ਨਵੀਂ ਦਿੱਲੀ- ਸੋਨੇ ਦੀਆਂ ਕੀਮਤਾਂ ਵਿਚ ਅੱਜ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮਲਟੀ ਕਮੋਡਿਟੀ ਐਕਸਚੇਂਜ਼ (ਐੱਮ. ਸੀ. ਐਕਸ.) 'ਤੇ ਕਾਰੋਬਾਰ ਦੇ ਸ਼ੁਰੂ ਵਿਚ ਸੋਨਾ ਬੀਤੇ ਦਿਨ ਦੇ ਬੰਦ ਪੱਧਰ ਤੋਂ ਲਗਭਗ 150 ਰੁਪਏ ਡਿੱਗ ਕੇ 47,245 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 47,850 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ਨਾਲ ਦੋ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਉੱਥੇ ਹੀ, ਪਿਛਲੇ ਸਾਲ ਦੇ 56,200 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਤਕਰੀਬਨ 8,900 ਰੁਪਏ ਸਸਤਾ ਹੋ ਗਿਆ ਹੈ।
ਗਲੋਬਲ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਅਮਰੀਕੀ ਬਾਂਡ ਯੀਲਡ ਚੜ੍ਹਨ ਵਿਚਕਾਰ ਜਿੱਥੇ ਸੋਨੇ ਵਿਚ ਨਰਮੀ ਹੈ, ਉੱਥੇ ਹੀ ਡਾਲਰ ਵਿਚ ਕਮਜ਼ੋਰੀ ਨਾਲ ਕੀਮਤਾਂ ਨੂੰ ਸਪੋਰਟ ਵੀ ਮਿਲ ਰਿਹਾ ਹੈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਹਾਜ਼ਰ ਸੋਨਾ 1,789.77 ਡਾਲਰ ਪ੍ਰਤੀ ਔਂਸ ਦੇ ਪੱਧਰ ਨੂੰ ਛੂਹਣ ਮਗਰੋਂ ਅੱਜ 0.2 ਫ਼ੀਸਦੀ ਦੀ ਗਿਰਾਵਟ ਨਾਲ 1,766.32 ਡਾਲਰ ਪ੍ਰਤੀ ਔਂਸ 'ਤੇ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ- ਕੋਵਿਡ-19 : ਹੁਣ ਕੌਮਾਂਤਰੀ ਉਡਾਣਾਂ ਨੂੰ ਲੈ ਕੇ ਹੋ ਸਕਦਾ ਹੈ ਇਹ ਵੱਡਾ ਫ਼ੈਸਲਾ
10 ਸਾਲਾ ਯੂ. ਐੱਸ. ਟ੍ਰੇਜ਼ਰੀ ਯੀਲਡ ਪੰਜ ਹਫ਼ਤੇ ਦੇ ਹੇਠਲੇ ਪੱਧਰ 'ਤੇ ਜਾਣ ਮਗਰੋਂ ਦੁਬਾਰਾ 1.6 ਫ਼ੀਸਦੀ ਤੋਂ ਪਾਰ ਪਹੁੰਚ ਗਈ ਹੈ। ਇਸ ਵਿਚ ਉਛਾਲ ਨਾਲ ਨਿਵੇਸ਼ਕਾਂ ਵਿਚ ਸੋਨੇ ਦਾ ਆਕਰਸ਼ਣ ਘੱਟ ਹੋ ਜਾਂਦਾ ਹੈ। ਉੱਥੇ ਹੀ, ਇਸ ਵਿਚਕਾਰ ਡਾਲਰ ਇੰਡੈਕਸ 0.2 ਫ਼ੀਸਦੀ ਦੀ ਕਮਜ਼ੋਰੀ ਨਾਲ 90.88 ਦੇ ਪੱਧਰ 'ਤੇ ਚੱਲ ਰਿਹਾ ਸੀ। ਡਾਲਰ ਵਿਚ ਨਰਮੀ ਨਾਲ ਸੋਨੇ ਦੀ ਮੰਗ ਵੱਧ ਜਾਂਦੀ ਹੈ। ਕਮੋਡਿਟੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਅਰਥਵਿਵਸਥਾ ਨੂੰ ਲੈ ਕੇ ਵਧੀ ਚਿੰਤਾ ਕਾਰਨ ਸੋਨਾ 50 ਹਜ਼ਾਰ ਨੂੰ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! TCS ਸਣੇ ਟਾਪ-5 IT ਕੰਪਨੀਆਂ ਵੱਲੋਂ 1 ਲੱਖ ਨੌਕਰੀਆਂ ਦਾ ਐਲਾਨ
►ਸੋਨੇ ਵਿਚ ਉਤਰਾਅ-ਚੜ੍ਹਾਅ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਟਿਪਣੀ
ਬਾਜ਼ਾਰ 'ਚ ਵੱਡਾ ਉਛਾਲ, ਸੈਂਸੈਕਸ 487 ਅੰਕ ਚੜ੍ਹ ਕੇ 48,400 ਤੋਂ ਪਾਰ ਖੁੱਲ੍ਹਾ
NEXT STORY