ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਕੀਮਤੀ ਧਾਤੂਆਂ 'ਤੇ ਉਤਾਰ-ਚੜ੍ਹਾਅ ਦੇ ਦੌਰਾਨ ਸ਼ਨੀਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 15 ਰੁਪਏ ਉਤਰ ਕੇ 34270 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ ਜਦੋਂਕਿ ਚਾਂਦੀ 230 ਰੁਪਏ ਚਮਕ ਕੇ 38830 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ ਹੈ। ਕੌਮਾਂਤਰੀ ਬਾਜ਼ਾਰ 'ਚ ਹਫਤਾਵਾਰ 'ਤੇ ਸ਼ੁੱਕਰਵਾਰ ਨੂੰ ਕਾਰੋਬਾਰ ਬੰਦ ਹੋਣ 'ਤੇ ਸੋਨਾ ਹਾਜ਼ਿਰ 1409.10 ਡਾਲਰ ਪ੍ਰਤੀ ਔਂਸ 'ਤੇ ਰਿਹਾ। ਇਸ ਤਰ੍ਹਾਂ ਨਾਲ ਅਗਸਤ ਦਾ ਅਮਰੀਕੀ ਸੋਨਾ ਵਾਇਦਾ ਵੀ 0.12 ਫੀਸਦੀ ਵਧ ਕੇ 1410.10 ਡਾਲਰ ਪ੍ਰਤੀ ਔਂਸ 'ਤੇ ਬੋਲਿਆ ਗਿਆ। ਅਮਰੀਕਾ ਅਤੇ ਈਰਾਨ ਦੇ ਵਿਚਕਾਰ ਜਾਰੀ ਤਣਾਅ 'ਚ ਕੁਝ ਨਰਮੀ ਆਉਣ ਅਤੇ ਡਾਲਰ ਦੇ ਸੁਧਾਰ ਦੇ ਕਾਰਨ ਕੀਮਤੀ ਧਾਤੂਆਂ 'ਚ ਉਤਾਰ ਚੜ੍ਹਾਅ ਦਾ ਰੁਖ ਦੇਖਿਆ ਜਾ ਰਿਹਾ ਹੈ ਪਰ ਇਸ ਦੌਰਾਨ ਅਮਰੀਕਾ ਅਤੇ ਚੀਨ ਦੇ ਵਿਚਕਾਰ ਫਿਰ ਤੋਂ ਵਪਾਰ ਗੱਲਬਾਤ ਸ਼ੁਰੂ ਹੋਣ ਦੀ ਸੰਭਾਵਨਾ ਨਾਲ ਡਾਲਰ 'ਚ ਮਜ਼ਬੂਤੀ ਆਉਣ 'ਤੇ ਕੀਮਤੀ ਧਾਤੂਆਂ 'ਤੇ ਦਬਾਅ ਬਣ ਸਕਦਾ ਹੈ।
Apple ਦੇ CDO ਦੇ ਅਸਤੀਫੇ ਦੀ ਖਬਰ ਤੋਂ ਬਾਅਦ ਕੰਪਨੀ ਦੇ ਡੁੱਬੇ 63 ਹਜ਼ਾਰ ਕਰੋੜ ਰੁਪਏ
NEXT STORY