ਨਵੀਂ ਦਿੱਲੀ (ਭਾਸ਼ਾ) - ਆਲਮੀ ਪੱਧਰ 'ਤੇ ਕੀਮਤਾਂ 'ਚ ਵਾਧੇ ਦੇ ਨਾਲ ਰਾਸ਼ਟਰੀ ਰਾਜਧਾਨੀ 'ਚ ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 594 ਰੁਪਏ ਵਧ ਕੇ 50,341 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। HDFC ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 49,747 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਵੀ 998 ਰੁਪਏ ਚੜ੍ਹ ਕੇ 55,164 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਚਾਂਦੀ 54,166 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।
ਦਿਲੀਪ ਪਰਮਾਰ, ਰਿਸਰਚ ਐਨਾਲਿਸਟ (ਕਮੋਡਿਟੀਜ਼), HDFC ਸਕਿਓਰਿਟੀਜ਼ ਨੇ ਕਿਹਾ, ''ਦਿੱਲੀ 'ਚ 24 ਕੈਰੇਟ ਸੋਨੇ ਦਾ ਸਪਾਟ ਸੋਨਾ 594 ਰੁਪਏ ਵਧਿਆ ਹੈ, ਕਿਉਂਕਿ ਸੁਰੱਖਿਅਤ ਪਨਾਹ ਵਿਕਲਪ ਦੇ ਰੂਪ 'ਚ ਸੋਨੇ ਦੀ ਮੰਗ ਵਧੀ ਹੈ ਅਤੇ ਕੌਮਾਂਤਰੀ ਬਾਜ਼ਾਰ 'ਚ ਸੋਨਾ ਵਧਿਆ ਹੈ। 1,718 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ। ਦੂਜੇ ਪਾਸੇ ਚਾਂਦੀ 18.81 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ। ਪਰਮਾਰ ਨੇ ਕਿਹਾ ਕਿ ਪਿਛਲੇ ਸੈਸ਼ਨ 'ਚ ਡਾਲਰ ਦੇ ਕਮਜ਼ੋਰ ਹੋਣ ਅਤੇ ਸਟਾਕ ਵਧਣ ਕਾਰਨ ਖਰੀਦਦਾਰੀ ਵਧਣ ਨਾਲ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ।
ਇਹ ਵੀ ਪੜ੍ਹੋ : ਰੁਪਏ ਦੀ ਗਿਰਾਵਟ ਕਾਰਨ RBI ਦੀ ਵਧੀ ਪਰੇਸ਼ਾਨੀ , ਲਗਾਮ ਲਗਾਉਣ ਲਈ ਬਣਾਈ ਇਹ ਯੋਜਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
APPLE ਦੇ ਤਿੰਨ ਵਿਕਰੇਤਾਵਾਂ ਨੇ 30 ਹਜ਼ਾਰ ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ
NEXT STORY