ਨਵੀਂ ਦਿੱਲੀ- ਗਲੋਬਲ ਬਾਜ਼ਾਰਾਂ ਵਿਚ ਬਹੁਮੁੱਲੀ ਧਾਤਾਂ ਦੀ ਕੀਮਤ ਵਿਚ ਤੇਜ਼ੀ ਦੇ ਰੁਖ਼ ਵਿਚਕਾਰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿਚ ਸੋਨਾ ਵੀਰਵਾਰ ਨੂੰ ਮਹਿੰਗਾ ਰਿਹਾ, ਚਾਂਦੀ ਵਿਚ ਵੀ ਹਲਕਾ ਉਛਾਲ ਆਇਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।
ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨਾ 422 ਰੁਪਏ ਚੜ੍ਹ ਕੇ 45,560 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ। ਪਿਛਲੇ ਕਾਰੋਬਾਰੀ ਦਿਨ ਸੋਨਾ 45,138 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।
ਉੱਥੇ ਹੀ ਚਾਂਦੀ ਵੀ 113 ਰੁਪਏ ਦੀ ਤੇਜ਼ੀ ਨਾਲ 61,314 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਪਿਛਲੇ ਕਾਰੋਬਾਰ ਵਿਚ ਚਾਂਦੀ 61,201 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਕੌਮਾਂਤਰੀ ਬਾਜ਼ਾਰ ਵਿਚ ਸੋਨਾ ਲਾਭ ਦੇ ਨਾਲ 1,756 ਡਾਲਰ ਪ੍ਰਤੀ ਔਂਸ ਰਿਹਾ, ਜਦੋਂ ਕਿ ਚਾਂਦੀ 23.44 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਅਮਰੀਕੀ ਟ੍ਰੇਜ਼ਰੀ ਯੀਲਡ ਵਿਚ ਗਿਰਾਵਟ ਆਉਣ ਅਤੇ ਡਾਲਰ ਦੇ ਕਮਜ਼ੋਰ ਹੋਣ ਨਾਲ ਸੋਨੇ ਦੀਆਂ ਕੀਮਤਾਂ ਵਿਚ ਸੁਧਾਰ ਆਇਆ।"
ਸੈਂਸੈਕਸ-ਨਿਫਟੀ ਨੇ ਬਣਾਇਆ ਨਵਾਂ ਰਿਕਾਰਡ, ICICI ਬੈਂਕ ਅਤੇ ਟੇਕ ਮਹਿੰਦਰਾ 'ਚ ਵਾਧਾ
NEXT STORY