ਜਿਸ ਨਾਲ ਦੋਹਾਂ ਕੀਮਤੀ ਧਾਤਾਂ 'ਚ ਗਿਰਾਵਟ ਦਰਜ ਕੀਤੀ ਗਈ।
ਇਸ ਤੋਂ ਪਿਛਲੇ ਹਫਤੇ 'ਚ ਵੀ ਕੀਮਤੀ ਧਾਤਾਂ 'ਚ ਗਿਰਾਵਟ ਰਹੀ ਸੀ। ਬੀਤੇ ਹਫਤੇ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਚ ਸੋਨਾ ਅਤੇ ਚਾਂਦੀ 'ਚ ਇਕ ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਰਹੀ। ਐੱਮ. ਸੀ. ਐਕਸ. 'ਤੇ ਸੋਨਾ ਹਫਤੇ ਦੀ ਸਮਾਪਤੀ 'ਤੇ ਪਿਛਲੇ ਹਫਤੇ ਦੀ ਤੁਲਨਾ 'ਚ 570 ਰੁਪਏ ਟੁੱਟ ਕੇ 51,841 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਇਸੇ ਤਰ੍ਹਾਂ ਸੋਨਾ ਮਿਨੀ ਵੀ 636 ਰੁਪਏ ਉਤਰ ਕੇ 52,010 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਸਮੀਖਿਆ ਅਧੀਨ ਮਿਆਦ 'ਚ ਚਾਂਦੀ 695 ਰੁਪਏ ਡਿੱਗ ਕੇ 67,700 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਚਾਂਦੀ ਮਿਨੀ 759 ਰੁਪਏ ਦੀ ਗਿਰਾਵਟ ਨਾਲ 67,741 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਸਰਕਾਰ ਦੇਣ ਜਾ ਰਹੀ ਹੈ ਵੱਡੀ ਸੌਗਾਤ, ਸੌਖੇ ਹੋਣਗੇ ਇਨ੍ਹਾਂ ਧਾਮਾਂ ਦੇ ਦਰਸ਼ਨ
NEXT STORY