ਨਵੀਂ ਦਿੱਲੀ- ਇਸ ਸਾਲ ਹੁਣ ਤੱਕ ਸੋਨਾ ਪਿਛਲੇ ਸਾਲ ਦੇ ਸਰਵਉੱਚ ਪੱਧਰ ਤੋਂ ਹੁਣ ਵੀ 10,000 ਰੁਪਏ ਸਸਤਾ ਚੱਲ ਰਿਹਾ ਹੈ। ਇਸ ਹਫ਼ਤੇ ਸੋਨੇ ਦੀ ਕੀਮਤ ਵਿਚ 1,121 ਰੁਪਏ ਪ੍ਰਤੀ ਦਸ ਗ੍ਰਾਮ ਦੀ ਕਮੀ ਆਈ ਹੈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨਾ ਵਾਇਦਾ ਦੀ ਕੀਮਤ 46,196 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ ਹੈ, ਜੋ ਪਿਛਲੇ ਹਫ਼ਤੇ 47,318 ਰੁਪਏ ਪ੍ਰਤੀ ਦਸ ਗ੍ਰਾਮ ਰਹੀ ਸੀ। ਪਿਛਲੇ ਸਾਲ ਅਕਤੂਬਰ ਵਿਚ ਸੋਨੇ ਦੀ ਕੀਮਤ ਰਿਕਾਰਡ 56,200 ਰੁਪਏ ਪ੍ਰਤੀ ਦਸ ਗ੍ਰਾਮ ਦੇ ਉੱਚ ਪੱਧਰ 'ਤੇ ਚਲੀ ਗਈ ਸੀ।
ਉੱਥੇ ਹੀ, ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ 24 ਕੈਰੇਟ ਸੋਨੇ ਦੀ ਕੀਮਤ 45,568 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਪਿਛਲੇ ਹਫ਼ਤੇ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ ਤਕਰੀਬਨ 1,250 ਰੁਪਏ ਘਟੀ ਹੈ। ਸੋਨੇ ਦੀ ਕੀਮਤ ਇਸ ਵਕਤ 8 ਮਹੀਨਿਆਂ ਵਿਚ ਸਭ ਤੋਂ ਸਸਤੀ ਹੋ ਗਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ! ਪਾਸਪੋਰਟ ਲਈ ਸਰਕਾਰ ਨੇ ਲਾਂਚ ਕੀਤੀ ਇਹ ਨਵੀਂ ਸਕੀਮ
ਕੌਮਾਂਤਰੀ ਬਾਜ਼ਾਰ ਦੀ ਗੱਲ ਕਰੀਏ ਤਾਂ ਸੋਨਾ ਹਾਜ਼ਰ ਦੀ ਕੀਮਤ ਹਫ਼ਤਾਵਾਰੀ ਲਗਭਗ 2.4 ਫ਼ੀਸਦੀ ਦੀ ਗਿਰਾਵਟ ਨਾਲ 1,783 ਡਾਲਰ ਪ੍ਰਤੀ ਔਂਸ ਰਹੀ। ਸਰਾਫਾ ਕਾਰੋਬਾਰੀਆਂ ਮੁਤਾਬਕ, ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਪਿੱਛੋਂ ਲੋਕਾਂ ਵੱਲੋਂ ਸਿੱਕੇ, ਬਾਰਸ ਅਤੇ ਗਹਿਣਿਆਂ ਦੀ ਖ਼ਰੀਦਦਾਰੀ ਵਧੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸੋਨੇ ਦੀਆਂ ਕੀਮਤਾਂ ਫਿਲਹਾਲ 46 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਦੇ ਆਸਪਾਸ ਰਹਿਣ ਦੀ ਉਮੀਦ ਹੈ, ਹਾਲਾਂਕਿ ਲੰਮੀ ਮਿਆਦ ਵਿਚ ਇਹ ਫਿਰ ਚੜ੍ਹ ਸਕਦਾ ਹੈ।
ਇਹ ਵੀ ਪੜ੍ਹੋ- ਹਵਾਈ ਸਫ਼ਰ ਹੋ ਜਾਏਗਾ ਮਹਿੰਗਾ, ਸਰਕਾਰ ਹਟਾ ਸਕਦੀ ਹੈ ਇਹ ਪਾਬੰਦੀ
►ਸੋਨੇ ਦੀ ਼ਖ਼ਰੀਦਦਾਰੀ ਨੂੰ ਲੈ ਕੇ ਕਿੰਨਾ ਸਹੀ ਸਮਾਂ, ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ
ਡਾ. ਰੈਡੀਜ਼ ਨੇ ਕੋਰੋਨਾ ਟੀਕੇ ਸਪੂਤਨਿਕ-5 ਦੀ ਮਨਜ਼ੂਰੀ ਲਈ ਅਰਜ਼ੀ ਦਿੱਤੀ
NEXT STORY